ਨਵੇਂ ਵਾਹਨ ਖਰੀਦਣ ਦੇ ਸ਼ੋਕੀਨ ਲੋਕਾਂ ਲਈ ਵੱਡੀ ਖੁਸ਼ਖਬਰੀ, ਸਰਕਾਰ ਨੇ ਕੀਤਾ ਇਹ ਵੱਡਾ ਐਲਾਨ

ਬਹੁਤ ਸਾਰੇ ਲੋਕ ਲਗਜ਼ਰੀ ਗੱਡੀਆਂ ਅਤੇ ਨਾਲ ਹੀ ਖਾਸ ਤੇ ਫੈਂਸੀ ਨੰਬਰਾਂ ਦਾ ਸ਼ੌਂਕ ਰੱਖਦੇ ਹਨ। ਇਸੇ ਚੱਕਰ ਵਿਚ ਕਈ ਲੋਕ ਥੋੜੇ ਸਮੇਂ ਬਾਅਦ ਹੀ ਆਪਣੀ ਗੱਡੀ ਬਦਲ ਲੈਂਦੇ ਹਨ। ਹੁਣ ਥੋੜੇ ਸਮੇਂ ਤੋਂ ਨਵੇਂ ਵਾਹਨ ਖਰੀਦਣ ਦੇ ਸ਼ੋਕੀਨ ਲੋਕਾਂ ਲਈ ਸਰਕਾਰ ਵੱਲੋਂ ਇੱਕ ਵੱਡਾ ਐਲਾਨ ਕਰ ਦਿੱਤਾ ਗਿਆ ਹੈ। ਜਿਸ ਨਾਲ ਲੋਕਾਂ ਵਿੱਚ ਕਾਫੀ ਜ਼ਿਆਦਾ ਖੁਸ਼ੀ ਪਾਈ ਜਾ ਰਹੀ ਹੈ।

ਜਾਣਕਾਰੀ ਦੇ ਅਨੁਸਾਰ ਤੁਹਾਨੂੰ ਦੱਸ ਦੇਈਏ ਕਿ ਪੰਜਾਬ ਸਰਕਾਰ ਨੇ ਫਾਂਸੀ ਨੰਬਰਾਂ ਦੀ ਆਨਲਾਈਨ ਬੋਲੀ ਅਤੇ ਅਲਾਟਮੈਂਟ ਨੂੰ ਲੈ ਕੇ ਕੁਝ ਬਦਲਾਅ ਕੀਤੇ ਹਨ। ਲੁਧਿਆਣਾ ਦੀ ਗੱਲ ਕੀਤੀ ਜਾਵੇ ਤਾਂ ਇਥੇ ਫਰਵਰੀ ਮਹੀਨੇ ਤੋਂ ਬਾਅਦ ਹੁਣ ਅਕਤੂਬਰ ਵਿੱਚ ਫੈਂਸੀ ਨੰਬਰਾਂ ਦੀ ਆਨਲਾਈਨ ਬੋਲੀ ਕਰਵਾਈ ਗਈ ਹੈ।

ਨਵੇਂ ਨਿਯਮਾਂ ਦੇ ਅਨੁਸਾਰ ਹੁਣ ਬੋਲੀ ਲਈ ਅਰਜ਼ੀ ਦੇ ਨਾਲ ਨਾਲ ਇਕ ਹਜ਼ਾਰ ਰੁਪਏ ਪ੍ਰਤੀ ਨੰਬਰ ਅਲੱਗ ਤੋਂ ਫੀਸ ਲਈ ਜਾਵੇਗੀ ਜੋ ਨਾਨ ਰਿਫੰਡਏਬਲ ਹੋਵੇਗੀ। ਮਹਾਮਾਰੀ ਦੇ ਚਲਦਿਆਂ ਮਹਿਕਮੇ ਵੱਲੋਂ ਕਰੀਬ ਅੱਠ ਮਹੀਨਿਆਂ ਬਾਅਦ ਪੀ.ਬੀ.10 , ਐੱਚ. ਐੱਲ. ਸੀਰੀਜ਼ ਦੇ ਫੈਂਸੀ ਨੰਬਰਾਂ ਦੀ ਬੋਲ ਕਰਵਾਈ ਗਈ ਸੀ।

ਅਤੇ ਇਹ ਬੋਲੀ 21 ਅਕਤੂਬਰ ਨੂੰ ਹੀ ਖ਼ਤਮ ਹੋਈ ਹੈ। ਉੱਥੇ ਹੀ ਬੋਲੀ ਜਲਦੀ ਖਤਮ ਹੋਣ ਨਾਲ ਲੋਕਾਂ ਨੂੰ ਫੈਂਸੀ ਨੰਬਰ ਲੈਣ ਲਈ ਵਿਕਲਪ ਮਿਲਣਗੇ। ਇਨ੍ਹਾਂ ਬੋਲੀਆਂ ਲਈ ਤੁਸੀਂ ਐਤਵਾਰ ਸਵੇਰ 9 ਵਜੇ ਤੋਂ ਲੈ ਕੇ ਮੰਗਲਵਾਰ ਰਾਤ 12 ਵਜੇ ਤੱਕ ਰਜਿਸਟਰੇਸ਼ਨ ਕਰਵਾ ਸਕੋਗੇ ਅਤੇ ਬੁੱਧਵਾਰ ਸ਼ੁਰੂ ਹੁੰਦੇ ਹੀ 12:01 ਵਜੇ ਤੋਂ ਲੈ ਕੇ ਵੀਰਵਾਰ ਰਾਤ 12 ਵਜੇ ਤੱਕ ਬੋਲੀ ਲਗਾਉਣ ਦਾ ਸਮਾਂ ਰਹੇਗਾ।

ਸ਼ੁੱਕਰਵਾਰ 12:01 ਵਜੇ ਤੋਂ ਲੈ ਕੇ ਸ਼ਨੀਵਾਰ ਰਾਤ 12 ਵਜੇ ਤੱਕ ਪੈਮੇਂਟ ਜਮਾਂ ਕਰਵਾਈ ਜਾ ਸਕਦੀ ਹੈ। ਨਵੇਂ ਨਿਯਮਾਂ ਤੋਂ ਬਾਅਦ ਹੁਣ ਕਿਸੇ ਸੀਰੀਜ਼ ਦੇ ਫੈਂਸੀ ਨੰਬਰਾਂ ਦੀ ਆਨਲਾਈਨ ਬੋਲੀ ਦੀ ਪ੍ਰਕਿਰਿਆ ਇਕ ਹਫਤੇ ਚ ਖਤਮ ਹੋ ਜਾਇਆ ਕਰੇਗੀ। ਯਾਨੀ ਕਿ ਲੋਕਾਂ ਨੂੰ ਨੰਬਰਾਂ ਲਈ ਜ਼ਿਆਦਾ ਇੰਤਜ਼ਾਰ ਨਹੀਂ ਕਰਨਾ ਪਵੇਗਾ। ਇਹ ਨਵੇਂ ਨਿਯਮ 25 ਅਕਤੂਬਰ ਤੋਂ ਲਾਗੂ ਹੋ ਜਾਣਗੇ।