ਇਸ ਤਰਾਂ ਬਣਾਓ ਪਾਣੀ ਗਰਮ ਕਰਨ ਦਾ ਦੇਸੀ ਜੁਗਾੜ, ਨਲ ਖੋਲ੍ਹਦੇ ਹੀ ਆਵੇਗਾ ਗਰਮ ਪਾਣੀ

ਸਰਦੀ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਹੈ ਅਤੇ ਸਰਦੀ ਵਿੱਚ ਪਾਣੀ ਗਰਮ ਕਰਨ ਲਈ ਹਰ ਘਰ ਵਿੱਚ ਗੀਜਰ ਅਤੇ ਹੀਟਰ ਦੀ ਜ਼ਰੂਰਤ ਪੈਂਦੀ ਹੈ। ਪਰ ਇਹ ਕਾਫ਼ੀ ਮਹਿੰਗੇ ਹੁੰਦੇ ਹਨ ਅਤੇ ਬਿਜਲੀ ਦੀ ਵੀ ਕਾਫ਼ੀ ਖਪਤ ਹੁੰਦੀ ਹੈ। ਪਰ ਅਸੀ ਤੁਹਾਨੂੰ ਅੱਜ ਇੱਕ ਅਜਿਹਾ ਫਾਰਮੂਲਾ ਦੱਸਣ ਜਾ ਰਹੇ ਹਾਂ ਜਿਸਦੇ ਨਾਲ ਤੁਸੀ ਘਰ ਵਿਚ ਹੀ ਇੱਕ ਇੰਸਟੈਂਟ ਵਾਟਰ ਹੀਟਰ ਬਣਾ ਕੇ ਬਹੁਤ ਘੱਟ ਖਰਚੇ ਵਿੱਚ ਅਤੇ ਬਹੁਤ ਜਲਦ ਤੁਸੀ ਇਸਦੀ ਮਦਦ ਨਾਲ ਪਾਣੀ ਗਰਮ ਕਰ ਸਕਦੇ ਹੋ।

ਸਭਤੋਂ ਖਾਸ ਗੱਲ ਇਹ ਹੈ ਕਿ ਇਹ ਤੁਹਾਨੂੰ ਬਹੁਤ ਹੀ ਸਸਤਾ ਪਵੇਗਾ ਅਤੇ ਤੁਸੀ ਕਾਫ਼ੀ ਆਸਾਨੀ ਨਾਲ ਇਸਨੂੰ ਘਰ ਵਿਚ ਹੀ ਬਣਾ ਸਕਦੇ ਹੋ। ਇਸਨੂੰ ਬਣਾਉਣ ਲਈ ਤੁਸੀਂ ਸਬਤੋਂ ਪਹਿਲਾਂ 8/1 ਇੰਚ ਦੀ GI ਪਾਇਪ ਲੈਣੀ ਹੈ ਅਤੇ ਨਾਲ ਦੋ ਨਿੱਪਲ ਲੈਣੇ ਹਨ। ਨਾਲ ਹੀ ਤੁਸੀਂ ਪਾਣੀ ਦਾ ਫਲੋ ਘੱਟ ਕਰਨ ਲਈ ਦੋ 1,1/2 ਦੇ ਰਿਡਿਊਸਰ ਲੈਣੇ ਹਨ ।

ਹੁਣ ਜੋ ਤੁਸੀ 8 ਇੰਚੀ ਪਾਈਪ ਲਈ ਸੀ ਉਸਦੇ ਦੋਨਾਂ ਸਿਰਿਆਂ ਉਤੇ ਧਾਗਾ ਲਪੇਟ ਦਿਓ ਅਤੇ ਧਾਗੇ ਦੇ ਉੱਤੇ ਜਾਇੰਟ ਲੀਕੇਜ ਰੋਕਣ ਲਈ ਗਲੂ ਲਗਾ ਦਿਓ। ਧਿਆਨ ਰਹੇ ਕਿ ਇਸਨੂੰ ਪੁਰੇ ਚੰਗੇ ਤਰੀਕੇ ਨਾਲ ਲਗਾਓ ਕਿਉਂਕਿ ਜੇਕਰ ਪਾਣੀ ਇੱਕ ਬੂੰਦ ਵੀ ਪਾਣੀ ਲੀਕ ਹੋਵੇਗਾ ਤਾਂ ਇਹ ਕਰੰਟ ਮਾਰਨਾ ਸ਼ੁਰੂ ਕਰ ਦੇਵੇਗਾ। ਇਸਦੇ ਬਾਅਦ ਇੱਕ ਪਾਇਪ ਰਿੰਚ ਦੀ ਮਦਦ ਨਾਲ ਇਸਦੇ ਦੋਨਾਂ ਸਿਰਿਆਂ ਤੇ ਰਿਡਿਊਸਰ ਨੂੰ ਚੰਗੀ ਤਰਾਂ ਕਸ ਦਿਓ ।

ਇਸ ਤਰੀਕੇ ਨਾਲ ਧਾਗਾ ਅਤੇ ਗਲੂ ਲਗਾਕੇ ਹੀ ਦੋਨਾਂ ਰਿਡਿਊਸਰਸ ਦੇ ਦੂਜੇ ਸਿਰਿਆਂ ਉੱਤੇ ਨਿੱਪਲਾਂ ਨੂੰ ਚੰਗੇ ਤਰੀਕੇ ਨਾਲ ਕਸ ਦਿਓ। ਹੁਣ ਇੱਕ ਫਾਇਬਰ ਸਲੀਵ ਲਓ ਅਤੇ ਇਸਨੂੰ ਵਿਚਕਾਰੋਂ ਕੱਟ ਲਵੋ। ਕੱਟਣ ਤੋਂ ਬਾਅਦ ਇਸਨੂੰ 8 ਇੰਚ ਵਾਲੀ ਪਾਇਪ ਦੇ ਉੱਤੇ ਚੰਗੀ ਤਰਾਂ ਲਪੇਟ ਦਿਓ। ਇਸ ਫਾਇਬਰ ਸਲੀਵ ਦੇ ਉੱਤੇ ਜਾਇੰਟ ਗਲੂ ਲਗਾ ਦਿਓ। ਕਿਉਂਕਿ ਬਿਨਾਂ ਗਲੂ ਦੇ ਇਸਨੂੰ ਅੱਗ ਲੱਗ ਸਕਦੀ ਹੈ ।

ਉਸਦੇ ਬਾਅਦ ਇਸਨੂੰ ਸੁਕਾ ਲਵੇਂ ਅਤੇ ਉੱਤੇ ਇੱਕ ਹੋਰ ਵਾਰ ਫਾਇਬਰ ਸਲੀਵ ਨੂੰ ਲਪੇਟ ਦਿਓ। ਹੁਣ 1000w ਦਾ ਇੱਕ nichrome ਵਾਇਰ ਯਾਨੀ ਤਾਰ ਲਵੋ ਜੋ ਕਿ ਹੀਟਰ ਵਗੇਰਾ ਵਿੱਚ ਲਗਾਈ ਜਾਂਦੀ ਹੈ ਅਤੇ ਇਸਨੂੰ ਚੰਗੀ ਤਰਾਂ ਖਿੱਚ ਕੇ ਸਿੱਧਾ ਕਰ ਲਓ। ਹੁਣ ਦੋ ਪੱਤੀਆਂ ਬਣਾਕੇ ਇਨ੍ਹਾਂ ਨੂੰ ਪਾਇਪ ਦੇ ਦੋਵੇਂ ਪਾਸੇ ਨਟ ਬੋਲਟ ਨਾਲ ਕਸ ਦਿਓ।

ਹੁਣ ਇਸਦੇ ਇੱਕ ਸਿਰੇ ਤੇ nichrome ਵਾਇਰ ਨੂੰ ਲਗਾਕੇ ਸਾਰੀ ਪਾਇਪ ਤੇ ਲਪੇਟ ਦਿਓ ਅਤੇ ਦੂੱਜੇ ਸਿਰੇ ਉੱਤੇ ਜੋੜ ਦਿਓ। ਇਸ ਵਾਇਰ ਦੇ ਉੱਤੇ m – ਸੀਲ ਦੀ ਇੱਕ ਪਰਤ ਬਣਾ ਦਿਓ। ਹੁਣ ਇਸ ਦੇ ਇੱਕ ਸਿਰੇ ਉੱਤੇ ਬੈੰਡ ਲਗਾ ਕੇ ਉਸਤੇ ਟੂਟੀ ਲਗਾ ਦਿਓ। ਹੁਣ ਇੱਕ ਵਧੀਆ ਕਵਾਲਿਟੀ ਦੀ ਵਾਇਰ ਲਓ ਅਤੇ ਉਸਨੂੰ ਇੱਕ ਸਿਰੇ ਦੇ ਨਟ ਉੱਤੇ ਲਗਾ ਦਿਓ, ਧਿਆਨ ਰਹੇ ਕਿ ਇਸ ਤਾਰ ਦੇ ਉੱਪਰ ਫਾਈਬਰ ਸਲੀਵ ਜਰੂਰ ਲਗਾਓ ਤਾ ਕੇ ਇਹ ਗਰਮ ਹੋਕੇ ਸੜੇ ਨਾ।

ਇਸੇ ਤਰਾਂ ਤਾਰ ਦਾ ਦੂਸਰਾ ਸਿਰ ਪਾਈਪ ਦੇ ਦੂਸਰੇ ਸਿਰੇ ਤੇ ਲਗਾਈ ਪੱਤੀ ਤੇ ਕਸ ਦਿਓ। ਨਾਲ ਹੀ ਨਿੱਪਲੇ ਉੱਤੇ ਇੱਕ ਅਰਥਿੰਗ ਲਈ ਪੱਤੀ ਲਗਾ ਦਿਓ ਤਾ ਕਿ ਇਹ ਕਰੰਟ ਨਾ ਮਾਰੇ। ਹੁਣ ਇੱਕ 3 ਪਿੰਨ ਪਲਗ ਲਓ ਅਤੇ ਇਸਦੀਆਂ ਤਾਰਾਂ ਨੂੰ ਪਲਗ ਵਿਚ ਲਗਾ ਦਿਓ। ਫਿਰ ਇਸਨੂੰ ਦੀਵਾਰ ਉਪਰ ਤੰਗ ਕੇ ਦੂਸਰੇ ਸਿਰੇ ਉੱਤੇ ਪਾਣੀ ਵਾਲੀ ਪਾਈਪ ਲਗਾ ਦਿਓ। ਇਸਨੂੰ ਲਗਾਉਣ ਤੋਂ ਬਾਅਦ ਜਦੋ ਤੁਸੀਂ ਸਵਿੱਚ ਓਨ ਕਰੋਗੇ ਤਾਂ ਟੂਟੀ ਵਿਚੋਂ ਇਕ ਮਿੰਟ ਵਿਚ ਹੀ ਗਰਮ ਪਾਣੀ ਆਉਣ ਲੱਗੇਗਾ।  ਇਸਨੂੰ ਬਣਾਉਣ ਦਾ ਪੂਰਾ ਤਰੀਕਾ ਜਾਣਨ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….