SBI ਬੈਂਕ ਸਿਰਫ 59 ਮਿੰਟਾਂ ਵਿੱਚ ਦੇ ਰਿਹਾ ਹੈ 10 ਲੱਖ ਤੱਕ ਦਾ ਲੋਨ, ਇਸ ਤਰਾਂ ਕਰੋ ਅਪਲਾਈ

SBI ਬੈਂਕ ਕੋਰੋਨਾ ਮਹਾਮਾਰੀ ਦੇ ਸਮੇਂ ਵਿੱਚ ਛੋਟੇ ਵਪਾਰੀਆਂ ਨੂੰ 1 ਘੰਟੇ ਤੋਂ ਵਿੱਚ ਘੱਟ ਸਮੇਂ ਵਿੱਚ 10 ਹਜਾਰ ਤੋਂ ਲੈਕੇ 10 ਲੱਖ ਰੁਪਏ ਤੱਕ ਦਾ ਲੋਨ ਦੇ ਰਿਹਾ ਹੈ। ਬੈਂਕ ਇਹ ਲੋਨ ਕੇਂਦਰ ਸਰਕਾਰ ਵੱਲੋਂ ਚਲਾਈ ਜਾ ਰਹੀ ਪ੍ਰਧਾਨਮੰਤਰੀ ਮੁਦਰਾ ਲੋਨ ਯੋਜਨਾ ਦੇ ਤਹਿਤ ਦੇ ਰਿਹਾ ਹੈ। ਇਸ ਯੋਜਨਾ ਨੂੰ ਸ਼ੁਰੂ ਕਰਨ ਦਾ ਮੁੱਖ ਉਦੇਸ਼ ਇਹੀ ਹੈ ਕਿ ਛੋਟੇ ਵਪਾਰੀਆਂ ਦੀਆਂ ਆਰਥਕ ਪਰੇਸ਼ਾਨੀਆਂ ਨੂੰ ਖ਼ਤਮ ਕੀਤਾ ਜਾ ਸਕੇ ਅਤੇ ਉਨ੍ਹਾਂ ਦੇ ਕਰੋਬਾਰ ਨੂੰ ਅੱਗੇ ਵਧਾਇਆ ਜਾ ਸਕੇ।

ਇਸ ਲਈ SBI ਨੇ ਟਵਿਟਰ ਦੇ ਜਰਿਏ ਆਪਣੇ ਗਾਹਕਾਂ ਨੂੰ ਸੂਚਿਤ ਕੀਤਾ ਹੈ ਕਿ ਹੁਣ ਤੁਸੀ ਮੁਦਰਾ ਲੋਨ ਆਸਾਨੀ ਨਾਲ ਘਰ ਬੈਠੇ ਵੀ ਲੈ ਸਕਦੇ ਹੋ। ਤੁਹਾਨੂੰ ਸਿਰਫ ਕੁਝ ਜਾਣਕਾਰੀ ਦੇਣੀ ਹੋਵੇਗੀ ਅਤੇ ਉਸਤੋਂ ਬਾਅਦ ਤੁਹਾਨੂੰ ਸਿਰਫ਼ 59 ਮਿੰਟ ਵਿੱਚ 10 ਹਜਾਰ ਤੋਂ 10 ਲੱਖ ਰੁਪਏ ਤੱਕ ਦਾ ਲੋਨ ਮਿਲ ਸਕੇਗਾ। SBI ਦੀ ਆਫਿਸ਼ਿਅਲ ਸਾਈਟ ਦੇ ਅਨੁਸਾਰ ਇਸ ਲੋਨ ਦੀ ਵਿਆਜ ਦਰ 8.5 ਫੀਸਦੀ ਤੋਂ ਸ਼ੁਰੂ ਹੋਵੋਗੇ।

ਤੁਹਾਨੂੰ ਦੱਸ ਦੇਈਏ ਕਿ ਮੁਦਰਾ ਯੋਜਨਾ ਦੇ ਤਹਿਤ ਕੋਈ ਵੀ ਵਿਅਕਤੀ ਆਸਾਨੀ ਨਾਲ ਲੋਨ ਲੈ ਸਕੇਗਾ ਅਤੇ ਇਸ ਤਹਿਤ ਲੋਨ ਲੈਣ ਉੱਤੇ ਕਿਸੇ ਵੀ ਤਰ੍ਹਾਂ ਦੀ ਗਾਰੰਟੀ ਦੀ ਜ਼ਰੂਰਤ ਨਹੀਂ ਹੈ। ਇਸ ਯੋਜਨਾ ਨਾਲ ਛੋਟੇ ਦੁਕਾਨਦਾਰਾਂ ਨੂੰ ਵੀ ਮੁਨਾਫ਼ਾ ਮਿਲੇਗਾ ਜੋ ਆਪਣੇ ਕੰਮ ਨੂੰ ਵਧਾਉਣਾ ਚਾਹੁੰਦੇ ਹਨ। ਜਾਣਕਾਰੀ ਦੇ ਅਨੁਸਾਰ ਇਸ ਲੋਨ ਨੂੰ ਤਿੰਨ ਕੈਟੇਗਰੀਆਂ ਵਿੱਚ ਵੰਡਿਆ ਗਿਆ ਹੈ। ਪਹਿਲੀ ਕਤੇਗਤਰੀ ਹੈ ਸ਼ਿਸ਼ੂ ਮੁਦਰਾ ਲੋਨ ਜਿਸਦੇ ਤਹਿਤ 50 ਹਜਾਰ ਤੱਕ ਦਾ ਕਰਜ਼ਾ ਦਿੱਤਾ ਜਾਂਦਾ ਹੈ।

ਦੂਸਰੀ ਕੈਟੇਗਰੀ ਹੈ ਕਿਸ਼ੋਰ ਮੁਦਰਾ ਲੋਨ ਜਿਸਦੇ ਤਹਿਤ ਤੁਸੀਂ 50 ਹਜਾਰ ਤੋਂ ਲੈਕੇ 5 ਲੱਖ ਰੁਪਏ ਤੱਕ ਦਾ ਲੋਨ ਲੈ ਸਕਦੇ ਹੋ। ਤੀਸਰੀ ਕੈਟੇਗਰੀ ਤਰੁਣ ਦੇ ਤਹਿਤ ਸਰਕਾਰ 5 ਲੱਖ ਰੁਪਏ ਤੋਂ ਲੈਕੇ 10 ਲੱਖ ਰੁਪਏ ਤੱਕ ਦਾ ਕਰਜ਼ਾ ਦਿੰਦੀ ਹੈ। ਪ੍ਰਧਾਨਮੰਤਰੀ ਮੁਦਰਾ ਯੋਜਨਾ ਅਨੁਸਾਰ ਕਰਜਾ ਲੈਣ ਲਈ ਤੁਹਾਡੇ ਕੋਲ ਪੈਨ ਕਾਰਡ, ਆਧਾਰ ਕਾਰਡ, ਡਰਾਇਵਿੰਗ ਲਾਈਸੇਂਸ, ਵੋਟਰ ID ਕਾਰਡ ਜਾਂ ਪਾਸਪੋਰਟ ਹੋਣਾ ਜਰੂਰੀ ਹੈ।

ਜਰੂਰੀ ਦਸਤਾਵੇਜ਼ ਨਾਲ ਤੁਸੀ SBI ਦੀ ਵੈਬਸਾਈਟ https://sbi.co.in/ ਉੱਤੇ ਜਾਕੇ ਤੁਸੀ ਮੁਦਰਾ ਲੋਨ ਲਈ ਆਵੇਦਨ ਕਰ ਸਕਦੇ ਹੋ। ਜੇਕਰ ਤੁਹਾਨੂੰ ਕਿਸੇ ਕਾਰਨ PM – Mudra ਲੋਨ ਨਹੀਂ ਮਿਲ ਪਾ ਰਿਹਾ ਹੈ ਤਾਂ ਤੁਸੀ 1800 180 1111 ਅਤੇ 1800 11 0001 ਟੋਲ ਫਰੀ ਨੰਬਰਾਂ ਉੱਤੇ ਕਾਲ ਕਰਕੇ ਸ਼ਿਕਾਇਤ ਦਰਜ ਕਰ ਸਕਦੇ ਹੋ।