ਪੰਜਾਬ ਦੇ ਕਿਸਾਨ ਨੇ ਬਣਾ ਦਿੱਤੀ ਕਮਾਲ ਦੀ ਮਸ਼ੀਨ, ਆਲੂ ਪੁੱਟ ਕੇ ਸਿੱਧਾ ਟ੍ਰਾਲੀ ਵਿੱਚ

ਖੇਤੀ ਬਹੁਤ ਆਧੁਨਿਕ ਹੋ ਚੁੱਕੀ ਹੈ ਅਤੇ ਆਏ ਦਿਨ ਕਈ ਤਰਾਂ ਦੇ ਨਵੇਂ ਖੇਤੀ ਸੰਦ ਅਤੇ ਮਸ਼ੀਨਾਂ ਮਾਰਕੀਟ ਵਿਚ ਆਉਂਦੀਆਂ ਰਹਿੰਦੀਆਂ ਹਨ। ਅੱਜ ਅਸੀਂ ਤੁਹਾਨੂੰ ਅਜਿਹੀ ਹੀ ਇੱਕ ਮਸ਼ੀਨ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ। ਇਸ ਮਸ਼ੀਨ ਨਾਲ ਕਿਸਾਨਾਂ ਦਾ ਕੰਮ ਬਹੁਤ ਆਸਾਨ ਹੋ ਜਾਵੇਗਾ। ਇਸ ਮਸ਼ੀਨ ਨੂੰ ਪੰਜਾਬ ਦੇ ਇੱਕ ਕਿਸਾਨ ਵੱਲੋਂ ਹੀ ਬਣਾਇਆ ਗਿਆ ਹੈ ਅਤੇ ਅੱਜ ਤੱਕ ਇਸ ਤਰਾਂ ਦੀ ਕੋਈ ਮਸ਼ੀਨ ਮਾਰਕੀਟ ਵਿੱਚ ਨਹੀਂ ਆਈ।

ਤੁਹਾਨੂੰ ਦੱਸ ਦੇਈਏ ਕਿ ਇਹ ਇੱਕ ਆਲੂ ਪੁੱਟਣ ਵਾਲੀ ਮਸ਼ੀਨ ਹੈ। ਇਸਦੀ ਖਾਸੀਅਤ ਇਹ ਹੈ ਕਿ ਇਹ ਮਸ਼ੀਨ ਆਲੂ ਪੁੱਟ ਕੇ ਆਪਣੇ ਆਪ ਟਰਾਲੀ ਵਿੱਚ ਪਾ ਦਿੰਦੀ ਹੈ। ਆਮ ਤੌਰ ‘ਤੇ ਕਿਸਾਨਾਂ ਨੂੰ ਲੇਬਰ ਨੂੰ ਲਗਾ ਕੇ ਆਲੂ ਪੁੱਟਣੇ ਪੈਂਦੇ ਹਨ ਜਾਂ ਫਿਰ ਮਸ਼ੀਨ ਨਾਲ ਆਲੂ ਪੁੱਟਣ ਤੋਂ ਬਾਅਦ ਵੀ ਲੇਬਰ ਨੂੰ ਲਗਾ ਕੇ ਹੀ ਆਲੂ ਟਰਾਲੀ ਵਿੱਚ ਪਵਾਉਣੇ ਪੈਂਦੇ ਹਨ ।

ਪਰ ਇਹ ਸ਼ਾਨਦਾਰ ਮਸ਼ੀਨ ਆਲੂ ਪੁੱਟਣ ਤੋਂ ਲੈਕੇ ਉਨ੍ਹਾਂ ਨੂੰ ਟਰਾਲੀ ਵਿੱਚ ਪਾਉਣ ਦਾ ਸਾਰਾ ਕੰਮ ਆਪ ਹੀ ਕਰਦੀ ਹੈ ਅਤੇ ਇਸ ਕਿਸਾਨ ਨੂੰ ਲੇਬਰ ‘ਤੇ ਖਰਚਾ ਨਹੀਂ ਕਰਨਾ ਪੈਂਦਾ। ਇਸ ਕਿਸਾਨ ਨੇ ਇਸ ਮਸ਼ੀਨ ਨੂੰ ਲਗਭਗ 8 ਤੋਂ 9 ਸਾਲ ਦੀ ਮਿਹਨਤ ਨਾਲ ਤਿਆਰ ਕੀਤਾ ਹੈ। ਇਸ ਕਿਸਾਨ ਨੇ ਨਾ ਕੋਈ ਜਿਆਦਾ ਪੜ੍ਹਾਈ ਕੀਤੀ ਹੈ ਅਤੇ ਨਾ ਹੀ ਇਹ ਵੀਰ ਕੋਈ ਇੰਜੀਨੀਅਰ ਹੈ।

ਪਰ ਫਿਰ ਵੀ ਇਸ ਕਿਸਾਨ ਨੇ ਮਿਹਨਤ ਕਰਕੇ ਇਸ ਮਸ਼ੀਨ ਨੂੰ ਤਿਆਰ ਕੀਤਾ ਅਤੇ ਵੱਡੇ ਵੱਡੇ ਇੰਜੀਨੀਅਰਾਂ ਅਤੇ ਕੰਪਨੀਆਂ ਨੂੰ ਪਿੱਛੇ ਛੱਡ ਦਿੱਤਾ ਹੈ। ਇਸ ਮਸ਼ੀਨ ਨੂੰ ਤਿਆਰ ਕਰਨ ਵਿੱਚ ਇਸ ਕਿਸਾਨ ਦਾ ਲਗਭਗ 35 ਤੋਂ 40 ਲੱਖ ਰੁਪਏ ਦਾ ਖਰਚਾ ਆਇਆ ਹੈ। ਪਰ ਇਨ੍ਹਾਂ ਦਾ ਕਹਿਣਾ ਹੈ ਕਿ ਹੁਣ ਉਹ ਇਸ ਮਸ਼ੀਨ ਦੇ ਹੋਰ ਮਾਡਲਾਂ ਉੱਤੇ ਕੰਮ ਕਰ ਰਹੇ ਹਨ ਜਿਨ੍ਹਾਂ ਦੀ ਕੀਮਤ ਕਾਫੀ ਘੱਟ ਹੋਵੇਗੀ।

ਆਲੂਆਂ ਦੀ ਖੇਤੀ ਕਰਨ ਵਾਲੇ ਕਿਸਾਨਾਂ ਲਈ ਇਹ ਮਸ਼ੀਨ ਕਾਫੀ ਜਿਆਦਾ ਕਾਰਗਾਰ ਸਾਬਿਤ ਹੋਵੇਗੀ ਅਤੇ ਆਲੂ ਪੁੱਟਣ ਦਾ ਕੰਮ ਬਹੁਤ ਆਸਾਂ ਹੋ ਜਾਵੇਗਾ। ਇਸ ਮਸ਼ੀਨ ਦੀ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com