ਜਾਣੋ ਲੰਪੀ ਚਮੜੀ ਰੋਗ ਨੂੰ ਇੱਕ ਦਿਨ ‘ਚ ਖਤਮ ਕਰਨ ਦਾ ਤਰੀਕਾ, ਬਚਾ ਲਓ ਆਪਣੇ ਪਸ਼ੂ

ਬਹੁਤ ਸਾਰੇ ਕਿਸਾਨ ਪਸ਼ੂਪਾਲਨ ਕਰਦੇ ਹਨ ਅਤੇ ਖੇਤੀ ਦੇ ਨਾਲ ਨਾਲ ਪਸ਼ੂਪਾਲਨ ਨੂੰ ਸਭਤੋਂ ਵਧੀਆ ਸਹਾਇਕ ਧੰਦਾ ਮੰਨਿਆ ਜਾਂਦਾ ਹੈ। ਪਰ ਪਸ਼ੂਪਾਲਨ ਵਿੱਚ ਕਿਸਾਨਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਸ਼ੂਆਂ ਨੂੰ ਕਈ ਅਜਿਹੀਆਂ ਬਿਮਾਰੀਆਂ ਹੋ ਜਾਂਦੀਆਂ ਹਨ ਜਿਨ੍ਹਾਂ ਦਾ ਮਹਿੰਗੇ ਤੋਂ ਮਹਿੰਗਾ ਇਲਾਜ ਕਰਨ ਤੋਂ ਬਾਅਦ ਵੀ ਕਿਸ ਪਸ਼ੂਆਂ ਨੂੰ ਨਹੀਂ ਬਚਾ ਸਕਦੇ।

ਇਸੇ ਤਰਾਂ ਹੁਣ ਪਸ਼ੂਆਂ ਵਿੱਚ ਇਕ ਨਵੀਂ ਬਿਮਾਰੀ ਫੈਲ ਰਹੀ ਹੈ, ਇਹ ਬਿਮਾਰੀ ਹੋਣ ‘ਤੇ ਜੇਕਰ ਪਸ਼ੂ ਨੂੰ ਜਲਦੀ ਇਲਾਜ ਨਾਲ ਮਿਲੇ ਤਾਂ ਪਸ਼ੂ ਸਿਰਫ 12 ਘੰਟੇ ਵਿੱਚ ਮਰ ਜਾਂਦਾ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਬਿਮਾਰੀ ਦਾ ਨਾਮ ਲੰਪੀ ਚਮੜੀ ਰੋਗ ਹੈ ਅਤੇ ਇਹ ਪਸ਼ੂਆਂ ਵਿੱਚ ਬਹੁਤ ਤੇਜ਼ੀ ਨਾਲ ਫੈਲ ਰਹੀ ਹੈ। ਇਸ ਬਿਮਾਰੀ ਬਾਰੇ ਜਿਆਦਾਤਰ ਕਿਸਾਨਾਂ ਨੂੰ ਜਾਣਕਾਰੀ ਨਹੀਂ ਹੈ।

ਇਸ ਬਿਮਾਰੀ ਵਿੱਚ ਸਭਤੋਂ ਪਹਿਲਾਂ ਪਸ਼ੂ ਨੂੰ ਸਾਹ ਲੈਣ ਵਿੱਚ ਦਿੱਕਤ ਆਉਂਦੀ ਹੈ ਅਤੇ ਪਸ਼ੂ ਦੇ ਸਰੀਰ ਦਾ ਤਾਪਮਾਨ ਵੀ ਕਾਫ਼ੀ ਵੱਧ ਜਾਂਦਾ ਹੈ। ਪਸ਼ੂ ਜੀਭ ਕੱਢ ਕੇ ਸਾਹ ਲੈਣ ਲਗਦਾ ਹੈ ਅਤੇ ਪਸ਼ੂ ਦੀ ਹਾਲਤ ਬਹੁਤ ਜਿਆਦਾ ਖਰਾਬ ਹੋ ਜਾਂਦੀ ਹੈ। ਇਸ ਬਿਮਾਰੀ ਨਾਲ ਪਸ਼ੂ ਦੀ ਚਮੜੀ ਦੇ ਵਿੱਚ ਹਵਾ ਭਰ ਜਾਂਦੀ ਹੈ। ਜੇਕਰ ਇਲਾਜ ਨਾ ਮਿਲੇ ਤਾਂ ਕੁਝ ਹੀ ਘੰਟਿਆਂ ਵਿੱਚ ਪਸ਼ੂ ਦੀ ਮੌਤ ਹੋ ਜਾਂਦੀ ਹੈ।

ਅੱਜ ਅਸੀਂ ਤੁਹਾਨੂੰ ਇਸ ਬਿਮਾਰੀ ਦੇ ਇਲਾਜ ਬਾਰੇ ਜਾਣਕਾਰੀ ਦੇਵਾਂਗੇ। ਜਿਸ ਨਾਲ ਲੰਪੀ ਚਮੜੀ ਰੋਗ ਸਿਰਫ ਇੱਕ ਦਿਨ ਵਿੱਚ ਖਤਮ ਹੋ ਜਾਵੇਗਾ ਅਤੇ ਤੁਹਾਡਾ ਪਸ਼ੂ ਬਚ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਫਿਲਹਾਲ ਇਸ ਬਿਮਾਰੀ ਦਾ ਕੋਈ ਪੱਕਾ ਹੱਲ ਸਾਹਮਣੇ ਨਹੀਂ ਆਇਆ ਹੈ ਪਰ ਇੱਕ ਵੀਰ ਨੇ ਕੁਝ ਦਵਾਈਆਂ ਦੀ ਵਰਤੋਂ ਕਰਕੇ ਆਪਣੀ ਗਾਂ ਨੂੰ ਇਸ ਬਿਮਾਰੀ ਤੋਂ ਠੀਕ ਕਰ ਲਿਆ ਹੈ।

ਇਸ ਵੀਰ ਦਾ ਕਹਿਣਾ ਹੈ ਕਿ ਉਸਨੇ ਆਪਣੀ ਗਾਂ ਦੇ ਸਿਰਫ ਲਿਮਾਸੋਲ, ਏਵਲ ਅਤੇ ਵਿਟਾਮਿਨ ਸੀ ਦਾ ਇੰਜੈਕਸ਼ਨ ਲਗਾਇਆ ਸੀ ਅਤੇ ਇਸ ਦੇ ਨਾਲ ਹੀ ਹੋਮਿਓਪੈਥੀ ਦਿੱਤੀ ਸੀ। ਇਸਤੋਂ ਬਾਅਦ ਇਨ੍ਹਾਂ ਦੀ ਗਾਂ ਆਪਣੇ ਆਪ ਠੀਕ ਹੋ ਗਈ। ਇਸ ਸਬੰਧੀ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com