ਸਰਬਤ ਦੇ ਭਲੇ ਲਈ ਇਸ ਖ਼ਬਰ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ

ਕਈ ਵਰੇ੍ਹ ਪਹਿਲਾਂ ਪੰਜਾਬ ਦੇ ਕੈਂਸਰ ਪੀੜਤਾਂ ਨੂੰ ਆਪਣੇ ਇਲਾਜ ਲਈ ਰਾਜਸਥਾਨ ਦੇ ਬੀਕਾਨੇਰ ਵਿਚ ਜਾਣਾ ਪੈਂਦਾ ਸੀ ਅਤੇ ਉਹ ਪੰਜਾਬ ਦੇ ਬਠਿੰਡਾ ਸ਼ਹਿਰ ਤੋਂ ਬੀਕਾਨੇਰ ਤੱਕ ਚਲਦੀ ਰੇਲ ਗੱਡੀ ਵਿਚ ਸਫ਼ਰ ਕਰਦੇ ਸਨ ਜਿਸ ਨੂੰ ‘ਕੈਂਸਰ ਐਕਸਪ੍ਰੈੱਸ’ ਕਰ ਕੇ ਜਾਣਿਆ ਜਾਂਦਾ ਸੀ |

ਸਥਾਨਕ ਕਾਮਰੇਡ ਜਗਦੀਸ਼ ਚੰਦਰ ਸਿਵਲ ਹਸਪਤਾਲ ‘ਚ ਚੱਲ ਰਹੇ ਹੋਮੀ ਭਾਬਾ ਟਾਟਾ ਮੈਮੋਰੀਅਲ ਕੈਂਸਰ ਹਸਪਤਾਲ ਜੋ ਕੇ ਸੰਗਰੂਰ ਵਿੱਚ ਸਥਿਤ ਹੈ ਨਾ ਕੇਵਲ ਮਾਲਵੇ ਲਈ ਹੀ ਨਹੀਂ ਸਗੋਂ ਪੰਜਾਬ ਅਤੇ ਆਲੇ ਦੁਆਲੇ ਦੇ ਰਾਜਾਂ ਦੇ ਪੀ’ੜਤ ਲੋਕਾਂ ਲਈ ਵਰਦਾਨ ਸਾਬਤ ਹੋ ਰਿਹਾ ਹੈ |

6 ਸਾਲ ਪਹਿਲਾਂ ਸ਼ੁਰੂ ਹੋਏ ਇਸ ਹਸਪਤਾਲ ਤੋਂ ਹੁਣ ਤੱਕ 16 ਹਜ਼ਾਰ ਤੋਂ ਵੱਧ ਕੈਂਸਰ ਮਰੀਜ਼ ਇਲਾਜ ਕਰਵਾਉਣ ਪਿੱਛੋਂ ਤੰਦਰੁਸਤੀ ਵਾਲਾ ਜੀਵਨ ਬਤੀਤ ਕਰਨ ਲੱਗੇ ਹਨ | ਇਸ ਹਸਪਤਾਲ ਦੇ ਡਾਇਰੈਕਟਰ ਡਾ. ਰਾਕੇਸ਼ ਕਪੂਰ ਜੋ ਲੰਬਾ ਸਮਾਂ ਪੀ.ਜੀ.ਆਈ. ਚੰਡੀਗੜ੍ਹ ਵਿਚ ਕੈਂਸਰ ਰੋਗਾਂ ਦੇ ਪ੍ਰੋਫ਼ੈਸਰ ਵਜੋਂ ਕੰਮ ਕਰ ਚੁੱਕੇ ਹਨ, ਦਾ ਕਹਿਣਾ ਹੈ ਕਿ ਇਸ ਹਸਪਤਾਲ ਵਿਚ ਕੈਂਸਰ ਦੀਆਂ ਵੱਖ-ਵੱਖ ਕਿਸਮਾਂ ਦਾ ਇਲਾਜ ਬਹੁਤ ਘਟ ਖ਼ਰਚੇ ਜਾਂ ਕਈ ਵਾਰ ਬਿਲਕੁਲ ਮੁਫ਼ਤ ਵਿਚ ਹੋ ਰਿਹਾ ਹੈ |

ਡਾ. ਕਪੂਰ ਅਨੁਸਾਰ ਟਾਟਾ ਮੈਮੋਰੀਅਲ ਸੈਂਟਰ ਵਲੋਂ ਪੰਜਾਬ ਵਿਚ ਸਭ ਤੋਂ ਪਹਿਲਾਂ ਮੁਹਾਲੀ ਵਿਖੇ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਪਰ ਮਾਲਵੇ ਦੀ ਮੰਗ ਅਤੇ ਲੋੜ ਨੂੰ ਮੁੱਖ ਰੱਖਦਿਆਂ ਇਹ ਕੇਂਦਰ ਸੰਗਰੂਰ ਵਿਚ ਲਿਆਂਦਾ ਗਿਆ ਜਿੱਥੇ 100 ਮਰੀਜ਼ਾਂ ਦੇ ਦਾਖ਼ਲ ਕਰਨ ਦਾ ਪ੍ਰਬੰਧ ਹੈ |

ਉਨ੍ਹਾਂ ਦੱਸਿਆ ਕਿ ਮਾਲਵੇ ਦੇ ਦੂਸਰੇ ਕਸਬੇ ਮੁੱਲਾਂਪੁਰ ਵਿਚ 35 ਏਕੜ ਵਿਚ ਕੈਂਸਰ ਹਸਪਤਾਲ ਦੀ ਉਸਾਰੀ ਤੇਜ਼ੀ ਨਾਲ ਚੱਲ ਰਹੀ ਹੈ ਜਿੱਥੇ 350 ਮਰੀਜ਼ਾਂ ਨੂੰ ਦਾਖ਼ਲ ਕਰਨ ਦਾ ਪ੍ਰਬੰਧ ਹੋਵੇਗਾ |

6 ਅਰਬ 64 ਕਰੋੜ ਰੁਪਏ ਦੀ ਲਾਗਤ ਨਾਲ ਬਣ ਰਿਹਾ ਇਹ ਹਸਪਤਾਲ ਇਸੇ ਸਾਲ ਜੁਲਾਈ ਤੱਕ ਸ਼ੁਰੂ ਹੋ ਜਾਣ ਦੀ ਸੰਭਾਵਨਾ ਹੈ | ਹਸਪਤਾਲ ਦੇ ਪ੍ਰਸ਼ਾਸਕ ਡਾ. ਡਿੰਪਲ ਕਾਲੜਾ ਨੇ ਦੱਸਿਆ ਕਿ ਡਾ. ਕਪੂਰ ਦੇ ਆਉਣ ਪਿੱਛੋਂ ਹਸਪਤਾਲ ਦੇ ਕੰਮ ਕਾਰ ਵਿਚ ਤੇਜ਼ੀ ਨਾਲ ਸੁਧਾਰ ਵੀ ਹੋਇਆ ਹੈ ਅਤੇ ਭਵਿੱਖੀ ਯੋਜਨਾਵਾਂ ਵੀ ਉਲੀਕੀਆਂ ਗਈਆਂ ਹਨ | ਸਰਬਤ ਦੇ ਭਲੇ ਲਈ ਇਸ ਖ਼ਬਰ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ ਤਾਂ ਜੋ ਕਿਸੇ ਮਰੀਜ ਦਾ ਭਲਾ ਹੋ ਸਕੇ