ਕੀ ਪੰਜਾਬ ਦੇ ਕਿਸਾਨ ਆਸਟ੍ਰੇਲੀਆ ਵਿੱਚ ਖਰੀਦ ਸਕਦੇ ਹਨ ਜ਼ਮੀਨ?

ਅਕਸਰ ਪੰਜਾਬ ਦੇ ਕਿਸਾਨ ਆਸਟ੍ਰੇਲੀਆ ਵਿੱਚ ਜਮੀਨ ਖਰੀਦਣ ਦਾ ਸੋਚਦੇ ਹਨ, ਕਿਉਂਕਿ ਆਸਟ੍ਰੇਲੀਆ ਆਕਾਰ ਵਿੱਚ ਭਾਰਤ ਤੋਂ ਲਗਭਗ ਦੋ ਗੁਣਾ ਹੈ ਅਤੇ ਆਸਟ੍ਰੇਲੀਆ ਦੀ ਅਬਾਦੀ ਬਹੁਤ ਘੱਟ ਹੈ, ਇਸ ਲਈ ਆਸਟ੍ਰੇਲੀਆ ਵਿੱਚ ਬਹੁਤ ਜਿਆਦਾ ਜਮੀਨ ਖਾਲੀ ਪਈ ਹੋਈ ਹੈ, ਪਰ ਸਵਾਲ ਇਹ ਹੈ ਕਿ ਭਾਰਤ ਦਾ ਕੋਈ ਕਿਸਾਨ ਆਸਟ੍ਰੇਲੀਆ ਵਿੱਚ ਜਮੀਨ ਖਰੀਦ ਕੇ ਖੇਤੀ ਕਰ ਸਕਦਾ ਹੈ ਜਾਂ ਨਹੀਂ, ਅੱਜ ਅਸੀਂ ਤੁਹਾਨੂੰ ਇਸ ਬਾਰੇ ਵਿਸ਼ਥਾਰ ਨਾਲ ਦੱਸਾਂਗੇ।

ਪੰਜਾਬ ਵਿੱਚ ਜਮੀਨ ਦੇ ਰੇਟ ਅਸਮਾਨ ਛੁਹ ਰਹੇ ਹਨ ਇਸ ਕਾਰਨ ਬਹੁਤ ਸਾਰੇ ਕਿਸਾਨ ਵੀਰ ਸੋਚਦੇ ਹਨ ਕਿ ਆਸਟ੍ਰੇਲੀਆ ਵਿੱਚ ਏਨੀ ਜਿਆਦਾ ਜਮੀਨ ਹੈ ਅਤੇ ਬਹੁਤ ਆਧੁਨਿਕ ਸਾਧਨ ਹਨ ਅਤੇ ਉਥੇ ਜਾ ਕੇ ਖੇਤੀ ਕੀਤੀ ਜਾਵੇ, ਪਰ ਦੋਸਤੋ ਤੁਹਾਨੂੰ ਦੱਸ ਦੇਈਏ ਕਿ ਆਸਟ੍ਰੇਲੀਆ ਨੂੰ ਇੱਕ ਡ੍ਰਾਈ ਦੇਸ਼ ਦੇ ਤੌਰ ਤੇ ਜਾਣਿਆ ਜਾਂਦਾ ਹੈ ਯਾਨੀ ਕਿ ਪਾਣੀ ਦੀ ਕਮੀ। ਖੇਤੀ ਲਈ ਸਭ ਤੋਂ ਪਹਿਲੀ ਜਰੂਰਤ ਪਾਣੀ ਹੈ ਅਤੇ ਆਸਟ੍ਰੇਲੀਆ ਵਿੱਚ ਜਿਆਦਾਤਰ ਜਮੀਨ ਸੋਕੇ ਵਾਲੀ ਹੈ।

ਇਸ ਕਾਰਨ ਜੋ ਜਮੀਨ ਆਸਟ੍ਰੇਲੀਆ ਵਿੱਚ ਵਾਧੂ ਪਈ ਹੈ ਉਸਨੂੰ ਆਬਾਦ ਨਹੀਂ ਕੀਤਾ ਜਾ ਸਕਦਾ, ਜੇਕਰ ਅਜਿਹਾ ਸੰਭਵ ਹੁੰਦਾ ਤਾਂ ਹੁਣ ਤੱਕ ਅਸਟਰੇਲੀਅਨ ਸਰਕਾਰ ਵੱਲੋਂ ਅਜਿਹਾ ਕਰ ਲਿਆ ਗਿਆ ਹੁੰਦਾ। ਹਾਲਾਂਕਿ ਜਿਸ ਜਮੀਨ ਨੂੰ ਆਬਾਦ ਕੀਤਾ ਜਾ ਸਕਦਾ ਹੈ ਉਸ ਲਈ ਕਾਫੀ ਉਪਰਾਲੇ ਕੀਤਾ ਜਾ ਰਹੇ ਹਨ। ਪਰ ਦੱਸ ਦੇਈਏ ਕਿ ਕਾਫੀ ਜਿਆਦਾ ਜਮੀਨ ਜਰੂਰ ਖਰੀਦੀ ਜਾ ਸਕਦੀ ਹੈ ਅਤੇ ਉਥੇ ਕਣਕ ਦੀ ਖੇਤੀ ਕੀਤੀ ਜਾ ਸਕਦੀ ਹੈ ਪਰ ਇਸ ਲਈ ਘੱਟ ਤੋਂ ਘੱਟ 5000 ਏਕੜ ਜਮੀਨ ਖਰੀਦਣੀ ਪਵੇਗੀ।

5000 ਏਕੜ ਵਿੱਚ ਵੀ ਕੋਈ ਜਿਆਦਾ ਮੁਨਾਫ਼ਾ ਨਹੀਂ ਹੁੰਦਾ । ਉਦਾਰਹਰਨ ਦੇ ਤੌਰ ਤੇ ਮੰਨ ਲਓ ਜੇਕਰ ਤੁਸੀਂ 10000 ਏਕੜ ਜਮੀਨ ਖਰੀਦਦੇ ਹੋ, ਇੰਨੀ ਜਗ੍ਹਾ ਵਿੱਚ ਖੇਤੀ ਕਰਨ ਲਈ ਮਸ਼ੀਨਰੀ ਜਿਵੇਂ ਕਿ ਟਰੈਕਟਰਾਂ ਅਤੇ ਕੰਬਾਈਨਾਂ ਦੀ ਵੀ ਜਰੂਰਤ ਪਵੇਗੀ ਪਰ ਮਸ਼ੀਨਰੀ ਦੀ ਕੀਮਤ ਲੱਖਾਂ ਡਾਲਰਾਂ ਵਿੱਚ ਹੈ। ਇਸ ਲਈ ਏਨਾ ਖਰਚਾ ਕਰਨ ਤੋਂ ਬਾਅਦ ਵੀ ਕੋਈ ਖਾਸ ਮੁਨਾਫ਼ਾ ਨਹੀਂ ਹੁੰਦਾ। ਇਸ ਲਈ ਪੰਜਾਬ ਤੋਂ ਜਾਕੇ ਆਸਟ੍ਰੇਲੀਆ ਵਿੱਚ ਕਣਕ ਦੀ ਖੇਤੀ ਕਰਨਾ ਤਾਂ ਲਗਭਗ ਅਸੰਭਵ ਹੈ।

ਜਿਆਦਾ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…