ਇਸ ਸਰਕਾਰੀ ਸਕੀਮ ਨਾਲ ਕਿਸਾਨ ਕਮਾ ਸਕਦੇ ਹਨ 4 ਲੱਖ ਰੁ: ਮਹੀਨਾ, ਇਸ ਤਰਾਂ ਕਰੋ ਅਪਲਾਈ

ਕਿਸਾਨ ਵੀਰੋਂ ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਸਰਕਾਰੀ ਯੋਜਨਾ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਜਿਸ ਨਾਲ ਕਿਸਾਨ ਘੱਟ ਤੋਂ ਘੱਟ 4 ਲੱਖ ਰੁਪਏ ਪ੍ਰਤੀ ਮਹੀਨਾ ਕਮਾ ਸਕਦੇ ਹਨ। ਇਸ ਯੋਜਨਾ ਦਾ ਨਾਮ ਪੀਐਮ-ਕੁਸੁਮ ਯੋਜਨਾ ਹੈ ਅਤੇ ਇਹ ਕੇਂਦਰ ਸਰਕਾਰ ਵੱਲੋਂ ਚਲਾਈ ਜਾ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਯੋਜਨਾ ਕਿਸਾਨਾਂ ਦੀ ਕਮਾਈ ਨੂੰ 200 ਗੁਣਾ ਵਧਾਉਣ ਵਿੱਚ ਮਦਦ ਕਰ ਰਹੀ ਹੈ।

ਬਹੁਤ ਸਾਰੇ ਕਿਸਾਨ ਇਸ ਯੋਜਨਾ ਦਾ ਫਾਇਦਾ ਲੈ ਰਹੇ ਹਨ ਅਤੇ ਅੱਜ ਅਸੀ ਤੁਹਾਨੂੰ ਦੱਸਾਂਗੇ ਕਿ ਤੁਸੀ ਇਸ ਯੋਜਨਾ ਵਿੱਚ ਕਿਸ ਤਰ੍ਹਾਂ ਕਮਾਈ ਕਰ ਸਕਦੇ ਹੋ। ਇਸ ਯੋਜਨਾ ਵਿੱਚ ਬਹੁਤ ਸਾਰੇ ਲੋਕ ਕਿਸਾਨਾਂ ਨੂੰ ਗਰੀਨ ਐਨਰਜੀ ਪ੍ਰਦਾਨ ਕਰਨ ਦੇ ਨਾਲ-ਨਾਲ ਆਪਣੀ ਆਮਦਨੀ ਨੂੰ ਵੀ ਵਧਾ ਰਹੇ ਹਨ।

ਕਿਸਾਨ ਪੀਐਮ – ਕੁਸੁਮ ਯੋਜਨਾ ਵਿੱਚ ਆਪਣੇ ਪਿੰਡ ਵਿੱਚ ਕਿਸਾਨ ਸੌਰ ਊਰਜਾ ਸਿਸਟਮ ਲਗਾਕੇ ਬਿਜਲੀ ਵੇਚ ਸਕਦੇ ਹਨ ਅਤੇ ਹਰ ਮਹੀਨੇ 4 ਲੱਖ ਰੁ ਕਮਾ ਸਕਦੇ ਹਨ। ਇਸ ਨਾਲ ਕਿਸਾਨ ਆਪਣਾ ਬਿਜਲੀ ਬਿਲ ਵੀ ਬਿਲਕੁਲ ਜ਼ੀਰੋ ਕਰ ਸਕਦੇ ਹਨ ਅਤੇ ਆਪਣੇ ਪਿੰਡ ਦੇ ਕਿਸਾਨਾਂ ਲਈ ਵੀ ਕਲੀਨ ਐਨਰਜੀ ਬਣਾਕੇ ਬੰਜਰ ਭੂਮੀ ਵਾਲੇ ਕਿਸਾਨਾਂ ਦੀ ਕਮਾਈ ਵਧਾ ਸਕਦੇ ਹਨ।

ਲਾਗਤ ਦੀ ਗੱਲ ਕਰੀਏ ਤਾਂ ਜੇਕਰ ਕਿਸਾਨ ਵੱਡੇ ਲੇਵਲ ‘ਤੇ ਇਹ ਪ੍ਰੋਜੇਕਟ ਲਗਾਉਣਾ ਚਾਹੁੰਦੇ ਹਨ ਤਾਂ ਉਸਦੇ ਲਈ ਸੋਲਰ ਪੈਨਲ ਦਾ ਖਰਚਾ 2 ਕਰੋੜ ਰੁ, ਸਟਰਕਚਰ – ਜੀਆਈ – 50 ਲੱਖ ਰੁਪਏ , ਇਨਵਰਟਰ- 40 ਲੱਖ ਰੁਪਏ , ਵਾਇਰਿੰਗ- 10 ਲੱਖ ਰੁਪਏ, ਟਰਾਂਸਮਿਸ਼ਨ ਲਾਈਨ – 40 ਲੱਖ ਰੁਪਏ ਅਤੇ ਸਰਕਾਰੀ ਫੀਸ- 10 ਲੱਖ ਰੁਪਏ ਦੀ ਜ਼ਰੂਰਤ ਹੋਵੇਗੀ। ਕੁਸੁਮ ਯੋਜਨਾ ਵਿੱਚ ਸਰਕਾਰ ਸੋਲਰ ਸਿਸਟਮ ਲਗਾਉਣ ਉੱਤੇ 90 ਫੀਸਦੀ ਤੱਕ ਸਬਸਿਡੀ ਵੀ ਦਿੰਦੀ ਹੈ।

ਇਸ ਤਰਾਂ ਕਰੋ ਅਪਲਾਈ

ਪੀਐਮ ਕੁਸੁਮ ਯੋਜਨਾ ਲਈ ਕਿਸਾਨ ਆਨਲਾਇਨ ਅਪਲਾਈ ਕਰ ਸਕਦੇ ਹਨ। ਇਸਦੇ ਲਈ ਤੁਹਾਨੂੰ ਸਭਤੋਂ ਪਹਿਲਾਂ ਸਰਕਾਰੀ ਵੈਬਸਾਈਟ ਉੱਤੇ ਜਾਣਾ ਹੋਵੇਗਾ। ਇਸ ਤੋਂ ਬਾਅਦ ਤੁਸੀਂ ਇੱਕ ਆਨਲਾਈਨ ਫ਼ਾਰਮ ਭਰਨਾ ਹੈ ਜਿਸ ਵਿੱਚ ਆਧਾਰ ਕਾਰਡ, ਖਸਰਾ ਸਮੇਤ ਜ਼ਮੀਨ ਦੇ ਦਸਤਾਵੇਜ, ਇੱਕ ਘੋਸ਼ਣਾ ਪੱਤਰ ਅਤੇ ਬੈਂਕ ਖਾਤੇ ਦੀ ਡਿਟੇਲ ਦੇਣੀ ਹੋਵੇਗੀ। ਤੁਹਾਡੇ ਦਸਤਾਵੇਜ਼ ਚੇਕ ਹੋਣ ਤੋਂ 0 ਬਾਅਦ ਤੁਸੀ ਪੀਐਮ ਕੁਸੁਮ ਯੋਜਨਾ ਲਈ ਪੰਜੀਕ੍ਰਿਤ ਹੋ ਜਾਓਗੇ ਅਤੇ ਤੁਹਾਨੂੰ ਸਬਸਿਡੀ ਦਾ ਫਾਇਦਾ ਮਿਲੇਗਾ।