ਨਵੀਂ ਕਾਰ ਖਰੀਦਦੇ ਸਮੇਂ ਜਰੂਰ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ

ਮਾਰਚ ਦੇ ਮਹੀਨੇ ਵਿੱਚ ਕਾਰ ਕੰਪਨੀਆਂ ਆਪਣੀ ਸੇਲ ਨੂੰ ਵਧਾਉਣ ਲਈ ਕਈ ਆਫਰਸ ਅਤੇ ਡਿਸਕਾਉਂਟ ਦਿੰਦਿਆਂ ਹਨ। ਕਿਉਂਕਿ ਇਸ ਮਹੀਨੇ ਕੰਪਨੀ ਨੇ ਆਪਣਾ ਸਾਰਾ ਪੁਰਾਣਾ ਸਟਾਕ ਕਲਿਅਰ ਕਰਨਾ ਹੁੰਦਾ ਹੈ। ਇਸ ਲਈ ਮਾਰਚ ਦੇ ਮਹੀਨੇ ਵਿੱਚ ਨਵੀਂ ਕਾਰ ਖਰੀਦਣ ਸਮੇਂ ਤੁਹਾਨੂੰ ਕੁਝ ਜਰੂਰੀ ਗੱਲਾਂ ਦਾ ਧਿਆਨ ਜਰੂਰ ਰੱਖਣਾ ਚਾਹੀਦਾ ਹੈ। ਜੇਕਰ ਤੁਸੀਂ ਧਿਆਨ ਨਹੀਂ ਰੱਖੋਗੇ ਤਾਂ ਠੱਗੀ ਦਾ ਸ਼ਿਕਾਰ ਹੋ ਸਕਦੇ ਹੋ।

ਇਸ ਦੌਰਾਨ ਗਾਹਕ ਜਿਸ ਮਾਡਲ ਦੀ ਕਾਰ ਨੂੰ ਖਰੀਦਣਾ ਚਾਹੁੰਦਾ ਹੈ, ਸੇਲਸਮੈਨ ਉਸ ਮਾਡਲ ਦੀ ਜਗ੍ਹਾ ਕਿਸੇ ਹੋਰ ਮਾਡਲ ਦੀ ਕਸਰ ਖਰੀਦਣ ਲਈ ਜ਼ੋਰ ਦਿੰਦਾ ਹੈ। ਜਿਸ ਨਾਲ ਤੁਹਾਨੂੰ ਜਿਆਦਾ ਜਾਣਕਾਰੀ ਨਾ ਹੋਣ ਦੇ ਕਾਰਨ ਲੁੱਟ ਲਿਆ ਜਾਂਦਾ ਹੈ। ਇਸ ਲਈ ਅੱਜ ਅਸੀ ਤੁਹਾਨੂੰ ਦਸਾਂਗੇ ਕਿ ਮਾਰਚ ਵਿੱਚ ਨਵੀਂ ਕਾਰ ਖਰੀਦਦੇ ਸਮੇਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਜਰੂਰੀ ਹੈ।

ਸਭਤੋਂ ਪਹਿਲਾਂ ਤੁਸੀਂ ਤੁਸੀ ਜਿਸ ਮਾਡਲ ਦੀ ਕਾਰ ਖਰੀਦਣੀ ਹੈ ਉਸ ਬਾਰੇ ਇੰਟਰਨੈੱਟ ਤੋਂ ਜਾਣਕਾਰੀ ਜਰੂਰ ਲਵੋ। ਆਪਣੇ ਬਜਟ ਅਤੇ ਜ਼ਰੂਰਤ ਦੇ ਹਿਸਾਬ ਨਾਲ ਹੀ ਕਾਰ ਚੁਣੋ। ਜੇਕਰ ਤੁਅਸੀਂ ਪੁਰਾਣੀ ਕਾਰ ਦੇਕੇ ਨਵੀਂ ਖਰੀਦਣਾ ਯਾਨੀ ਐਕਸਚੇਂਜ ਕਰਨਾ ਚਾਹੁੰਦੇ ਹੋ ਤਾਂ ਸ਼ੋਰੂਮ ਤੋਂ ਇਸਦੀ ਪੂਰੀ ਜਾਣਕਾਰੀ ਲਵੋ ਕਿ ਉਹ ਤੁਹਾਨੂੰ ਕੀ ਡੀਲ ਦੇ ਰਹੇ ਹਨ। ਜਿਆਦਾਤਰ ਸ਼ੋ-ਰੂਮ ਵਾਲੇ ਤੁਹਾਡੀ ਪੁਰਾਣੀ ਕਾਰ ਦੀ ਸਹੀ ਕੀਮਤ ਨਹੀਂ ਲਗਾਉਂਦੇ ਅਤੇ ਤੁਹਾਨੂੰ ਘੱਟ ਪੈਸੇ ਆਫ਼ਰ ਕਰਦੇ ਹਨ।

ਤੁਹਾਨੂੰ ਇਹ ਕਹਿ ਦਿੱਤਾ ਜਾਂਦਾ ਹੈ ਕਿ ਇਸ ਮਾਡਲ ਦੀ ਹੁਣ ਖਾਸ ਵੈਲਿਊ ਨਹੀਂ ਹੈ, ਅਤੇ ਤੁਸੀਂ ਗੱਲਾਂ ਵਿੱਚ ਆਕੇ ਕਾਰ ਨੂੰ ਬਹੁਤ ਘੱਟ ਕੀਮਤ ਵਿੱਚ ਐਕਸਚੇਂਜ ਕਰਵਾ ਲੈਂਦੇ ਹੋ। ਇਸ ਲਈ ਆਪਣੀ ਕਾਰ ਨੂੰ ਡੀਲਰ ਨਾਲ ਕਦੇ ਵੀ ਐਕਸਚੇਂਜ ਨਾ ਕਰੋ ਅਤੇ ਹਮੇਸ਼ਾ ਓਪਨ ਮਾਰਕੇਟ ਵਿੱਚ ਹੀ ਵੇਚੋ। ਇਸ ਤਰਾਂ ਤੁਹਾਨੂੰ ਜ਼ਿਆਦਾ ਕੀਮਤ ਮਿਲੇਗੀ।

ਇਸੇ ਤਰਾਂ ਨਵੀਂ ਕਾਰ ਦੇ ਨਾਲ ਸ਼ੋ – ਰੂਮ ਵਾਲੇ ਧੱਕੇ ਨਾਲ ਕਾਰ ਐਕਸੈਸਰੀ ਲਗਾ ਦਿੰਦੇ ਹਨ। ਇਨ੍ਹਾਂ ਸਾਰੀਆਂ ਚੀਜਾਂ ਦੀ ਕੀਮਤ ਵੀ ਬਹੁਤ ਜਿਆਦਾ ਲਈ ਜਾਂਦੀ ਹੈ। ਜਦਕਿ ਮਾਰਕੇਟ ਵਿੱਚ ਇਹੀ ਸਾਮਾਨ ਬਹੁਤ ਘੱਟ ਕੀਮਤ ਵਿੱਚ ਮਿਲ ਜਾਂਦਾ ਹੈ। ਇਸ ਲਈ ਜੇਕਰ ਕੋਈ ਸੇਲਸਮੈਨ ਤੁਹਾਨੂੰ ਬੋਲਦਾ ਹੈ ਕਿ ਇਸ ਕਾਰ ਦੇ ਨਾਲ ਤੁਹਾਨੂੰ 15000 ਰੁਪਏ ਦੀ ਐਕਸੈਸਰੀ ਫਰੀ ਦਿੱਤੀ ਜਾ ਰਹੀ ਹੈ ਤਾਂ ਉਸ ਦੀ ਜਗ੍ਹਾ ਤੁਸੀਂ ਕੀਮਤ ਦਾ ਡਿਸਕਾਉਂਟ ਮੰਗ ਲਵੋ।

ਤੁਹਾਨੂੰ ਦੱਸ ਦੇਈਏ ਕਿ ਹਰ ਕਾਰ ਸੇਲਸਮੈਨ ਅਤੇ ਡੀਲਰ ਕੋਲ ਕਾਰ ਵਿਕਰੀ ਦਾ ਟਾਰਗੇਟ ਹੁੰਦਾ ਹੈ ਜੋ ਉਨ੍ਹਾਂ ਨੇ ਮਹੀਨਾ ਪੂਰਾ ਹੋਣ ਤੱਕ ਪੂਰਾ ਕਰਨਾ ਹੁੰਦਾ ਹੈ। ਇਸ ਲਈ ਤੁਸੀਂ ਨਵੀਂ ਕਾਰ ਨੂੰ ਮਹੀਨੇ ਦੇ ਆਖਰੀ ਹਫਤੇ ਵਿੱਚ ਖਰੀਦਣ ਜਾਓਗੇ ਤਾਂ ਤੁਹਾਨੂੰ ਬਹੁਤ ਜਾਂਦਾ ਡਿਸਕਾਊਂਟ ਮਿਲ ਸਕਦਾ ਹੈ।

ਕੰਪਨੀਆਂ ਡਿਲੀਵਰੀ ਦੇ ਸਮੇਂ ਅਕਸਰ ਗਾਹਕਾਂ ਨੂੰ ਖ਼ਰਾਬ ਮਾਡਲ ਚਿਪਕਾ ਦਿੰਦਿਆਂ ਹਨ ਅਤੇ ਜਦੋਂ ਤੱਕ ਉਸਨੂੰ ਪਤਾ ਚੱਲਦਾ ਹੈ ਕਾਫ਼ੀ ਦੇਰ ਹੋ ਚੁੱਕੀ ਹੁੰਦੀ ਹੈ। ਇਸ ਲਈ ਕਾਰ ਦੀ delivery ਲੈਣ ਤੋਂ ਪਹਿਲਾਂ ਆਪਣੀ ਕਾਰ ਨੂੰ ਚੰਗੀ ਤਰਾਂ ਚੈੱਕ ਕਰੋ ਅਤੇ ਜੇਕਰ ਕੋਈ ਖਰਾਬੀ ਨਜ਼ਰ ਆਵੇ ਤਾਂ ਤੁਰੰਤ ਗੱਲ ਕਰੋ।