ਹੁਣ ਸਿਰਫ 10 ਰੁ: ਵਿੱਚ ਮਿਲੇਗਾ 12 ਵਾਟ ਦਾ LED ਬਲਬ, 3 ਸਾਲ ਦੀ ਮਿਲੇਗੀ ਗਰੰਟੀ

ਅੱਜ ਦੇ ਸਮੇਂ ਵਿੱਚ ਘਰਾਂ ਵਿੱਚ ਐਲਈਡੀ ਬਲਬ ਕਾਫ਼ੀ ਜ਼ਿਆਦਾ ਲਗਾਏ ਜਾਂਦੇ ਹਨ। ਕਿਉਂਕਿ LED ਬਲਬ ਲਗਾਉਣ ਨਾਲ ਬਿਜਲੀ ਦੀ ਕਾਫੀ ਬਚਤ ਹੁੰਦੀ ਹੈ। ਪਰ ਬਾਜ਼ਾਰ ਵਿੱਚ ਚੰਗੀ ਕੁਆਲਿਟੀ ਦੇ LED ਬਲਬ ਦੀ ਕੀਮਤ ਕਾਫ਼ੀ ਜ਼ਿਆਦਾ ਹੁੰਦੀ ਹੈ। ਪਰ ਅੱਜ ਅਸੀਂ ਤੁਹਾਨੂੰ ਇਕ ਅਜਿਹਾ ਤਰੀਕਾ ਦੱਸਾਂਗੇ ਜਿਸ ਨਾਲ ਤੁਸੀਂ ਸਿਰਫ 10 ਰੁਪਏ ਵਿੱਚ 12 ਵਾਟ ਤੱਕ ਦਾ LED ਬਲਬ ਲੈ ਕਸਦੇ ਹੋ।

ਤੁਹਾਨੂੰ ਦੱਸ ਦੇਈਏ ਕਿ ਕੇਂਦਰ ਸਰਕਾਰ ਵੱਲੋਂ ਆਮ ਲੋਕਾਂ ਨੂੰ ਸਸਤੇ LED ਬਲਬ ਦੇਣ ਲਈ ਇੱਕ ਨਵੀਂ ਯੋਜਨਾ ਸ਼ੁਰੂ ਕੀਤੀ ਗਈ ਹੈ ਅਤੇ ਇਨ੍ਹਾਂ ਬਲਬਾਂ ਉੱਤੇ 3 ਸਾਲ ਦੀ ਗਾਰੰਟੀ ਵੀ ਮਿਲੇਗੀ। ਇਸ ਯੋਜਨਾ ਨੂੰ ਕੇਂਦਰ ਸਰਕਾਰ ਉਜਾਲਾ ਯੋਜਨਾ ਦਾ ਨਾਮ ਦਿੱਤਾ ਗਿਆ ਹੈ ਅਤੇ ਫਿਲਹਾਲ ਇਹ ਸਿਰਫ ਉੱਤਰ ਪ੍ਰਦੇਸ਼, ਬਿਹਾਰ, ਆਂਧ੍ਰ ਪ੍ਰਦੇਸ਼, ਕਰਨਾਟਕ ਅਤੇ ਤੇਲੰਗਾਨਾ ਰਾਜਾਂ ਵਿੱਚ ਚਲਾਈ ਜਾ ਰਹੀ ਹੈ।

ਜਲਦੀ ਹੀ ਇਸ ਯੋਜਨਾ ਨੂੰ ਪੰਜਾਬ ਵਿੱਚ ਵੀ ਸ਼ੁਰੂ ਕੀਤਾ ਜਾ ਸਕਦਾ ਹੈ। ਇਨ੍ਹਾਂ ਸਾਰੇ ਰਾਜਾਂ ਦੇ ਪਿੰਡਾਂ ਦੇ ਲੋਕ 12 ਵਾਟ ਦਾ ਐੱਲਈਡੀ ਬਲਬ ਸਿਰਫ 10 ਰੁਪਏ ਵਿੱਚ ਖਰੀਦ ਸਕਦੇ ਹਨ। ਤੁਸੀ ਇਸ ਸਰਕਾਰੀ ਯੋਜਨਾ ਦਾ ਫਾਇਦਾ 31 ਮਾਰਚ 2022 ਤੱਕ ਲੈ ਸਕਦੇ ਹੋ। ਤੁਸੀਂ 50 ਰੁਪਏ ਦੇਕੇ 5 ਬਲਬ ਖਰੀਦ ਸਕਦੇ ਹੋ। ਗ੍ਰਾਮ ਉਜਾਲਾ ਯੋਜਨਾ ਨਾਲ ਸਰਕਾਰ ਬਿਜਲੀ ਦੀ ਖਪਤ ਨੂੰ ਘੱਟ ਕਰਣਾ ਚਾਹੁੰਦੀ ਹੈ।

LED ਬਲਬ ਨਾਲ ਬਿਜਲੀ ਦੀ ਬੱਚਤ ਹੁੰਦੀ ਹੈ। ਬਿਜਲੀ ਮੰਤਰਾਲਾ ਦਾ ਕਹਿਣਾ ਹੈ ਕਿ ਐਨਰਜੀ ਐਫੀਸ਼ਿਐਂਸੀ ਸਰਵਿਸੇਜ ਲਿਮਿਟਿਡ ਦੀ ਸਹਾਇਕ ਕੰਪਨੀ CESL ਨੇ ਗ੍ਰਾਮ ਉਜਾਲਾ ਯੋਜਨਾ ਦੇ ਤਹਿਤ 50 ਕਰੋੜ ਬਲਬ ਵੰਡਣ ਦਾ ਟੀਚਾ ਰੱਖਿਆ ਹੈ।

ਸੀਈਐਸਐਲ ਬਿਜਲੀ ਦੀ ਜਿਆਦਾ ਖਪਤ ਕਰਨ ਵਾਲੇ ਪੁਰਾਣੇ ਬਲਬਾਂ ਦੇ ਬਦਲੇ ਸਿਰਫ਼ 10 ਰੁਪਏ ਦੀ ਕੀਮਤ ਵਿੱਚ 3 ਸਾਲ ਦੀ ਗਾਰੰਟੀ ਦੇ ਨਾਲ ਚੰਗੀ ਕੁਆਲਿਟੀ ਵਾਲੇ 7 ਅਤੇ 12 ਵਾਟ ਦੇ LED ਬਲਬ ਦੇ ਰਹੀ ਹੈ। ਇਸ ਯੋਜਨਾ ਦੇ ਅਨੁਸਾਰ ਇੱਕ ਪਰਿਵਾਰ ਜਿਆਦਾ ਤੋਂ ਜਿਆਦਾ ਪੰਜ ਬਲਬ ਲੈ ਸਕਦਾ ਹੈ।