ਹੁਣ ਨਿਜੀ ਵਾਹਨਾਂ ਨੂੰ ਨਹੀਂ ਦੇਣਾ ਪਵੇਗਾ ਟੋਲ ਟੈਕਸ, ਜਾਣੋ ਕੀ ਹੈ ਨਵਾਂ ਕਾਨੂੰਨ

ਨਿਜੀ ਵਾਹਨ ਮਾਲਿਕਾਂ ਨੂੰ ਸਰਕਾਰ ਨੇ ਇੱਕ ਵੱਡੀ ਖੁਸ਼ਖਬਰੀ ਦਿੱਤੀ ਹੈ। ਜਿਵੇਂ ਕਿ ਤੁਸੀ ਸਾਰੇ ਜਾਣਦੇ ਹੋਵੋਗੇ ਕਿ ਸਾਨੂੰ ਕਿਸੇ ਵੀ ਟੋਲ ਰੋਡ ਤੋਂ ਆਉਣ-ਜਾਣ ਲਈ ਟੈਕਸ ਦੇਣਾ ਪੈਂਦਾ ਹੈ। ਪਰ ਹੁਣ ਸਰਕਾਰ ਨਿਜੀ ਵਾਹਨ ਚਾਲਕਾਂ ਨੂੰ ਵੱਡੀ ਰਾਹਤ ਦੇਣ ਜਾ ਰਹੀ ਹੈ ਅਤੇ ਹੁਣ ਤੋਂ ਨਿਜੀ ਵਾਹਨਾਂ ਤੋਂ ਟੋਲ ਟੈਕਸ ਨਾ ਲੈਣ ਦਾ ਫੈਸਲਾ ਕੀਤਾ ਗਿਆ ਹੈ। ਯਾਨੀ ਕਿ ਹੁਣ ਤੋਂ ਸਿਰਫ ਕਮਰਸ਼ੀਅਲ ਵਾਹਨਾਂ ਤੋਂ ਹੀ ਟੋਲ ਟੈਕਸ ਲਿਆ ਜਾਵੇਗਾ।

ਯਾਨੀ ਕਿ ਜੇਕਰ ਤੁਹਾਡੇ ਕੋਲ ਆਪਣਾ ਪ੍ਰਾਇਵੇਟ ਵਹੀਵਲ ਹੈ ਤਾਂ ਹੁਣ ਤੁਸੀ ਬਿਨਾਂ ਟੋਲ ਟੈਕਸ ਦਿੱਤੇ ਸਫ਼ਰ ਕਰ ਸਕੋਗੇ। ਹੁਣ ਤੋਂ ਨਿਜੀ ਵਾਹਨ ਜਿਵੇਂ ਕਾਰ ਅਤੇ ਇਸ ਤਰ੍ਹਾਂ ਦੇ ਹੋਰ ਵਾਹਨ ਜੋ ਕਿਸੇ ਕੰਮ ਵਿੱਚ ਨਹੀਂ ਵਰਤੇ ਜਾਂਦੇ, ਇਨ੍ਹਾਂ ਸਾਰੇ ਵਾਹਨਾਂ ਦੇ ਮਾਲਿਕਾਂ ਨੂੰ ਹੁਣ ਟੋਲ ਟੈਕਸ ਤੋਂ ਰਾਹਤ ਮਿਲੇਗੀ।

ਤੁਹਾਨੂੰ ਦੱਸ ਦੇਈਏ ਕਿ ਇਹ ਫੈਸਲਾ ਮੱਧ ਪ੍ਰਦੇਸ਼ ਸਰਕਾਰ ਦੁਆਰਾ ਟੋਲ ਟੈਕਸ ਸਬੰਧੀ ਨੀਤੀ ਵਿੱਚ ਬਦਲਾਅ ਕਰਨ ਤੋਂ ਬਾਅਦ ਲਿਆ ਗਿਆ ਹੈ। ਯਾਨੀ ਕਿ ਹੁਣ ਮੱਧ ਪ੍ਰਦੇਸ਼ ਵਿੱਚ ਨਵੀਂਆਂ ਸੜਕਾਂ ਉੱਤੇ ਨਿਜੀ ਵਾਹਨਾਂ ਤੋਂ ਟੋਲ ਟੈਕਸ ਨਹੀਂ ਵਸੂਲਿਆ ਜਾਵੇਗਾ। ਵਾਹਨ ਚਾਲਕਾਂ ਨੂੰ ਇਹ ਸਹੂਲਤ ਰਾਜ ਸੜਕ ਵਿਕਾਸ ਨਿਗਮ ਦੁਆਰਾ ਆਪਰੇਟ ਐਂਡ ਟਰਾਂਸਫਰ ਦੇ ਤਹਿਤ ਬਣਾਈਆਂ ਜਾਣ ਵਾਲੀਆਂ ਨਵੀਂਆਂ ਸੜਕਾਂ ਉੱਤੇ ਮਿਲੇਗੀ।

ਆਉਣ ਵਾਲੇ ਸਮੇਂ ਵਿੱਚ ਮੱਧ ਪ੍ਰਦੇਸ਼ ਸਰਕਾਰ ਦੇ ਇਸ ਫੈਸਲੇ ਨੂੰ ਦੇਖਦੇ ਹੋਏ ਹੋਰਾਂ ਸੂਬਿਆਂ ਦੀਆਂ ਸਰਕਾਰਾਂ ਵੀ ਇਸ ਤਰਾਂ ਦਾ ਕੋਈ ਨਿਯਮ ਲਿਆ ਸਕਦੀਆਂ ਹਨ ਅਤੇ ਨਿਜੀ ਵਾਹਨ ਮਾਲਕਾਂ ਨੂੰ ਰਾਹਤ ਦੇ ਸਕਦੀਆਂ ਹਨ। ਦੱਸ ਦੇਈਏ ਕਿ ਜਿਨ੍ਹਾਂ ਸੜਕਾਂ ਨੂੰ ਏਜੰਸੀ ਦੁਆਰਾ ਬਣਾਉਣ ਤੋਂ ਬਾਅਦ ਲਾਗਤ ਨੂੰ ਸਮਾਨ ਕਿਸਤਾਂ ਵਿੱਚ ਸਰਕਾਰ ਨੂੰ ਵਾਪਸ ਦੇ ਦਿੱਤਾ ਜਾਂਦਾ ਹੈ, ਉਨ੍ਹਾਂ ਸੜਕਾਂ ਉੱਤੇ ਹੀ ਨਿਜੀ ਵਾਹਨਾਂ ਤੋਂ ਟੋਲ ਟੈਕਸ ਨਹੀਂ ਵਸੂਲਿਆ ਜਾਵੇਗਾ।

ਮੱਧ ਪ੍ਰਦੇਸ਼ ਵੱਲੋਂ ਕਰਵਾਏ ਗਏ ਇੱਕ ਸਰਵੇ ਵਿੱਚ ਪਤਾ ਲੱਗਿਆ ਕਿ ਸਰਕਾਰ ਨੂੰ ਮਿਲਣ ਵਾਲੇ ਟੈਕਸ ਵਿੱਚ 80 ਫ਼ੀਸਦੀ ਟੈਕਸ ਤਾਂ ਸਿਰਫ ਕਮਰਸ਼ੀਅਲ ਵਾਹਨਾਂ ਤੋਂ ਹੀ ਮਿਲਦਾ ਹੈ, ਯਾਨੀ ਛੋਟੇ ਵਾਹਨਾਂ ਤੋਂ ਸਿਰਫ 20 ਫੀਸਦੀ ਟੈਕਸ ਦੀ ਵਸੂਲੀ ਹੁੰਦੀ ਹੈ। ਇਸ ਸਰਵੇ ਤੋਂ ਬਾਅਦ ਹੀ ਮੱਧ ਪ੍ਰਦੇਸ਼ ਸਰਕਾਰ ਨੇ ਨਿਜੀ ਵਾਹਨਾਂ ਨੂੰ ਟੋਲ ਟੈਕਸ ਤੋਂ ਅਜ਼ਾਦ ਕਰ ਦਿੱਤਾ ਹੈ।