ਹੁਣ ਸਰਕਾਰ ਸੜਕਾਂ ਤੋਂ ਚੱਕੇਗੀ ਸਾਰੇ ਟੋਲ ਪਲਾਜ਼ਾ, ਲਿਆ ਰਹੀ ਹੈ ਇਹ ਨਵਾਂ ਸਿਸਟਮ

ਜਦੋਂ ਵੀ ਅਸੀਂ ਹਾਈਵੇਅ ‘ਤੇ ਜਾਂਦੇ ਹਾਂ ਤਾਂ ਟੋਲ ਪਲਾਜ਼ਾ ‘ਤੇ ਲੰਬੀਆਂ ਲਾਈਨਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰ ਇਸ ਤੋਂ ਛੁਟਕਾਰਾ ਪਾਉਣ ਲਈ ਫਾਸਟੈਗ ਦੀ ਸ਼ੁਰੂਆਤ ਕੀਤੀ ਗਈ ਸੀ। ਹਾਲਾਂਕਿ ਇਸ ਦੇ ਬਾਵਜੂਦ ਟੋਲ ਪਲਾਜ਼ਾ ‘ਤੇ ਲੱਗੀਆਂ ਲੰਬੀਆਂ ਲਾਈਨਾਂ ‘ਚ ਕੋਈ ਫਰਕ ਨਹੀਂ ਪਿਆ। ਪਰ ਹੁਣ ਸਰਕਾਰ ਇੱਕ ਨਵਾਂ ਸਿਸਟਮ ਲਿਆ ਰਹੀ ਹੈ ਅਤੇ ਸੜਕਾਂ ਤੋਂ ਸਾਰੇ ਟੋਲ ਪਲਾਜ਼ਾ ਚੁੱਕੇ ਜਾਣਗੇ।

ਜਾਣਕਾਰੀ ਦੇ ਅਨੁਸਾਰ hunANPR (ਆਟੋਮੈਟਿਕ ਨੰਬਰ ਪਲੇਟ ਰੀਡਰ) ਸਿਸਟਮ ਲਾਗੂ ਹੋਣ ਜਾ ਰਿਹਾ ਹੈ। ਇਸ ਦੇ ਤਹਿਤ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ (NHAI) ਰਾਜਸਥਾਨ ‘ਚ ਅਜਿਹਾ ਗ੍ਰੀਨ ਫੀਲਡ ਐਕਸਪ੍ਰੈਸਵੇਅ ਬਣਾ ਰਹੀ ਹੈ, ਜਿੱਥੇ ਕੋਈ ਟੋਲ ਬੂਥ ਨਹੀਂ ਹੋਵੇਗਾ। ਇਸ ਦਾ ਸਭ ਤੋਂ ਵੱਡਾ ਫਾਇਦਾ ਇਹ ਹੋਵੇਗਾ ਕਿ ਵਾਹਨ ਦੇ ਮਾਲਕ ਨੂੰ ਓਨੇ ਹੀ ਪੈਸੇ ਦੇਣੇ ਪੈਣਗੇ ਜਿੰਨੀ ਉਸ ਨੇ ਹਾਈਵੇਅ ‘ਤੇ ਗੱਡੀ ਚਲਾਈ ਹੈ।

ਫਿਲਹਾਲ ਹਾਈਵੇਅ ‘ਤੇ ਸਫਰ ਦੌਰਾਨ ਵਾਹਨ ‘ਚ ਲੱਗੇ ਫਾਸਟੈਗ ਤੋਂ ਪੈਸੇ ਕੱਟੇ ਜਾਂਦੇ ਹਨ। ਪਰ ਨਵੀਂ ਤਕਨੀਕ ਦੇ ਲਾਗੂ ਹੋਣ ਤੋਂ ਬਾਅਦ, ਤੁਹਾਡੇ ਵਾਹਨ ਦੀ ਨੰਬਰ ਪਲੇਟ ਨੂੰ ਸਕੈਨ ਕੀਤਾ ਜਾਵੇਗਾ ਅਤੇ FASTag ਤੋਂ ਪੈਸੇ ਕੱਟੇ ਜਾਣਗੇ। ਮੰਨਿਆ ਜਾ ਰਿਹਾ ਹੈ ਕਿ ਇਸ ‘ਚ ਲੋਕਾਂ ਨੂੰ ਕਿਲੋਮੀਟਰ ਦੇ ਹਿਸਾਬ ਨਾਲ ਭੁਗਤਾਨ ਕਰਨਾ ਪਏਗਾ।

ਇਸ ਨਵੇਂ ਸਿਸਟਮ ਦੇ ਅਨੁਸਾਰ ਹਾਈਵੇ ‘ਤੇ ਇਕ ਐਂਟਰੀ ਅਤੇ ਐਗਜ਼ਿਟ ਪੁਆਇੰਟ ਬਣਾਇਆ ਜਾਵੇਗਾ। ਗੱਡੀ ਹਾਈਵੇ ‘ਤੇ ਦਾਖਲ ਹੁੰਦੇ ਹੀ ਨੰਬਰ ਪਲੇਟ ਨੂੰ ਸਕੈਨ ਕੀਤਾ ਜਾਵੇਗਾ। ਫਿਰ ਐਂਟਰੀ ਅਤੇ ਐਗਜ਼ਿਟ ਦੀ ਦੂਰੀ ਦੇ ਹਿਸਾਬ ਨਾਲ ਯਾਤਰੀਆਂ ਦੇ ਖਾਤੇ ਵਿੱਚੋਂ ਪੈਸੇ ਕੱਟੇ ਜਾਣਗੇ।

ਇਸ ਦੀ ਸ਼ੁਰੂਆਤ ਰਾਜਸਥਾਨ ਤੋਂ ਹੋ ਰਹੀ ਹੈ। ਰਾਜਸਥਾਨ ਵਿੱਚ ਭਾਰਤ ਮਾਲਾ ਪ੍ਰੋਜੈਕਟ ਦੇ ਤਹਿਤ ਇੱਕ ਗ੍ਰੀਨ ਫੀਲਡ ਐਕਸਪ੍ਰੈਸਵੇਅ ਬਣਾਇਆ ਜਾ ਰਿਹਾ ਹੈ। ਜਾਣਕਾਰੀ ਦੇ ਅਨੁਸਾਰ ਰਾਜਸਥਾਨ ‘ਚ ਇਸ ਦੀ ਕੁੱਲ ਲੰਬਾਈ 637 ਕਿਲੋਮੀਟਰ ਹੋਵੇਗੀ। ਇਹ ਐਕਸਪ੍ਰੈੱਸ ਵੇਅ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਗੁਜਰਾਤ ਵਿੱਚੋਂ ਲੰਘੇਗਾ। ਇਸ ਦੀ ਲੰਬਾਈ 1224 ਕਿਲੋਮੀਟਰ ਹੋਵੇਗੀ।