ਪੰਜਾਬ ਦੇ ਇਸ ਵੀਰ ਨੇ ਖੋਲ੍ਹ ਦਿੱਤੀ ਪਲਾਸਟਿਕ ਕਚਰੇ ਤੋਂ ਟਾਈਲਾਂ ਬਣਾਉਣ ਦੀ ਫੈਕਟਰੀ, ਜਾਣੋ ਕੀਮਤ

ਦੋਸਤੋ ਪਲਾਸਟਿਕ ਕਚਰਾ ਇਸ ਸਮੇਂ ਇੱਕ ਵੱਡੀ ਸਮੱਸਿਆ ਹੈ ਅਤੇ ਇਸਦਾ ਹੱਲ ਕਰਨ ਲਈ ਸਰਕਾਰ ਵੱਲੋਂ ਸਿੰਗਲ ਯੂਜ਼ ਪਲਾਸਟਿਕ ਦੀਆ ਚੀਜਾਂ ‘ਤੇ ਬੈਨ ਵੀ ਲਗਾਇਆ ਜਾ ਰਿਹਾ ਹੈ। ਪਰ ਇਸਦੇ ਬਾਵਜੂਦ ਵੀ ਸਭ ਕੁਝ ਉਸੇ ਤਰਾਂ ਚੱਲ ਰਿਹਾ ਹੈ ਅਤੇ ਪਲਾਸਟਿਕ ਕਚਰਾ ਘਟਣ ਦੀ ਜਗ੍ਹਾ ਉਲਟਾ ਵਧਦਾ ਹੀ ਜਾ ਰਿਹਾ ਹੈ। ਤੁਸੀਂ ਜਾਣਦੇ ਹੀ ਹੋਵੋਗੇ ਕਿ ਪਲਾਸਟਿਕ ਵਾਤਾਵਰਨ ਲਈ ਬਹੁਤ ਨੁਕਸਾਨਦੇਹ ਹੈ ਅਤੇ ਇਹ ਕਚਰਾ ਕਈ ਸੌ ਸਾਲ ਤੱਕ ਗਲਦਾ ਨਹੀਂ।

ਪਰ ਮਾਨਸਾ ਦੇ ਇੱਕ ਨੌਜਵਾਨ ਨੇ ਇਸਦਾ ਹੱਲ ਲੱਭ ਲਿਆ ਹੈ। ਜਿਸ ਚੀਜ਼ ‘ਤੇ ਵੱਡੀਆਂ ਵੱਡੀਆਂ ਕੰਪਨੀਆਂ ਹਾਲੇ ਤੱਕ ਰਿਸਰਚ ਕਰ ਰਹੀਆਂ ਹਨ, ਇਸ ਨੌਜਵਾਨ ਨੇ ਉਸਦੀ ਫੈਕਟਰੀ ਵੀ ਸ਼ੁਰੂ ਕਰ ਦਿੱਤੀ ਹੈ। ਇਸ ਨੌਜਵਾਨ ਨੇ ਪਲਾਸਟਿਕ ਦੇ ਕਚਰੇ ਦਾ ਹੱਲ ਲੱਭ ਲਿਆ ਹੈ ਅਤੇ ਇਸਦਾ ਇਸਤੋਂ ਵਧੀਆ ਹੱਲ ਕੋਈ ਵੀ ਨਹੀਂ ਹੋ ਸਕਦਾ। ਤੁਹਾਨੂੰ ਦੱਸ ਦੇਈਏ ਕਿ ਇਹ ਨੌਜਵਾਨ ਪਲਾਸਟਿਕ ਦੇ ਕਚਰੇ ਤੋਂ ਟਾਈਲ ਬਣਾਉਂਦਾ ਹੈ।

ਇਸ ਨੇ ਮਾਨਸਾ ਵਿੱਚ ਉੱਤਰ ਭਾਰਤ ਦੀ ਪਹਿਲੀ ਪਲਾਸਟਿਕ ਕਚਰੇ ਤੋਂ ਟਾਈਲ ਬਣਾਉਣ ਵਾਲੀ ਫੈਕਟਰੀ ਲਗਾ ਦਿੱਤੀ ਹੈ, ਜੋ ਕਿ ਪੂਰੇ ਪੰਜਾਬ ਲਈ ਬਹੁਤ ਮਾਨ ਵਾਲੀ ਗੱਲ ਹੈ। ਸਭਤੋਂ ਖਾਸ ਗੱਲ ਇਹ ਹੈ ਕਿ ਇਹ ਟਾਈਲ ਸੀਮੇਂਟੇਡ ਟਾਈਲ ਨਾਲੋਂ ਬਹੁਤ ਜਿਆਦਾ ਮਜਬੂਤ ਹੈ ਅਤੇ ਕਦੇ ਵੀ ਨਹੀਂ ਟੁੱਟੇਗੀ। ਇਸ ਵੀਰ ਦਾ ਕਹਿਣਾ ਹੈ ਕਿ ਘੱਟ ਤੋਂ ਘੱਟ 50 ਸਾਲ ਇਹ ਟਾਈਲ ਬਿਲਕੁਲ ਇਸੇ ਤਰਾਂ ਮਜਬੂਤ ਰਹੇਗੀ।

ਇਸ ਵੀਰ ਦਾ ਨਾਮ ਸੁਮਨਦੀਪ ਹੈ ਅਤੇ ਇਸ ਵੀਰ ਦੀ ਫੈਕਟਰੀ ਪਿੰਡ ਸਰਦੁਲੇਵਾਲਾ, ਸਰਦੂਲਗੜ੍ਹ (ਜਿਲ੍ਹਾ ਮਾਨਸਾ) ਵਿੱਚ ਸਥਿਤ ਹੈ। ਇਸ ਵੀਰ ਨੇ ਲਗਭਗ ਡੇਢ ਦੋ ਸਾਲ ਇਸ ਟਾਈਲ ‘ਤੇ ਰਿਸਰਚ ਕੀਤੀ ਹੈ ਅਤੇ ਅਖੀਰ ਉਹ ਟਾਈਲ ਬਣਾਉਣ ਵਿੱਚ ਕਾਮਯਾਬ ਰਿਹਾ। ਕੀਮਤ ਦੀ ਗੱਲ ਕਰੀਏ ਤਾਂ ਇਸ ਇੱਕ ਟਾਈਲ ਦੀ ਕੀਮਤ 15 ਰੁਪਏ ਹੈ। ਇਸ ਟਾਈਲ ਸਬੰਧੀ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com