ਜੇਕਰ ਤੁਹਾਡੇ ਵਿੱਚ ਹੈ ਇਹ ਯੋਗਤਾ ਤਾਂ ਇਹ ਦੇਸ਼ ਝਟਪਟ ਦੇਵੇਗਾ ‘ਗੋਲਡਨ ਵੀਜ਼ਾ’

ਜਿਆਦਾਤਰ ਪੰਜਾਬੀ ਨੌਜਵਾਨ ਅੱਜ ਦੇ ਸਮੇਂ ਵਿੱਚ ਵਿਦੇਸ਼ ਵਿੱਚ ਜਾਕੇ ਪੜ੍ਹਾਈ ਅਤੇ ਕਾਰੋਬਾਰ ਕਰਨਾ ਚਹੁੰਦੇ ਹਨ। ਹੁਣ ਸੰਯੁਕਤ ਅਰਬ ਅਮੀਰਾਤ ਯਾਨੀ UAE ਤੋਂ ਬਾਅਦ ਹੁਣ ਬਹਿਰੀਨ ਨੇ ਵੀ ਗੋਲਡਨ ਵੀਜ਼ਾ ਜਾਰੀ ਕਰਨ ਦਾ ਐਲਾਨ ਕਰ ਦਿੱਤਾ ਹੈ। ਅਜੇ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਇਹ ਵੀਜ਼ਾ ਕਿਵੇਂ ਪ੍ਰਾਪਤ ਕਰ ਸਕਦੇ ਹੋ। ਦੱਸ ਦੇਈਏ ਕਿ ਇਸ ਵੀਜ਼ਾ ਦਾ ਮੁੱਖ ਉਦੇਸ਼ ਬਹਿਰੀਨ ਵਿਚ ਹੁਨਰ ਅਤੇ ਨਿਵੇਸ਼ ਨੂੰ ਆਕਰਸ਼ਿਤ ਕਰਨਾ ਹੈ।

ਗੋਲਡਨ ਵੀਜ਼ਾ ਖਾੜੀ ਦੇਸ਼ਾਂ ਵਿਚ ਜਾਰੀ ਆਰਥਿਕ ਮੁਕਾਬਲੇ ਦਾ ਇਕ ਉਦਾਹਰਨ ਹੈ। ਗੋਲਡਨ ਵੀਜ਼ਾ ਧਾਰਕਾਂ ਨੂੰ ਬਹਿਰੀਨ ਵਿਚ ਕਈ ਤਰ੍ਹਾਂ ਦੀਆਂ ਸਹੂਲਤਾਂ ਮਿਲਣਗੀਆਂ। ਜੋ ਕਿ ਹੋਰ ਵੀਜ਼ਾ ਧਾਰਕਾਂ ਨੂੰ ਨਹੀਂ ਮਿਲਦੀਆਂ। ਇਸਦੇ ਨਾਲ ਹੀ ਬਹਿਰੀਨ ਦੇ ਅੰਦਰੂਨੀ ਮੰਤਰਾਲੇ ਨੇ ਗੋਲਡਨ ਰੇਜੀਡੈਂਸੀ ਵੀਜ਼ਾ ਜਾਰੀ ਕੀਤਾ ਹੈ। ਯਾਨੀ ਕਿ ਗੋਲਡਨ ਵੀਜ਼ਾ ਪਾਉਣ ਵਾਲੇ ਵਿਅਕਤੀ ਨੂੰ ਬਹਿਰੀਨ ਵਿਚ ਅਨਿਸ਼ਚਿਤ ਸਮੇਂ ਤੱਕ ਰਹਿਣ ਦਾ ਅਧਿਕਾਰ ਮਿਲੇਗਾ।

ਇਸਦੇ ਨਾਲ ਹੀ ਗੋਲਡਨ ਵੀਜ਼ਾ ਮਿਲਣ ਨਾਲ ਬਹਿਰੀਨ ਵਿਚ ਕੰਮ ਕਰਨ ਦਾ ਅਧਿਕਾਰ, ਜਦੋਂ ਮਰਜੀ ਆਉਣ ਅਤੇ ਜਾਣ ਦਾ ਅਧਿਕਾਰ ਵੀ ਮਿਲ ਜਾਵੇਗਾ। ਗੋਲਡਨ ਵੀਜ਼ਾ ਧਾਰਕ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਵੀ ਬਿਨਾਂ ਕਿਸੇ ਉਲਝਣ ਦੇ ਬਹਿਰੀਨ ਲਿਆ ਸਕਦੇ ਹਨ। ਗੋਲਡਨ ਵੀਜ਼ਾ ਜਾਰੀ ਕਰਦਿਆਂ ਮੰਤਰਾਲੇ ਨੇ ਕਿਹਾ ਕਿ ਇਸ ਦਾ ਉਦੇਸ਼ ਦੇਸ਼ ਵਿੱਚ ਨਿਵੇਸ਼ਕਾਂ ਅਤੇ ਪ੍ਰਤਿਭਾਸ਼ਾਲੀ ਵਿਅਕਤੀਆਂ ਨੂੰ ਆਕਰਸ਼ਿਤ ਕਰਨਾ ਹੈ।

ਜਿਸ ਨਾਲ ਬਹਿਰੀਨ ਦੀ ਲਗਾਤਾਰ ਸਫਲਤਾ ਵਿਚ ਯੋਗਦਾਨ ਮਿਲੇਗਾ। ਦੱਸ ਦੇਈਏ ਕਿ ਇਸ ਸਮੇਂ ਬਹਿਰੀਨ ਗੰਭੀਰ ਵਿੱਤੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਅਤੇ ਬਹਿਰੀਨ ‘ਤੇ ਕਰਜ਼ਾ ਵੀ ਲਗਾਤਾਰ ਵੱਧਦਾ ਜਾ ਰਿਹਾ ਹੈ। ਜੇਕਰ ਤੁਸੀਂ ਵੀ ਬਹਿਰੀਨ ਦਾ ਗੋਲਡਨ ਵੀਜ਼ਾ ਪਾਉਣਾ ਚਾਹੁੰਦੇ ਹੋ ਤਾਂ ਇਸ ਲਈ ਤੁਹਾਨੂੰ ਬਹਿਰੀਨ ਵਿਚ ਘੱਟੋ-ਘੱਟ ਪੰਜ ਸਾਲ ਤੱਕ ਰਹਿਣਾ ਪਵੇਗਾ। ਇਸਦੇ ਨਾਲ ਹੀ ਪ੍ਰਤੀ ਮਹੀਨੇ ਘੱਟੋ-ਘੱਟ 2000 ਬੀ.ਐੱਚ.ਡੀ. ਯਾਨੀ 396230 ਰੁਪਏ ਦੀ ਔਸਤ ਤਨਖਾਹ ਲੈਣੀ ਹੋਵੇਗੀ।

ਤੁਹਾਨੂੰ ਦੱਸ ਦੇਈਏ ਕਿ ਹਰ ਦੇਸ਼ ਆਪਣੀ ਲੋੜ ਮੁਤਾਬਕ ਵੀਜ਼ਾ ਨੂੰ ਵੱਖ-ਵੱਖ ਨਾਮ ਦਿੰਦੇ ਹਨ। ਇਸੇ ਤਰਾਂ UAE ਅਤੇ ਬਹਿਰੀਨ ਵੱਲੋਂ ਗੋਲਡਨ ਵੀਜ਼ਾ ਜਾਰੀ ਕੀਤਾ ਜਾਂਦਾ ਹੈ। ਇਹ ਵੀਜ਼ਾ ਦੀ ਹੀ ਇਕ ਕਿਸਮ ਹੈ, ਜੋ ਯੂਏਈ ਜਾਂ ਬਹਿਰੀਨ ਜਾਣ ਵਾਲੇ ਵਿਦੇਸ਼ੀ ਨਾਗਰਿਕਾਂ ਨੂੰ ਸਧਾਰਨ ਵੀਜ਼ਾ ਦੇ ਨਾਲ ਨਾਲ ਕਈ ਤਰ੍ਹਾਂ ਦੀਆਂ ਖਾਸ ਸਹੂਲਤਾਂ ਪ੍ਰਦਾਨ ਕਰਦਾ ਹੈ।