ਕਿਸਾਨ ਨੇ ਟ੍ਰੈਕਟਰ ‘ਤੇ ਫਿੱਟ ਕਰਵਾਇਆ ਸਪਰੇਅ ਕਰਨ ਵਾਲਾ ਯੰਤਰ

ਅੱਜ ਦੇਸ ਸਮੇਂ ਵਿੱਚ ਕਿਸਾਨਾਂ ਨੂੰ ਖੇਤੀ ਵਿੱਚ ਕਾਫ਼ੀ ਖਰਚਾ ਕਰਨਾ ਪੈਂਦਾ ਹੈ ਅਤੇ ਨਾਲ ਹੀ ਕਾਫ਼ੀ ਜ਼ਿਆਦਾ ਮਿਹਨਤ ਕਰਨ ਤੋਂ ਬਾਅਦ ਹੀ ਕਿਸਾਨਾਂ ਨੂੰ ਚੰਗੀ ਆਮਦਨੀ ਹੁੰਦੀ ਹੈ। ਪਰ ਅੱਜ ਅਸੀ ਤੁਹਾਨੂੰ ਇੱਕ ਅਜਿਹੇ ਸਪਰਾ ਯੰਤਰ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਜੋ ਕਿਸਾਨਾਂ ਦਾ ਲੱਖਾਂ ਰੁਪਏ ਦਾ ਖਰਚਾ ਅਤੇ ਨਾਲ ਹੀ ਮਿਹਨਤ ਵੀ ਬਚਾਏਗਾ।

ਕਿਸਾਨਾਂ ਨੂੰ ਅਕਸਰ ਫਸਲਾਂ ਉੱਤੇ ਸਪਰੇਅ ਕਰਨ ਲਈ ਕਾਫੀ ਭਾਰੇ ਟੈਂਕ ਨੂੰ ਆਪਣੇ ਮੋਢਿਆਂ ਉੱਤੇ ਚੁੱਕ ਕੇ ਚੱਲਣਾ ਪੈਂਦਾ ਹੈ। ਇਸੇ ਤਰਾਂ ਪੂਰੇ ਖੇਤ ਵਿੱਚ ਸਪਰੇਅ ਕਰਨ ਲਈ ਲੇਬਰ ਨੂੰ ਲਗਾਉਣਾ ਪੈਂਦਾ ਹੈ ਜਿਸ ਵਿੱਚ ਕਾਫੀ ਜਿਆਦਾ ਖਰਚਾ ਹੁੰਦਾ ਹੈ। ਪਰ ਅੱਜ ਅਸੀਂ ਤੁਹਾਨੂੰ ਜੋ ਸਪਰੇਅ ਯੰਤਰ ਦਿਖਾਉਣ ਜਾ ਰਹੇ ਹਾਂ ਇਸਨੂੰ ਟ੍ਰੈਕਟਰ ਉੱਤੇ ਹੀ ਫਿੱਟ ਕਰਵਾਇਆ ਜਾ ਸਕਦਾ ਹੈ ਅਤੇ ਇਹ ਇੱਕ ਘੰਟੇ ਵਿੱਚ 7 ਕਿੱਲੇ ਸਪਰੇਅ ਕਰ ਸਕਦਾ ਹੈ।

ਇੱਕ ਕਿਸਾਨ ਨੇ ਇਸ ਯੰਤਰ ਨੂੰ ਆਪਣੇ ਟ੍ਰੈਕਟਰ ‘ਤੇ ਲਗਵਾਇਆ ਹੈ ਅਤੇ ਇਸ ਕਿਸਾਨ ਦਾ ਕਹਿਣਾ ਹੈ ਕਿ ਇਸ ਨਾਲ ਬਹੁਤ ਘੱਟ ਸਮੇਂ ਵਿੱਚ ਜਿਆਦਾ ਜ਼ਮੀਨ ਵਿੱਚ ਸਪਰੇਅ ਕੀਤੀ ਜਾ ਸਕਦੀ ਹੈ ਅਤੇ ਖਰਚਾ ਵੀ ਬਹੁਤ ਘੱਟ ਹੁੰਦਾ ਹੈ। ਖਰਚੇ ਦੀ ਗੱਲ ਕਰੀਏ ਤਾਂ ਇਸ ਕਿਸਾਨ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਇਸ ਯੰਤਰ ਨੂੰ ਟ੍ਰੈਕਟਰ ‘ਤੇ ਲਗਾਉਣ ਲਈ ਲਗਭਗ ਸਾਢੇ 3 ਲੱਖ ਰੁਪਏ ਦਾ ਖਰਚਾ ਹੋਇਆ ਹੈ।

ਇਸ ਨਾਲ ਕਿਸਾਨ ਆਪਣੀ ਫਸਲ ‘ਤੇ ਸਪਰੇਅ ਕਰਨ ਦੇ ਨਾਲ ਨਾਲ ਬਾਕੀ ਕਿਸਾਨਾਂ ਨੂੰ ਕਿਰਾਏ ਉੱਤੇ ਦੇਕੇ ਕਮਾਈ ਵੀ ਕਰ ਸਕਦੇ ਹਨ ਅਤੇ ਤੁਹਾਡਾ ਲੇਬਰ ਦਾ ਖਰਚਾ ਵੀ ਨਹੀਂ ਹੋਵੇਗਾ ਅਤੇ ਤੁਹਾਨੂੰ ਕਮਾਈ ਵੀ ਹੋਵੇਗੀ। ਸਿਰਫ ਇੱਕ ਵਾਰ ਪੈਸੇ ਜਰੂਰ ਲੱਗਣਗੇ ਪਰ ਉਸਤੋਂ ਬਾਅਦ ਤੁਹਾਡਾ ਇਸਦੇ ਉਤੇ ਕੋਈ ਪੈਸਾ ਨਹੀਂ ਲੱਗੇਗਾ ਸਗੋਂ ਕਮਾਈ ਹੀ ਹੋਵੇਗੀ।

ਇਸ ਯੰਤਰ ਦੀ ਇੱਕ ਖਾਸੀਅਤ ਇਹ ਵੀ ਹੈ ਕਿ ਇਸਦੇ ਟਾਇਰ ਇਸ ਤਰਾਂ ਨਾਲ ਤਿਆਰ ਕੀਤੇ ਗਏ ਹਨ ਕਿ ਇਹ ਫਸਲ ਨੂੰ ਬਿਲਕੁਲ ਵੀ ਨੁਕਸਾਨ ਨਹੀਂ ਪਹੁੰਚਾਉਂਦੇ ਅਤੇ ਸਮੇਂ ਸਿਰ ਤੁਹਾਡਾ ਸਪਰੇਅ ਵਾਲਾ ਕੰਮ ਨਿੱਬੜ ਜਾਵੇਗਾ। ਇਸ ਸਪਰੇਅ ਯੰਤਰ ਸਬੰਧੀ ਪੂਰੀ ਜਾਣਕਾਰੀ ਦੇ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com