ਸਰਕਾਰ ਸਿੱਧਾ ਕਿਸਾਨਾਂ ਦੇ ਖਾਤਿਆਂ ‘ਚ ਪਾਵੇਗੀ ਪੈਸੇ, ਕਿਸਾਨ ਜਲਦ ਕਰਨ ਇਹ ਕੰਮ

ਕਿਸਾਨਾਂ ਲਈ ਇੱਕ ਵੱਡੀ ਖੁਸ਼ਖਬਰੀ ਸਾਹਮਣੇ ਆ ਰਹੀ ਹੈ ਜਿਸਦਾ ਫਾਇਦਾ ਦੇਸ਼ ਦੇ ਕਰੋੜਾਂ ਕਿਸਾਨਾਂ ਨੂੰ ਹੋਣ ਵਾਲਾ ਹੈ। ਤੁਹਾਨੂੰ ਦੱਸ ਦੇਈਏ ਕਿ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਅਨੁਸਾਰ 6000 ਰੁਪਏ ਸਾਲਾਨਾ ਦੀ ਮਦਦ ਦਿੱਤੀ ਜਾਂਦੀ ਹੈ। ਜਿਹੜੇ ਕਿਸਾਨ ਇਸ ਯੋਜਨਾ ਦਾ ਫਾਇਦਾ ਲੈ ਰਹੇ ਹਨ ਉਨ੍ਹਾਂ ਲਈ ਇੱਕ ਚੰਗੀ ਖ਼ਬਰ ਹੈ ਕਿ ਸਰਕਾਰ ਵੱਲੋਂ ਇਸ ਯੋਜਨਾ ਦੀ ਅਗਲੀ ਕਿਸ਼ਤ1 ਅਗਸਤ ਤੋਂ ਉਨ੍ਹਾਂ ਦੇ ਬੈਂਕ ਖਾਤੇ ਵਿਚ ਆਉਣੀ ਸ਼ੁਰੂ ਹੋਵੇਗੀ।

ਯਾਨੀ ਮੋਦੀ ਸਰਕਾਰ ਵੱਲੋਂ 2 ਮਹੀਨੇ ਬਾਅਦ ਕਿਸਾਨਾਂ ਦੇ ਖਾਤੇ ਵਿੱਚ 2000 ਰੁਪਏ ਪਾਏ ਜਾਣਗੇ। ਇਸ ਯੋਜਨਾ ਦੇ ਤਹਿਤ ਇਸ ਸਾਲ ਦੀ ਪਹਿਲੀ ਕਿਸ਼ਤ ਅਪ੍ਰਾਈ ਮਹੀਨੇ ਵਿੱਚ ਜਾਰੀ ਕਰ ਦਿੱਤੀ ਗਈ ਸੀ ਅਤੇ ਇਹ ਇਸ ਸਾਲ ਦੀ ਦੂਸਰੀ ਅਤੇ ਇਸ ਯੋਜਨਾ ਦੀ ਕੁਲ ਛੇਵੀਂ ਕਿਸ਼ਤ ਹੋਏਗੀ।ਦੱਸ ਦੇਈਏ ਕਿ ਇਸ ਯੋਜਨਾ ਅਨੁਸਾਰ ਸਰਕਾਰ ਕਰੋੜਾਂ ਕਿਸਾਨਾਂ ਨੂੰ ਹਰ ਚਾਰ ਮਹੀਨੇ ਬਾਅਦ 2000 ਰੁਪਏ ਸਿੱਧੇ ਉਨ੍ਹਾਂ ਦੇ ਖਾਤੇ ਵਿੱਚ ਭੇਜਦੀ ਹੈ।

ਇਸ ਯੋਜਨਾ ਦਾ ਫਾਇਦਾ ਹੁਣ ਤੱਕ ਦੇਸ਼ ਦੇ 9.85 ਕਰੋੜ ਕਿਸਾਨ ਲੈ ਰਹੇ ਹਨ, ਪਰ ਹਾਲੇ ਵੀ ਕਰੋੜਾਂ ਕਿਸਾਨ ਅਜਿਹੇ ਹਨ ਜਿਨ੍ਹਾਂ ਨੂੰ ਇਸ ਯੋਜਨਾ ਦਾ ਲਾਭ ਨਹੀਂ ਨਹੀਂ ਮਿਲਿਆ ਹੈ। ਲਗਭਗ 1.3 ਕਰੋੜ ਕਿਸਾਨਾਂ ਨੇ ਹਲੇ ਤੱਕ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਲਈ ਬਿਨੈ ਕੀਤਾ ਹੈ ਪਰ ਕਿਸੇ ਨਾ ਕਿਸੇ ਗੜਬੜੀ ਕਾਰਨ ਉਨ੍ਹਾਂ ਨੂੰ ਇਸਦਾ ਫਾਇਦਾ ਨਹੀਂ ਮਿਲਿਆ ਹੈ।

ਇਸਦਾ ਇੱਕ ਵੱਡਾ ਕਾਰਨ ਇਹ ਹੋ ਸਕਦਾ ਹੈ ਕਿ ਜੇਕਰ ਬੈਂਕ ਖਾਤੇ ਅਤੇ ਆਧਾਰ ਕਾਰਡ ਉੱਤੇ ਕਿਸਾਨ ਦਾ ਨਾਮ ਵੱਖ ਵੱਖ ਹੈ ਤਾਂ ਇਸ ਯੋਜਨਾ ਦਾ ਲਾਭ ਨਹੀਂ ਮਿਲੇਗਾ। ਇਸੇ ਤਰਾਂ ਜੇਕਰ ਆਧਾਰ ਵਿੱਚ ਰਜਿਸਟਰਡ ਮੋਬਾਈਲ ਨੰਬਰ ਤੇ ਬੈਂਕ ਵਿੱਚ ਰਜਿਸਟਰਡ ਮੋਬਾਈਲ ਨੰਬਰ ਅਲਗ ਅਲਗ ਹੋਣਗੇ ਤਾਂ ਵੀ ਤੁਹਾਨੂੰ ਬੈਂਕ ਖਾਤੇ ਦਾ ਅਪਡੇਟ ਨਹੀਂ ਮਿਲਦਾ। ਇਸ ਤੋਂ ਇਲਾਵਾ ਤੁਹਾਡਾ ਬੈਂਕ ਖਾਤਾ, ਆਧਾਰ ਨਾਲ ਨਹੀਂ ਜੁੜਿਆ ਤਾਂ ਵੀ ਇਸ ਯੋਜਨਾ ਦਾ ਲਾਭ ਨਹੀਂ ਮਿਲੇਗਾ।

ਮੁੱਖ ਤੌਰ ‘ਤੇ ਇਸ ਯੋਜਨਾ ਦੇ ਬਿਨੈ ਪੱਤਰ ਵਿੱਚ ਮੋਬਾਈਲ ਨੰਬਰ, ਆਧਾਰ ਅਤੇ ਬੈਂਕ ਖਾਤੇ ਦਾ ਵੇਰਵਾ ਭਰਨਾ ਜਰੂਰੀ ਹੁੰਦਾ ਹੈ। ਇਸ ਲਈ ਜੋ ਕਿਸਾਨ ਇਸਦਾ ਲਾਭ ਲੈਣਾ ਚਾਹੁੰਦੇ ਹਨ ਉਹ ਆਧਾਰ ਤਸਦੀਕ ਜਰੂਰ ਕਰਨ। ਆਧਾਰ ਵੈਰੀਫਿਕੇਸ਼ਨ ਲਈ ਅਪਡੇਟ ਕੀਤਾ ਮੋਬਾਈਲ ਨੰਬਰ ਹੋਣਾ ਜ਼ਰੂਰੀ ਹੈ। ਬਿਨੈ ਪੱਤਰ ਫਾਰਮ ਅਤੇ ਆਧਾਰ ਦੇ ਵੱਖੋ ਵੱਖਰੇ ਨਾਂ ਹੋਣ ਤਾਂ ਇਸ ਨੂੰ ਬਦਲਣਾ ਪਏਗਾ।

ਇਸ ਸਕੀਮ ਤਹਿਤ ਕਿਸੇ ਵੀ ਤਰਾਂ ਦੀ ਗਲਤੀ ਨੂੰ ਚੈੱਕ ਕਰਨ ਅਤੇ ਇਸਨੂੰ ਠੀਕ ਕਰਨ ਲਈ ਕਿਸਾਨ (https://pmkisan.gov.in/BeneficiaryStatus.aspx) ਇਸ ਵੈਬਸਾਈਟ ਉੱਤੇ ਜਾ ਸਕਦੇ ਹਨ। ਇਹ ਸੁਨਿਸ਼ਚਿਤ ਕਰੋ ਕਿ ਐਪਲੀਕੇਸ਼ਨ ਫਾਰਮ ਦਾ ਨਾਂ ਆਧਾਰ ਦੇ ਮੁਤਾਬਕ ਹੋਵੇ।