ਇੱਥੇ ਮਿਲਦੇ ਹਨ ਸਭ ਤੋਂ ਸਸਤੇ ਫਿਲਟਰ, ਰੇਟ ਸੁਣਕੇ ਹੋ ਹੋ ਜਾਵੋਗੇ ਹੈਰਾਨ

ਦੋਸਤੋ ਅੱਜਕੱਲ ਹਰ ਕੋਈ ਆਪਣੇ ਘਰ ਵਿਚ ਫਿਲਟਰ ਲਗਵਾਉਣਾ ਚਾਹੁੰਦਾ ਹੈ ਕਿਉਂਕਿ ਹੁਣ ਹਰ ਕੋਈ ਆਪਣੀ ਅਤੇ ਆਪਣੇ ਪਰਿਵਾਰ ਦੀ ਸਿਹਤ ਨੂੰ ਲੈਕੇ ਫ਼ਿਕਰਮੰਦ ਹੈ। ਪਰ ਸਾਡੇ ਸ਼ਹਿਰਾਂ ਦੀ ਮਾਰਕੀਟ ਵਿੱਚ RO ਵਾਟਰ ਫਿਲਟਰ ਕਾਫੀ ਮਹਿੰਗੇ ਮਿਲਦੇ ਹਨ ਜਿਸ ਕਾਰਨ ਹਰ ਕੋਈ ਆਪਣੇ ਘਰ ਵਿਚ ਫਿਲਟਰ ਨਹੀਂ ਲਗਵਾ ਸਕਦਾ।

ਇਸ ਲਈ ਅੱਜ ਅਸੀਂ ਤੁਹਾਨੂੰ ਸਭਤੋਂ ਸਸਤੀ ਫਿਲਟਰ ਮਾਰਕੀਟ ਬਾਰੇ ਜਾਣਕਾਰੀ ਦੇਵਾਂਗੇ। ਤੁਸੀਂ ਇਸ ਮਾਰਕੀਟ ਤੋਂ ਇੰਨੀ ਘੱਟ ਕੀਮਤ ‘ਤੇ ਫਿਲਟਰ ਖਰੀਦ ਸਕਦੇ ਹੋ ਕਿ ਤੁਸੀਂ ਕਦੇ ਸੋਚਿਆ ਵੀ ਨਹੀਂ ਹੋਵੇਗਾ ਕਿ ਫਿਲਟਰ ਏਨਾ ਸਸਤਾ ਵੀ ਮਿਲ ਸਕਦਾ ਹੈ।

ਦੋਸਤੋ ਅਸੀਂ ਗੱਲ ਕਰ ਰਹੇ ਹਾਂ ਦਿੱਲੀ ਦੀ ਲਾਲਾ ਲਾਜਪਤ ਰਾਏ ਮਾਰਕੀਟ ਬਾਰੇ।ਇਸ ਮਾਰਕੀਟ ਵਿੱਚ ਤੁਸੀਂ ਇਲੈਕਟ੍ਰੋਨਿਕ ਦਾ ਸਾਰਾ  ਸਾਮਾਨ ਹੀ ਬਹੁਤ ਘੱਟ ਕੀਮਤ ‘ਤੇ ਖਰੀਦ ਸਕਦੇ ਹੋ। ਫਿਲਟਰ ਦੀ ਗੱਲ ਕਰੀਏ ਤਾਂ ਇੱਥੇ ਤੁਹਾਨੂੰ ਹਰ ਕੰਪਨੀ ਅਤੇ ਹਰ ਮਾਡਲ ਦਾ RO ਫਿਲਟਰ ਮਿਲ ਜਾਵੇਗਾ।

ਸ਼ੁਰੂਆਤੀ ਕੀਮਤ ਦੀ ਗੱਲ ਕਰੀਏ ਤਾਂ ਇੱਥੋਂ ਤੁਸੀਂ ਸਿਰਫ 2800 ਰੁਪਏ ਦੀ ਸ਼ੁਰੂਆਤੀ ਕੀਮਤ ਉੱਤੇ ਫਿਲਟਰ ਖਰੀਦ ਸਕਦੇ ਹੋ। ਅਲਗ ਅਲਗ ਮਾਡਲਾਂ ਦੇ ਹਿਸਾਬ ਨਾਲ ਇਸ ਮਾਰਕੀਟ ਵਿੱਚ ਫਿਲਟਰ ਦੀ ਕੀਮਤ 2800, 3000, 3200, 3600 ਅਤੇ 4500 ਰੁਪਏ ਤੱਕ ਹੈ। ਖਾਸ ਗੱਲ ਇਹ ਹੈ ਕਿ ਕੋਈ ਵੀ ਫਿਲਟਰ ਖਰੀਦਣ ਉੱਤੇ ਤੁਹਾਨੂੰ ਵਾਰੰਟੀ ਵੀ ਦਿਤੀ ਜਾਂਦੀ ਹੈ।

ਇਸੇ ਤਰਾਂ ਜੇਕਰ ਬਾਕੀ ਜਗ੍ਹਾ ਦੀ ਮਾਰਕੀਟ ਦੀ ਗੱਲ ਕਰੀਏ ਤਾ ਉੱਥੇ ਫਿਲਟਰ ਲਗਭਗ 4 ਤੋਂ 5000 ਤੱਕ ਸ਼ੁਰੂ ਹੁੰਦੇ ਹਨ। ਇਸੇ ਤਰਾਂ ਦਿੱਲੀ ਦੀ ਲਾਲਾ ਲਾਜਪਤ ਰਾਏ ਮਾਰਕੀਟ ਤੋਂ ਤੁਸੀਂ LED ਬਲਬ ਅਤੇ ਹੋਰ ਇਲੈਕਟ੍ਰੋਨਿਕ ਸਮਾਂ ਵੀ ਕਾਫੀ ਸਸਤਾ ਖਰੀਦ ਸਕਦੇ ਹੋ।

ਜੇਕਰ ਤੁਸੀਂ ਆਪਣਾ ਬਿਜਨੇਸ ਕਰਨਾ ਚਾਹੁੰਦੇ ਹੋ ਤਾਂ ਇਸ ਮਾਰਕੀਟ ਵਿਚ ਜਿਆਦਾ ਮਾਲ ਖਰੀਦਕੇ ਆਪਣੇ ਸ਼ਹਿਰ ਵਿਚ ਆਪਣੀ RO ਫਿਲਟਰ ਦੀ ਦੁਕਾਨ ਖੋਲ ਸਕਦੇ ਹੋ ਅਤੇ ਕਾਫੀ ਜਿਆਦਾ ਮੁਨਾਫ਼ਾ ਕਮਾ ਸਕਦੇ ਹੋ। ਇਕੱਠਾ ਮਾਲ ਖਰੀਦਣ ਤੇ ਤੁਹਾਨੂੰ ਫਿਲਟਰ ਹੋਰ ਵੀ ਸਸਤੇ ਮਿਲਣਗੇ।