ਇਸ ਤਰਾਂ ਘਰ ਵਿੱਚ ਹੀ ਬਣਾਓ ਬਜਾਰ ਵਰਗਾ ਸਫੇਦ, ਨਰਮ ਅਤੇ ਸਵਾਦ ਪਨੀਰ, ਦੇਖੋ ਵੀਡੀਓ

ਅਸੀ ਅਕਸਰ ਜਦੋਂ ਘਰ ਵਿੱਚ ਪਨੀਰ ਬਣਾਉਂਦੇ ਹਾਂ ਤਾਂ ਉਹ ਪਨੀਰ ਮਾਰਕਿਟ ਤੋਂ ਮਿਲਣ ਵਾਲੇ ਸੌਫਟ ਪਨੀਰ ਵਰਗਾ ਨਹੀਂ ਬਣ ਪਾਉਂਦਾ, ਜਾਂ ਫਿਰ ਕੋਈ ਨਾ ਕੋਈ ਕਮੀ ਰਹਿ ਜਾਂਦੀ ਹੈ। ਪਰ ਅੱਜ ਅਸੀ ਤੁਹਾਨੂੰ ਦੱਸਾਂਗੇ ਕਿ ਬਿਲਕੁਲ ਡੇਅਰੀ ਵਾਲਿਆਂ ਵਰਗਾ ਸੌਫਟ ਅਤੇ ਸਵਾਦ ਪਨੀਰ ਘਰ ਵਿੱਚ ਕਿਵੇਂ ਬਣਾ ਸਕਦੇ ਹੋ।

ਤੁਹਾਨੂੰ ਦੱਸ ਦੇਈਏ ਕਿ ਡੇਅਰੀ ਵਾਲੇ ਕਾਫ਼ੀ ਤਰੀਕਿਆਂ ਦਾ ਇਸਤੇਮਾਲ ਕਰਨ ਤੋਂ ਬਾਅਦ ਹੀ ਇੰਨਾ ਵਧੀਆ ਪਨੀਰ ਬਣਾ ਪਾਉਂਦੇ ਹਨ। ਅਸੀ ਅਕਸਰ ਘਰ ਵਿੱਚ ਸਿਰਫ ਨਿੰਬੂ ਦਾ ਰਸ ਪਾਕੇ ਪਨੀਰ ਬਣਾਉਂਦੇ ਹਾਂ, ਪਰ ਤੁਹਾਨੂੰ ਦੱਸ ਦੇਈਏ ਕਿ ਸਿਰਫ ਨਿੰਬੂ ਦੇ ਰਸ ਨਾਲ ਕਦੇ ਵੀ ਵਧੀਆ ਪਨੀਰ ਨਹੀਂ ਬਣਾਇਆ ਜਾ ਸਕਦਾ।

ਪਨੀਰ ਬਣਾਉਣ ਲਈ ਸਭਤੋਂ ਪਹਿਲਾਂ ਦੋ ਲੀਟਰ ਫੁੱਲ ਕਰੀਮ ਦੁੱਧ ਲਵੋ ਅਤੇ 4 ਵੱਡੇ ਸਾਇਜ਼ ਦੇ ਨਿੰਬੂ ਲੈ ਲਵੋ। ਹੁਣ ਦੁੱਧ ਨੂੰ ਗਰਮ ਹੋਣ ਲਈ ਗੈਸ ਉੱਤੇ ਰੱਖ ਦਿਓ। ਦੁੱਧ ਗਰਮ ਕਰਨ ਦੇ ਦੌਰਾਨ ਨਿੰਬੂਆਂ ਨੂੰ ਕੱਟ ਕੇ ਉਨ੍ਹਾਂ ਦਾ ਰਸ ਕੱਢ ਲਓ। ਧਿਆਨ ਰਹੇ ਕਿ ਰਸ ਨਿਕਲਣ ਤੋਂ ਪਹਿਲਾਂ ਨਿੰਬੂਆਂ ਵਿਚੋਂ ਬੀਜ ਕੱਢ ਦਿਓ।

ਹੁਣ ਇਸ ਨਿੰਬੂ ਦੇ ਰਸ ਨੂੰ ਇੱਕ ਵੱਡੇ ਬਰਤਨ ਵਿੱਚ ਪਾ ਲਓ ਅਤੇ ਉਸ ਵਿੱਚ ਇੱਕ ਗਲਾਸ ਪਾਣੀ ਮਿਲਾ ਦਿਓ। ਉਸਤੋਂ ਬਾਅਦ ਇਸ ਰਸ ਨੂੰ ਥੋੜ੍ਹਾ ਗਰਮ ਕਰ ਲਓ। ਦੁੱਧ ਨੂੰ ਉਬਾਲਣ ਤੋਂ ਬਾਅਦ ਥੋੜ੍ਹਾ ਜਿਹਾ ਠੰਡਾ ਕਰ ਲਵੋ ਅਤੇ ਇਸ ਵਿੱਚ ਹੌਲੀ-ਹੌਲੀ ਨਿੰਬੂ ਦਾ ਰਸ ਪਾਉਂਦੇ ਜਾਓ ਅਤੇ ਹੌਲੀ-ਹੌਲੀ ਦੁੱਧ ਨੂੰ ਹਿਲਾਉਂਦੇ ਰਹੇ। ਧਿਆਨ ਰੱਖੋ ਕਿ ਇੱਕਦਮ ਦੁੱਧ ਵਿੱਚ ਨਿੰਬੂ ਦਾ ਰਸ ਨਾ ਪਾਓ।

ਇਸਤੋਂ ਬਾਅਦ ਇੱਕ ਸਫੇਦ ਸੂਤੀ ਕੱਪੜਾ ਲਵੋ ਅਤੇ ਇੱਕ ਵੱਡੀ ਪ੍ਰਾਂਤ ਵਿੱਚ ਇੱਕ ਛਾਨਣੀ ਰੱਖੋ ਅਤੇ ਉਸਦੇ ਉੱਤੇ ਇਹ ਕੱਪੜਾ ਰੱਖ ਦਿਓ। ਹੁਣ ਕਾਫ਼ੀ ਆਰਾਮ ਨਾਲ ਇਸ ਪਨੀਰ ਨੂੰ ਕੱਪੜੇ ਵਿੱਚ ਪਾ ਦਿਓ। ਉਸਤੋਂ ਬਾਅਦ ਕੱਪੜੇ ਨੂੰ ਚੱਕ ਲਵੋ ਅਤੇ ਉਸੇ ਪਾਣੀ ਵਿੱਚ ਘੁਮਾ ਦਿਓ। ਇਸਤੋਂ ਅੱਗੇ ਦੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us unnatkheti@gmail.com