ਹੁਣ ਨਹੀਂ ਵੱਧ ਖਰਚਾ ਕਰਨ ਦੀ ਲੋੜ ਇਸ ਪੰਜਾਬੀ ਨੇ ਲਿਆਂਦੀ ਅਨੋਖੀ ਤਕਨੀਕ

ਦੋਸਤੋ ਹਰ ਕੋਈ ਚਾਹੁੰਦਾ ਹੈ ਕੇ ਉਸਦਾ ਮਕਾਨ ਸਭ ਤੋਂ ਖੂਬਸੂਰਤ ਹੋਵੇ ਜਿਸ ਕਰਕੇ ਕਈ ਵਾਰ ਉਸਨੂੰ ਕਾਫੀ ਖਰਚਾ ਵੀ ਕਰਨਾ ਪੈਂਦਾ ਪਰ ਅੱਜ ਅਸੀਂ ਤਹਾਨੂੰ ਇਕ ਅਜੇਹੀ ਜਾਣਕਾਰੀ ਦੇਣ ਵਾਲੇ ਹਾਂ ਜਿਸ ਨਾਲ ਤੁਸੀਂ ਆਪਣੇ ਪੁਰਾਣੇ ਮਕਾਨ ਨੂੰ ਹੀ ਅਪਡੇਟ ਕਰ ਸਕਦੇ ਹੋ ਉਹ ਵੀ ਬਹੁਤ ਘੱਟ ਖਰਚੇ ਨਾਲ ।

ਦਰਅਸਲ ਸ਼ੋਸ਼ਲ ਮੀਡੀਆ ਤੇ ਇਕ ਵੀਡਿਉ ਸਾਹਮਣੇ ਆਈ ਹੈ ਜਿਸ ਵਿੱਚ ਇਕ ਵਿਅਕਤੀ ਵੱਲੋ ਦਿਖਾਇਆ ਹਾ ਰਿਹਾ ਹੈ ਕਿ ਕਿਵੇ ਇਕ ਮਕਾਨ ਨੂੰ ਜੈੱਕਾ ਦੇ ਸਹਾਰੇ ਉੱਚਾ ਚੁੱਕਿਆਂ ਗਿਆ ਹੋਇਆਂ ਹੈ ਉਕਤ ਵਿਅਕਤੀ ਦਾ ਕਹਿਣਾ ਹੈ ਕਿ ਇਹ ਮਕਾਨ ਨੀਵਾਂ ਹੋ ਗਿਆ ਸੀ ।

ਜਿਸ ਤੋ ਬਾਅਦ ਹੁਣ ਇਸ ਨੂੰ ਉੱਚਾ ਕਰਨ ਵਾਸਤੇ ਇਹ ਸਭ ਕੁਝ ਕੀਤਾ ਜਾ ਰਿਹਾ ਹੈ ਜੈਕ ਲਗਾ ਕੇ ਮਕਾਨ ਨੂੰ ਉਪਰ ਚੁੱਕਣ ਨਾਲ ਮਕਾਨ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਏਨਾ ਹੀ ਨਹੀਂ ਜੈਕ ਦੀ ਵਰਤੋਂ ਨਾਲ ਤੁਸੀਂ ਮਕਾਨ ਨੂੰ ਆਪਣਾ ਜਗਾਹ ਤੋਂ ਆਸੇ ਪਾਸੇ ਵੀ ਕੀਤਾ ਜਾ ਸਕਦਾ ਹੈ ਨਾਲ ਹੀ ਦਿਸ਼ਾ ਘੁੰਮਾਉਣ ਦਾ ਕੰਮ ਵੀ ਕੀਤਾ ਜਾਦਾ ਹੈ ।

ਇਸਦਾ ਫਾਇਦਾ ਇਹ ਹੁੰਦਾ ਹੈ ਕੇ ਜੋ ਵੀ ਮਕਾਨ ਵਿੱਚ ਫਰਸ਼ ਤੋ ਬਿਨਾ ਲੱਖਾ ਪੈਸੇ ਲਗਾ ਕੇ ਕਿਚਨ, ਬਾਥਰੂਮ ਅਤੇ ਬਿਜਲੀ ਆਦਿ ਦਾ ਸਮਾਨ ਫਿੱਟ ਕੀਤਾ ਗਿਆ ਹੁੰਦਾ ਹੈ ਉਹ ਸਭ ਉਸੇ ਤਰਾ ਬਰਕਰਾਰ ਰਹਿੰਦਾ ਹੈ । ਇਸ ਨਾਲ ਸਬੰਧਿਤ ਜਾਣਕਾਰੀ ਹੇਠਾਂ ਦਿੱਤੀ ਵੀਡੀਓ ਵਿਚ ਦਿੱਤੀ ਗਈ ਹੈ ਉਸ ਵੀਡੀਓ ਨੂੰ ਦੇਖ ਕੇ ਤਹਾਨੂੰ ਸਾਰੀ ਜਾਣਕਾਰੀ ਹੋ ਜਾਵੇਗੀ ਕੇ ਇਹ ਕਿਵੇਂ ਕਾਮ ਕਰਦਾ ਹੈ ।

ਇਸ ਮੌਕੇ ਘਰ ਦੇ ਮਾਲਕ ਮਨਦੀਪ ਸਿੰਘ ਨੇ ਦੱਸਿਆ ਕਿ ਉਸ ਵੱਲੋ 8 ਸਾਲ ਪਹਿਲਾ ਕਰੀਬ 35-40 ਲੱਖ ਰੁਪਏ ਲਗਾ ਕੇ ਇਹ ਮਕਾਨ ਤਿਆਰ ਕੀਤਾ ਗਿਆ ਸੀ ਪਰ ਹੁਣ ਉਸ ਦੇ ਸਾਹਮਣੇ ਇਕ ਉੱਚਾ ਰੋ ਡ ਬਣ ਗਿਆ ਹੈ ਜਿਸ ਕਾਰਨ ਉਸ ਦਾ ਮਕਾਨ ਨੀਵਾਂ ਹੋ ਗਿਆ ਸੀ ਪਰ ਹੁਣ ਇਸ ਸਿਸਟਮ ਦੇ ਜ਼ਰੀਏ ਅਤੇ 5-7 ਲੱਖ ਦੇ ਖਰਚੇ ਨਾਲ ਉਸ ਦਾ ਘਰ ਉੱਚਾ ਹੋ ਰਿਹਾ ਹੈ

ਜੈਕ ਨਾਲ ਮਕਾਨ ਚੱਕਣ ਵਾਲੇ ਵਿਅਕਤੀ ਰਣਜੀਤ ਸਿੰਘ ਨੇ ਦੱਸਿਆ ਕਿ ਉਹ ਇਹ ਕੰਮ 2002 ਤੋ ਕਰ ਰਿਹਾ ਹੈ ਅਤੇ ਹੁਣ ਤੱਕ ਉਸ ਵੱਲੋ ਕਿੰਨੇ ਘਰ ਉੱਚੇ ਚੁੱਕੇ ਗਏ ਹਨ ਜਿਸ ਦੀ ਕੋਈ ਗਿਣਤੀ ਨਹੀ ਹੈ ਉਹਨਾਂ ਦੱਸਿਆ ਕਿ ਉਹਨਾਂ ਕੋਲ ਕੁੱਲ 60 ਬੰਦੇ ਕੰਮ ਕਰਨ ਵਾਸਤੇ ਮੌਜੂਦ ਹਨ ਤੇ ਇਹ ਜੋ ਮਕਾਨ ਹੈ ਇਸ ਨੂੰ ਪੂਰੀ ਤਰਾ ਉੱਚਾ ਚੱਕਣ ਵਿੱਚ ਇਕ ਮਹੀਨੇ ਦਾ ਸਮਾ ਲੱਗਦਾ ਹੈ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ