ਹੁਣ ਪੰਜਾਬ ਦੇ ਕਿਸਾਨ ਵੀ ਕਰ ਸਕਦੇ ਹਨ ਕੜਕਨਾਥ ਕਾਂਟਰੈਕਟ ਫਾਰਮਿੰਗ, ਜਾਣੋ ਪੂਰੀ ਜਾਣਕਾਰੀ

ਕਿਸਾਨ ਵੀਰੋ ਅੱਜ ਅਸੀ ਤੁਹਾਨੂੰ ਕੜਕਨਾਥ ਮੁਰਗੇ ਦੀ ਕਾਂਟਰੈਕਟ ਫਾਰਮਿੰਗ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ, ਜਿਸ ਨਾਲ ਕਿਸਾਨ 50 ਹਜ਼ਾਰ ਤੋਂ 1 ਲੱਖ ਰੂਪਏ ਮਹੀਨੇ ਤੱਕ ਦੀ ਆਸਾਨੀ ਨਾਲ ਕਮਾ ਸਕਦੇ ਹਨ। ਖਾਸ ਗੱਲ ਇਹ ਹੈ ਕਿ ਤੁਹਾਨੂੰ ਇਸ ਲਈ ਕੋਈ ਜ਼ਿਆਦਾ ਪੈਸਾ ਲਗਾਉਣ ਦੀ ਜ਼ਰੂਰਤ ਵੀ ਨਹੀਂ ਹੈ, ਬਹੁਤ ਘੱਟ ਲਾਗਤ ਵਿੱਚ ਤੁਸੀ ਕੜਕਨਾਥ ਮੁਰਗਾ ਪਾਲਣ ਸ਼ੁਰੂ ਕਰ ਸਕਦੇ ਹੋ।

ਤੁਹਾਨੂੰ ਦੱਸ ਦੇਈਏ ਕਿ ਹਰਿਆਣਾ ਦੇ ਅੰਬਾਲੇ ਵਿੱਚ ਇੱਕ ਕਿੰਗ ਕੜਕਨਾਥ ਨਾਮ ਦੀ ਕੰਪਨੀ ਕਿਸਾਨਾਂ ਨਾਲ ਕਾਂਟਰੈਕਟਰ ਕਰਦੀ ਹੈ ਅਤੇ ਬਕਾਇਦਾ ਸਟਾੰਪ ਪੇਪਰ ‘ਤੇ ਲਿਖ ਕੇ ਦਿੰਦੀ ਹੈ ਕਿ ਉਹ ਤੁਹਾਡੇ ਕੋਲੋਂ ਕੜਕਨਾਥ ਮੁਰਗੇ ਦੇ ਆਂਡੇ, ਚੂਚੇ ਅਤੇ ਮਾਸ ਆਪ ਖਰੀਦੇਗੀ। ਇਸ ਕੰਪਨੀ ਵੱਲੋਂ ਹੁਣ ਪੰਜਾਬ ਵਿੱਚ ਵੀ ਆਪਣੀ ਫ੍ਰੈਂਚਾਇਜ਼ੀ ਖੋਲ ਲਈ ਗਈ ਹੈ ਅਤੇ ਹੁਣ ਪੰਜਾਬ ਦੇ ਕਿਸਾਨ ਵੀ ਇਸ ਕੰਪਨੀ ਨਾ ਜੁੜ ਕੇ ਆਪਣਾ ਕੜਕਨਾਥ ਫਾਰਮ ਤਿਆਰ ਕਰ ਸਕਦੇ ਹਨ।

ਇਸ ਕੰਪਨੀ ਦੇ ਸੰਚਾਲਕ ਗੁਰਵਿੰਦਰ ਜੀ ਦਾ ਕਹਿਣਾ ਹੈ ਕਿ ਸਭਤੋਂ ਪਹਿਲਾਂ ਉਹ ਕਿਸਾਨਾਂ ਨੂੰ ਟ੍ਰੇਨਿੰਗ ਦਿੰਦੇ ਹਨ ਜੋ ਕਿ ਬਿਲਕੁਲ ਮੁਫ਼ਤ ਹੈ। ਅਤੇ ਟ੍ਰੇਨਿੰਗ ਤੋਂ ਬਾਅਦ ਜੇਕਰ ਕਿਸਾਨ ਚਾਹੇ ਤਾਂ ਉਹ ਕੜਕਨਾਥ ਪਾਲਣ ਸ਼ੁਰੂ ਕਰ ਸਕਦਾ ਹੈ ਨਹੀਂ ਤਾਂ ਕਿਸਾਨ ਤੋਂ ਟ੍ਰੇਨਿੰਗ ਦਾ ਵੀ ਕੋਈ ਪੈਸਾ ਨਹੀਂ ਲਿਆ ਜਾਵੇਗਾ। ਨਾਲ ਹੀ ਉਨ੍ਹਾਂਨੇ ਦੱਸਿਆ ਕਿ ਕੰਪਨੀ ਤੁਹਾਨੂੰ ਲਿਖਤੀ ਵਿੱਚ ਦੇਵੇਗੀ ਕਿ ਤੁਸੀ ਜੋ ਵੀ ਚੂਚੇ ਕੰਪਨੀ ਤੋਂ ਖਰੇਦੋਗੇ ਉਨ੍ਹਾਂ ਦੀ ਸਾਰੀ ਪ੍ਰੋਡਕਸ਼ਨ ਕੰਪਨੀ ਵਾਪਸ ਖਰੀਦੇਗੀ।

ਤੁਹਾਨੂੰ ਦੱਸ ਦੇਈਏ ਕਿ ਕੜਕਨਾਥ ਦਾ ਅੰਡਾ, ਮਾਸ ਅਤੇ ਚੂਚੇ ਬਹੁਤ ਵਧੀਆ ਕੀਮਤ ਉੱਤੇ ਵਿਕਦੇ ਹਨ ਅਤੇ ਕਿਸਾਨ ਚਾਹੁਣ ਤਾਂ ਉਹ ਕਿਸੇ ਹੋਰ ਜਗ੍ਹਾ ਵੀ ਆਪਣਾ ਮਾਲ ਵੇਚ ਸਕਦੇ ਹਨ। ਯਾਨੀ ਕਿ ਜੇਕਰ ਕਿਸਾਨਾਂ ਨੂੰ ਹੋਰ ਜਗ੍ਹਾ ਤੋਂ ਚੰਗੀ ਕੀਮਤ ਮਿਲ ਰਹੀ ਹੋਵੇ ਤਾਂ ਕਿਸਾਨ ਉਸ ਜਗ੍ਹਾ ਮਾਲ ਵੇਚ ਸਕਦੇ ਹਨ ਨਹੀਂ ਤਾਂ ਕੰਪਨੀ ਖੁਦ ਸਾਰਾ ਮਾਲ ਕਾਂਟਰੈਕਟ ਵਿਚ ਤੈਅ ਕੀਤੇ ਗਏ ਰੇਟਾਂ ਉੱਤੇ ਖਰੀਦ ਲਵੇਗੀ। ਇਸ ਕੰਪਨੀ ਨਾਲ ਜੁੜਨ ਬਾਰੇ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us unnatkheti@gmail.com