ਪੰਜਾਬ ਦੇ ਇਹਨਾਂ ਪਿੰਡਾਂ ਵਿਚੋਂ ਨਿਕਲੇਗੀ ਬੁਲੇਟ ਟ੍ਰੇਨ, 2 ਕਰੋੜ ਦਾ ਵਿਕੇਗਾ ਕਿੱਲਾ 

ਜਿਵੇਂ ਕੇ ਤੁਸੀਂ ਜਾਣਦੇ ਹੋ ਕੇ ਪੰਜਾਬ ਵਿੱਚ ਵੱਡੇ ਪੱਧਰ ਤੇ ਸੜਕਾਂ ਦਾ ਨਿਰਮਾਣ ਹੋ ਰਿਹਾ ਹੈ ਜਿਸ ਨਾਲ ਜਮੀਨ ਦੀ ਕੀਮਤ ਬਹੁਤ ਵੱਧ ਗਈ ਹੈ ਹੁਣ ਬਹੁਤ ਜਲਦ ਬੁਲੇਟ ਟਰੇਨ ਦੇ ਟਰੈਕ ਵੀ ਬਨਣ ਲੱਗੇ ਹਨ । ਜਿਸਦੀ ਸ਼ੁਰੁਆਤ ਦਿੱਲੀ-ਅੰਮ੍ਰਿਤਸਰ ਰੂਟ ਉਤੇ ਬੁਲੇਟ ਟਰੇਨ ਚਲਾਉਣ ਨਾਲ ਹੋਵੇਗੀ । ਜਿਸ ਨਾਲ ਮਹਿਜ਼ ਦੋ ਘੰਟਿਆਂ ਵਿਚ ਦਿੱਲੀ ਤੋਂ ਅੰਮ੍ਰਿਤਸਰ ਪਹੁੰਚ ਸਕੋਗੇ।

ਹਾਈ ਸਪੀਡ ਰੇਲ ਗੱਡੀ ਦੀ ਤਜਵੀਜ਼ਸ਼ੁਦਾ ਨਵੀਂ ਰੇਲਵੇ ਲਾਈਨ ਲਈ ਸਰਵੇ ਦਾ ਕੰਮ ਜੰਗੀ ਪੱਧਰ ਉਤੇ ਜਾਰੀ ਹੈ। ਇਹ ਰੇਲ ਦਿੱਲੀ ਤੋਂ ਅੰਮ੍ਰਿਤਸਰ ਤੱਕ ਦੇ 465 ਕਿਲੋਮੀਟਰ ਦੇ ਸਫ਼ਰ ਨੂੰ ਮਹਿਜ਼ ਦੋ ਘੰਟੇ ਵਿੱਚ ਪੂਰਾ ਕਰੇਗੀ।ਹਾਸਲ ਜਾਣਕਾਰੀ ਮੁਤਾਬਕ ਰੇਲ ਗੱਡੀ ਵਿੱਚ 750 ਯਾਤਰੀ ਸਫ਼ਰ ਕਰ ਸਕਣਗੇ।

ਇਹ ਰੇਲ ਚੰਡੀਗੜ੍ਹ ਸਣੇ 15 ਸਟੇਸ਼ਨਾਂ ਉਤੇ ਰੁਕੇਗੀ। ਇਸ ਗੱਡੀ ਦੀ ਵੱਧ ਤੋਂ ਵੱਧ ਸਪੀਡ 350 ਕਿਲੋਮੀਟਰ ਪ੍ਰਤੀ ਘੰਟਾ, ਅਪਰੇਸ਼ਨਲ ਸਪੀਡ 320 ਕਿਲੋਮੀਟਰ ਪ੍ਰਤੀ ਘੰਟਾ ਅਤੇ ਐਵਰੇਜ ਸਪੀਡ 250 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ।

ਇਸ ਰੇਲਵੇ ਲਾਈਨ ਵਿੱਚ ਦਿੱਲੀ ਤੋਂ ਲੈ ਕੇ ਅੰਮ੍ਰਿਤਸਰ ਤੱਕ ਆਉਣ ਵਾਲੇ 343 ਪਿੰਡਾਂ ਦੀ ਜ਼ਮੀਨ ਐਕੁਆਇਰ ਕੀਤੀ ਜਾਵੇਗੀ, ਜਿਨ੍ਹਾਂ ਵਿੱਚ ਦਿੱਲੀ ਦੇ 22, ਹਰਿਆਣਾ ਦੇ 135 ਅਤੇ ਪੰਜਾਬ ਦੇ 186 ਪਿੰਡ ਸ਼ਾਮਲ ਹੋਣਗੇ।

ਦਿੱਲੀ ਤੋਂ ਅੰਮ੍ਰਿਤਸਰ ਤੱਕ ਚੱਲਣ ਵਾਲੀ ਹਾਈ ਸਪੀਡ ਰੇਲ ਗੱਡੀ ਦੀ ਤਜਵੀਜ਼ਸ਼ੁਦਾ ਨਵੀਂ ਰੇਲਵੇ ਲਾਈਨ ਲਈ ਸਰਵੇ ਦਾ ਕੰਮ ਜੰਗੀ ਪੱਧਰ ’ਤੇ ਜਾਰੀ ਹੈ ਤੇ ਇਹ ਕਈ ਪਿੰਡਾਂ ਵਿਚੋਂ ਦੀ ਹੋਕੇ ਗੁਜਰੇਗੀ ਜ਼ਮੀਨ ਲਈ ਕਿਸਾਨਾਂ ਨੂੰ ਹਰ ਪਿੰਡ ਦੇ ਕੁਲੈਕਟਰ ਰੇਟ ਦਾ ਪੰਜ ਗੁਣਾਂ ਭਾਅ ਮੁਹੱਈਆ ਕਰਾਇਆ ਜਾਵੇਗਾ।

ਭਾਵ ਜਿਥੇ ਜਮੀਨ ਦਾ ਕੁਲੈਕਟਰ ਰੇਟ 30 ਲੱਖ ਹੈ ਉਥੇ ਜਮੀਨ ਦਾ ਰੇਟ ਡੇਢ ਕਰੋੜ ਤੇ ਜਿਥੇ ਕੁਲੈਕਟਰ ਰੇਟ 40 ਲੱਖ ਹੈ ਉਥੇ 2 ਕਰੋੜ ਰੁਪਏ ਭਾਅ ਮੁਹੱਈਆ ਕਰਾਇਆ ਜਾਵੇਗਾ ।

ਪੰਜਾਬ ਦੇ ਮੁਹਾਲੀ ਜ਼ਿਲ੍ਹੇ ਦੇ 39, ਜਲੰਧਰ ਦੇ 49, ਲੁਧਿਆਣਾ ਦੇ 37, ਅੰਮ੍ਰਿਤਸਰ ਦੇ 22, ਫ਼ਤਹਿਗੜ੍ਹ ਸਾਹਿਬ ਦੇ 25, ਕਪੂਰਥਲਾ ਦੇ 12 ਅਤੇ ਤਰਨ ਤਾਰਨ ਤੇ ਰੂਪਨਗਰ ਜ਼ਿਲ੍ਹਿਆਂ ਦਾ ਇੱਕ-ਇੱਕ ਪਿੰਡ ਇਸ ਪ੍ਰਾਜੈਕਟ ਵਿੱਚ ਸ਼ਾਮਲ ਕੀਤਾ ਗਿਆ ਹੈ।

ਆਈਆਈਐੱਮਆਰ ਏਜੰਸੀ ਵੱਲੋਂ ਨਵੀਂ ਰੇਲਵੇ ਲਾਈਨ ਵਿੱਚ ਆਉਂਦੇ ਪਿੰਡਾਂ ਦੇ ਕਿਸਾਨਾਂ ਨਾਲ ਮੀਟਿੰਗਾਂ ਦਾ ਦੌਰ ਜਾਰੀ ਹੈ। ਪੰਜਾਬੀ ਟ੍ਰਿਬਿਊਨ ਦੀ ਇਕ ਖਬਰ ਮੁਤਾਬਕ ਪੰਜਾਬ ਦੇ ਮੁਹਾਲੀ ਜ਼ਿਲ੍ਹੇ ਦੇ 39, ਜਲੰਧਰ ਦੇ 49, ਲੁਧਿਆਣਾ ਦੇ 37, ਅੰਮ੍ਰਿਤਸਰ ਦੇ 22, ਫ਼ਤਹਿਗੜ੍ਹ ਸਾਹਿਬ ਦੇ 25, ਕਪੂਰਥਲਾ ਦੇ 12 ਅਤੇ ਤਰਨ ਤਾਰਨ ਤੇ ਰੂਪਨਗਰ ਜ਼ਿਲ੍ਹਿਆਂ ਦਾ ਇੱਕ-ਇੱਕ ਪਿੰਡ ਇਸ ਪ੍ਰੋਜੈਕਟ ਵਿੱਚ ਸ਼ਾਮਲ ਕੀਤਾ ਗਿਆ ਹੈ।

ਇਸ ਤਹਿਤ ਖਰੜ ਤਹਿਸੀਲ ਦੇ ਛੇ ਪਿੰਡ ਭਰਤਪੁਰ, ਗਿੱਦੜਪੁਰ, ਚੂਹੜ ਮਾਜਰਾ, ਮੱਛਲੀ ਕਲਾਂ, ਟੋਡਰ ਮਾਜਰਾ ਅਤੇ ਮਜਾਤ ਦੀ ਜ਼ਮੀਨ ਆਵੇਗੀ।

ਇਹ ਰੇਲਵੇ ਲਾਈਨ ਮੁਹਾਲੀ ਜ਼ਿਲ੍ਹੇ ਦੀ ਡੇਰਾਬੱਸੀ ਸਬ ਡਿਵੀਜ਼ਨ ਦੇ 24 ਪਿੰਡਾਂ ਵਿਚੋਂ ਲੰਘੇਗੀ। ਮੁਹਾਲੀ ਤਹਿਸੀਲ ਦੇ ਨੌਂ ਪਿੰਡਾਂ ਬਾਕਰਪੁਰ, ਰੁੜਕਾ, ਕੰਬਾਲਾ, ਚਿੱਲਾ, ਰਾਏਪੁਰ ਖੁਰਦ, ਦੁਰਾਲੀ, ਸਨੇਟਾ, ਰਾਏਪੁਰ ਕਲਾਂ, ਸ਼ਾਮਪੁਰ ਦੀ ਜ਼ਮੀਨ ਇਸ ਪ੍ਰੋਜੈਕਟ ਅਧੀਨ ਗ੍ਰਹਿਣ ਕੀਤੀ ਜਾਵੇਗੀ।