ਹੁਣ ਨਵਾਂ ਵਾਹਨ ਖਰੀਦਣ ‘ਤੇ ਨਾਲ ਦੀ ਨਾਲ ਮਿਲੇਗੀ ਵਾਹਨ ਦੀ ਕਾਪੀ, ਜਾਣੋ ਕੀ ਹੈ ਨਵੀਂ ਯੋਜਨਾ

ਹੁਣ ਜੇਕਰ ਤੁਸੀਂ ਨਵਾਂ ਵਾਹਨ ਖਰੀਦਦੇ ਹੋ ਤਾਂ ਤੁਹਾਨੂੰ ਉਸ ਵਾਹਨ ਦੀ ਕਾਪੀ ਲੈਣ ਲਈ ਵਾਰ ਵਾਰ RTA ਦਫਤਰ ਵਿੱਚ ਚੱਕਰ ਨਹੀਂ ਮਾਰਨੇ ਪੈਣਗੇ। ਤੁਹਾਨੂੰ ਦੱਸ ਦੇਈਏ ਕਿ ਹੁਣ ਪੰਜਾਬ ‘ਚ ਜਿਸ ਡੀਲਰਸ਼ਿਪ ਤੋਂ ਤੁਸੀਂ ਕਾਰ ਖਰੀਦੋਗੇ, ਅਤੇ ਤੁਹਾਡੀ ਗੱਡੀ ਦੀ ਰਜਿਸਟ੍ਰੇਸ਼ਨ ਹੋਵੇਗੀ। ਜਿਸ ਤੋਂ ਬਾਅਦ ਤੁਹਾਡੀ ਗੱਡੀ ਦੀ RC ਦੀ ਹੋਮ ਡਿਲੀਵਰੀ ਕੀਤੀ ਜਾਵੇਗੀ। ਇਹ ਸਹੂਲਤ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ਼ੁਰੂ ਕੀਤੀ ਗਈ ਹੈ।

ਇਸ ਨਾਲ ਇੱਕ ਫਾਇਦਾ ਇਹ ਵੀ ਹੋਵੇਗਾ ਕਿ ਲੋਕਾਂ ਨੂੰ ਗੱਡੀ ਦੀ RC ਬਣਵਾਉਣ ਲਈ ਰੀਜਨਲ ਟਰਾਂਸਪੋਰਟ ਅਥਾਰਟੀ (RTA) ਦੇ ਦਬਾਅ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਯਾਨੀ ਕਿ ਹੁਣ ਸਰਕਾਰ ਨੇ ਸਾਰੇ ਡੀਲਰਾਂ ਨੂੰ ਨਵੇਂ ਵਾਹਨਾਂ ਦੀ ਰਜਿਸਟ੍ਰੇਸ਼ਨ ਕਰਵਾਉਣ ਦੇ ਅਧਿਕਾਰ ਦੇ ਦਿੱਤੇ ਹਨ। ਇਸਦੇ ਨਾਲ ਹੀ ਹੁਣ ਤੁਸੀਂ ਕਾਰ ਖਰੀਦਣ ਤੋਂ ਬਾਅਦ ਮੌਕੇ ‘ਤੇ ਹੀ ਇਸ ਦਾ ਨੰਬਰ ਵੀ ਚੁਣ ਸਕੋਗੇ।

ਹੁਣ ਵਾਹਨ ਦਾ ਰਜਿਸਟ੍ਰੇਸ਼ਨ ਸਰਟੀਫਿਕੇਟ ਡੀਲਰ ਪੱਧਰ ‘ਤੇ ਹੀ ਮਨਜ਼ੂਰ ਕੀਤਾ ਜਾਵੇਗਾ। ਨਾਲ ਹੀ, ਡੀਲਰ ਦੁਆਰਾ ਉੱਚ ਸੁਰੱਖਿਆ ਨੰਬਰ ਪਲੇਟ (HSRP) ਦੀ ਪ੍ਰਵਾਨਗੀ ਵੀ ਦਿੱਤੀ ਜਾਵੇਗੀ। ਇਸ ਤੋਂ ਬਾਅਦ ਤੁਸੀਂ RC ਨੂੰ ਡਾਊਨਲੋਡ ਕਰਕੇ ਵਰਤ ਸਕਦੇ ਹੋ। ਦੱਸ ਦੇਈਏ ਕਿ ਰਜਿਸਟ੍ਰੇਸ਼ਨ ਲਈ ਅਰਜ਼ੀ ਡੀਲਰ ਪੱਧਰ ‘ਤੇ ਕੀਤੀ ਜਾਂਦੀ ਹੈ, ਪਰ ਫਿਰ ਆਰਸੀ ਲਈ ਕਈ ਲੋਕਾਂ ਨੂੰ ਕਦੇ RTA ਦਫ਼ਤਰ ਅਤੇ ਕਦੇ ਡੀਲਰ ਕੋਲ ਜਾਣਾ ਪੈਂਦਾ ਹੈ।

ਪਰ ਹੁਣ ਲੋਕ RC ਨੂੰ ਡਾਊਨਲੋਡ ਕਰਕੇ ਵਰਤ ਸਕਦੇ ਹਨ ਅਤੇ ਤੁਹਾਨੂੰ ਆਰਸੀ ਲਈ ਨਾ ਤਾਂ ਡੀਲਰ ਕੋਲ ਜਾਣਾ ਪਵੇਗਾ ਅਤੇ ਨਾ ਹੀ ਆਰਟੀਏ ਦਫ਼ਤਰ ਦੇ ਚੱਕਰ ਲਾਉਣੇ ਪੈਣਗੇ। RC ਦੀ ਵੀ ਤੁਹਾਨੂੰ ਹੋਮ ਡਿਲੀਵਰੀ ਦਿੱਤੀ ਜਾਵੇਗੀ। ਇਸ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਟਰਾਂਸਪੋਰਟ ਵਿਭਾਗ ਇਸ ਦੀ ਨਿਗਰਾਨੀ ਵੀ ਕਰੇਗਾ।