ਹੁਣ ਇਫ਼ਕੋ ਕਰੇਗੀ ਤੁਹਾਡੇ ਖੇਤਾਂ ਵਿੱਚ ਡ੍ਰੋਨ ਨਾਲ ਸਪਰੇਅ

ਹੁਣ ਭਾਰਤ ਦੇ ਕਿਸਾਨ ਵੀ ਖੇਤਾਂ ਵਿੱਚ ਬਹੁਤ ਆਸਾਨੀ ਨਾਲ ਬੈਠੇ-ਬੈਠੇ ਸਪਰੇਅ ਕਰ ਸਕਣਗੇ। ਤੁਹਾਨੂੰ ਦੱਸ ਦੇਈਏ ਕਿ ਹੁਣ ਇਫਕੋ ਕੰਪਨੀ ਕਿਸਾਨਾਂ ਦੇ ਖੇਤਾਂ ਵਿੱਚ ਡਰੋਨ ਨਾਲ ਸਪਰੇਅ ਕਰੇਗੀ। ਸਭਤੋਂ ਖਾਸ ਗੱਲ ਇਹ ਹੈ ਕਿ ਅਜਿਹਾ ਕਰਨ ਲਈ ਕਿਸਾਨਾਂ ਦਾ ਸਿਰਫ 200 ਰੁਪਏ ਪ੍ਰਤੀ ਏਕੜ ਦਾ ਖਰਚਾ ਆਵੇਗਾ ਅਤੇ ਕਿਸਾਨਾਂ ਨੂੰ ਬਹੁਤ ਬਚਤ ਹੋਵੇਗੀ।

ਤੁਹਾਨੂੰ ਦੱਸ ਦੇਈਏ ਕਿ ਖਾਦ ਨਿਰਮਾਤਾ ਕੰਪਨੀ ਇਫਕੋ ਡਰੋਨ ਨਾਲ ਖੇਤਾਂ ਵਿੱਚ ਖਾਦ-ਕੀਟਨਾਸ਼ਕ ਸਪਰੇਅ ਕਰਨ ਲਈ ਗਰੀਨ ਪਾਇਲਟ ਖੇਤੀਬਾੜੀ ਜਹਾਜ਼ ਯੋਜਨਾ ਦੇ ਤਹਿਤ ਡਰੋਨ ਤਿਆਰ ਕਰ ਰਹੀ ਹੈ। ਇਸਦੇ ਲਈ ਇਫਕੋ ਨੇ ਕਈ ਜਗ੍ਹਾ ਇਸਦਾ ਟ੍ਰਾਇਲ ਵੀ ਸ਼ੁਰੂ ਕਰ ਦਿੱਤਾ ਹੈ।

ਕੰਪਨੀ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਨਾਲ ਕਿਸਾਨ ਬਹੁਤ ਘੱਟ ਸਮੇਂ ਵਿੱਚ ਆਪਣੇ ਖੇਤਾਂ ਵਿੱਚ ਸਪਰੇਅ ਕਰ ਸਕਣਗੇ। ਖਾਸ ਗੱਲ ਇਹ ਹੈ ਕਿ ਇਸ ਡਰੋਨ ਵਿੱਚ GPS ਸਿਸਟਮ ਵੀ ਹੋਵੇਗਾ। ਕਿਸਾਨਾਂ ਲਈ ਇਹ ਡਰੋਨ ਬਹੁਤ ਵਧੀਆ ਸਾਬਤ ਹੋਣਗੇ ਅਤੇ ਕਿਸਾਨ ਇਨ੍ਹਾਂ ਨਾਲ ਬਹੁਤ ਘੱਟ ਖਰਚੇ, ਘੱਟ ਮਿਹਨਤ ਅਤੇ ਘੱਟ ਸਮੇਂ ਵਿੱਚ ਸਪਰੇਅ ਕਰ ਸਕਣਗੇ।

ਆਉਣ ਵਾਲੇ ਇੱਕ ਦੋ ਮਹੀਨੇ ਦੇ ਅੰਦਰ ਇਸ ਡਰੋਨ ਦੀ ਸਹੂਲਤ ਨੂੰ ਕਿਸਾਨਾਂ ਲਈ ਨੂੰ ਸ਼ੁਰੂ ਕਰ ਦਿੱਤਾ ਜਾਵੇਗਾ। ਜਾਣਕਾਰੀ ਦੇ ਅਨੁਸਾਰ ਤੁਹਾਨੂੰ ਦੱਸ ਦੇਈਏ ਕਿ ਹੁਣ ਤੱਕ ਇਫਕੋ ਨੇ ਇਸ ਡਰੋਨ ਦਾ ਟ੍ਰਾਇਲ ਕਰਨ ਲਈ 16 ਲੋਕਾਂ ਨੂੰ ਡਰੋਨ ਚਲਾਉਣ ਲਈ ਦਿੱਤਾ ਹੈ।

ਦੱਸ ਦੇਈਏ ਕਿ ਕੰਪਨੀ ਦੇ ਅਨੁਸਾਰ ਇਸ ਡਰੋਨ ਨਾਲ ਇੱਕ ਵਾਰ ਵਿੱਚ 11 ਲੀਟਰ ਦਵਾਈ ਸਪਰੇਅ ਕੀਤੀ ਜਾ ਸਕਦੀ ਹੈ ਅਤੇ ਇਹ ਡਰੋਨ 40 ਫੁੱਟ ਉਂਚਾਈ ਤੱਕ ਉੱਡ ਸਕੇਗਾ। ਇਸਵਿੱਚ ਕੰਪਨੀ ਨੇ ਦੋ ਬੈਟਰੀਆਂ ਦਿੱਤੀਆਂ ਹਨ। ਇੱਕ ਬੈਟਰੀ ਲਗਭਗ 25 ਮਿੰਟ ਦਾ ਬੈਕਅਪ ਦੇਵੇਗੀ ਅਤੇ ਇਸ ਨਾਲ ਸਿਰਫ ਇੱਕ ਘੰਟੇ ਵਿੱਚ 6 ਏਕੜ ਫਸਲ ਵਿੱਚ ਸਪਰੇਅ ਕੀਤੀ ਜਾ ਸਕੇਗੀ।

ਕਿਸਾਨ ਇਸ ਡਰੋਨ ਨਾਲ ਪ੍ਰਤੀ ਏਕੜ ਸਿਰਫ 200 ਰੁਪਏ ਕਿਰਾਇਆ ਦੇਕੇ ਵੀ ਸਪਰੇਅ ਕਰਵਾ ਸਕਦੇ ਹਨ। ਇਸ ਡਰੋਨ ਦੀ ਕੀਮਤ ਲਗਭਗ ਸਾਢੇ ਪੰਜ ਲੱਖ ਰੁਪਏ ਹੋਵੇਗੀ ਅਤੇ ਸਰਕਾਰ ਇਸਦੇ ਉੱਤੇ ਸਬਸਿਡੀ ਵੀ ਦੇਵੇਗੀ। ਨਾਲ ਹੀ ਸਰਕਾਰ ਇਸਨੂੰ ਖਰੀਦਣ ਲਈ ਕਿਸਾਨਾਂ ਨੂੰ ਤਿੰਨ ਫ਼ੀਸਦੀ ਵਿਆਜ ਦਰ ਉੱਤੇ ਲੋਨ ਵੀ ਦੇਵੇਗੀ।