ਜਾਣੋ ਕੀ ਹੋਵੇਗਾ ਜੇ ਪੁਰਾਣੀਆਂ ਗੱਡੀਆਂ ਹੋਈਆਂ ਬੰਦ

ਦੋਸਤੋ ਹਰ ਕੋਈ ਅੱਜ ਦੇ ਸਮੇਂ ਵਿਚ ਆਪਣੇ ਪਰਿਵਾਰ ਲਈ ਇੱਕ ਕਾਰ ਖਰੀਦਣਾ ਚਾਹੁੰਦਾ ਹੈ। ਪਰ ਹਰ ਕੋਈ ਨਵੀਂ ਕਾਰ ਨਹੀਂ ਖਰੀਦ ਸਕਦਾ ਕਿਉਂਕਿ ਨਵੀਂ ਕਾਰ ਖਰੀਦਣ ਲਈ ਕਾਫੀ ਜਿਆਦਾ ਪੈਸਿਆਂ ਦੀ ਜਰੂਰਤ ਹੁੰਦੀ ਹੈ। ਇਸ ਲਈ ਜਿਆਦਾਤਰ ਲੋਕ ਪੁਰਾਣੀ ਕਾਰ ਖਰੀਦਣਾ ਪਸੰਦ ਕਰਦੇ ਹਨ। ਕਿਉਂਕਿ ਹਰ ਕਿਸੇ ਦਾ ਏਨਾ ਬਜਟ ਨਹੀਂ ਹੁੰਦਾ ਕਿ ਉਹ ਨਵੀਂ ਗੱਡੀ ਖਰੀਦ ਸਕੇ।

ਪਰ ਹੁਣ ਇਹ ਅਫਵਾਹਾਂ ਫੈਲ ਰਹੀਆਂ ਹਨ ਕਿ ਹੁਣ ਪੁਰਾਣੀਆਂ ਗੱਡੀਆਂ ਬੰਦ ਹੋ ਜਾਣਗੀਆਂ ਅਤੇ ਇਹ ਸੜਕਾਂ ‘ਤੇ ਨਹੀਂ ਚੱਲ ਸਕਣਗੀਆਂ। ਯਾਨੀ ਕਿ ਇਹ ਸਿਰਫ ਕਬਾੜ ਬਣਕੇ ਰਹਿ ਜਾਣਗੀਆਂ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਇਹ ਅਫਵਾਹਾਂ ਸੱਚੀਆਂ ਹਨ ਜਾਂ ਝੂਠ। ਨਾਲ ਹੀ ਤੁਹਾਨੂੰ ਇਹ ਜਾਣਕਾਰੀ ਵੀ ਦੇਵਾਂਗੇ ਕਿ ਜੇਕਰ ਪੁਰਾਣੀਆਂ ਗੱਡੀਆਂ ਬੰਦ ਹੁੰਦੀਆਂ ਹਨ ਤਾਂ ਕੀ ਹੋਵੇਗਾ।

ਦਰਅਸਲ ਅਫਵਾਹਾਂ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਦਿੱਲੀ ਦੀ ਤਰਜ਼ ਉੱਤੇ ਪੰਜਾਬ ਸਰਕਾਰ ਵੀ ਪੁਰਾਣੀਆਂ ਗੱਡੀਆਂ ਨੂੰ ਬੰਦ ਕਰ ਦੇਵੇਗੀ ਅਤੇ ਇਹ ਸਿਰਫ ਕਬਾੜ ਬਣਕੇ ਰਹਿ ਜਾਣਗੀਆਂ। ਯਾਨੀ ਕਿ ਇਸ ਦੇ ਅਨੁਸਾਰ ਤੁਹਾਡੇ ਘਰ ਵਿੱਚ ਖੜੀ ਪੁਰਾਣੀ ਗੱਡੀ ਕਬਾੜ ਵਿੱਚ ਜਾਵੇਗੀ। ਤੁਹਾਨੂੰ ਦੱਸ ਦੇਈਏ ਕਿ ਕੁਝ ਦਿਨਾਂ ਦੇ ਵਿੱਚ ਇਹ ਸਾਫ ਹੋ ਜਾਵੇਗਾ ਕਿ ਕਿਹੜੀਆਂ ਗੱਡੀਆਂ ਬੰਦ ਹੋਣਗੀਆਂ।

ਇਸ ਸਥਿਤੀ ਵਿੱਚ ਹਾਲੇ ਤੱਕ ਇਹ ਸ਼ਪਸ਼ਟ ਨਹੀਂ ਹੈ ਕਿ ਸਿਰਫ ਉਹੀ ਗੱਡੀਆਂ ਬੰਦ ਹੋਣਗੀਆਂ ਜਿਨ੍ਹਾਂ ਦੀ RC ਰਿਨਿਊ ਨਹੀਂ ਹੋ ਸਕਦੀ ਜਾਂ ਫਿਰ 10 ਸਾਲ ਤੋਂ ਪੁਰਾਣੀਆਂ ਸਾਰੀਆਂ ਡੀਜ਼ਲ ਗੱਡੀਆਂ ਬੰਦ ਹੋ ਜਾਣਗੀਆਂ। ਜੇਕ ਗੱਡੀਆਂ ਬੰਦ ਹੁੰਦੀਆਂ ਹਨ ਤਾਂ ਕਾਰ ਡੀਲਰਾਂ, ਮਕੈਨਿਕਾਂ ਅਤੇ ਮਿਡਲ ਕਲਾਸ ਲੋਕਾਂ ਦਾ ਕੀ ਹੋਵੇਗਾ? ਇਸ ਸਬੰਧੀ ਪੂਰੀ ਜਾਣਕਾਰੀ ਦੇ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…..

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com