ਇਸ ਕਿਸਾਨ ਦੇ ਆਰਗੈਨਿਕ ਗੁੜ ਦੀ ਬਰਫੀ ਦੀ ਵਿਦੇਸ਼ਾ ਤੱਕ ਹੈ ਧੂਮ, ਜਾਣੋ ਫਾਇਦੇ

ਸਾਡੇ ਦੇਸ਼ ਦੇ ਬਹੁਤ ਸਾਰੇ ਕਿਸਾਨ ਅੱਜ ਦੇ ਸਮੇਂ ਵਿੱਚ ਕਣਕ ਝੋਨੇ ਦੀ ਰਵਾਇਤੀ ਖੇਤੀ ਵਿੱਚ ਜ਼ਿਆਦਾ ਕਮਾਈ ਨਾ ਹੋਣ ਦੇ ਕਾਰਨ ਇਸਦਾ ਦਾ ਕੋਈ ਬਦਲ ਖੋਜ ਰਹੇ ਹਨ। ਕਿਸਾਨ ਚਾਹੁੰਦੇ ਹਨ ਕਿ ਉਨ੍ਹਾਂਨੂੰ ਕਿਸੇ ਅਜਿਹੀ ਫਸਲ ਬਾਰੇ ਜਾਣਕਾਰੀ ਮਿਲੇ ਜਿਸ ਨਾਲ ਉਹ ਘੱਟ ਤੋਂ ਘੱਟ ਲਾਗਤ ਵਿੱਚ ਜ਼ਿਆਦਾ ਤੋਂ ਜ਼ਿਆਦਾ ਕਮਾਈ ਕਰ ਸਕਣ।

ਯਾਨੀ ਜਿਆਦਾਤਰ ਕਿਸਾਨ ਝੋਨੇ ਅਤੇ ਕਣਕ ਦੀ ਖੇਤੀ ਨੂੰ ਛੱਡ ਕੇ ਹੋਰ ਫਸਲਾਂ ਦੀ ਖੇਤੀ ਕਰ ਰਹੇ ਹਨ। ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਕਿਸਾਨ ਬਾਰੇ ਜਾਣਕਾਰੀ ਦੇਵਾਂਗੇ ਜੋ ਕਿ ਖੇਤੀ ਦੇ ਨਾਲ ਨਾਲ ਆਰਗੈਨਿਕ ਗੁੜ ਤਿਆਰ ਕਰਕੇ ਗੁੜ ਦੀ ਬਰਫੀ ਬਣਾਉਂਦਾ ਹੈ ਅਤੇ ਇਸ ਕਿਸਾਨ ਦੀ ਬਣਾਈ ਬਰਫੀ ਦੀ ਪੰਜਾਬ ਦੇ ਵੱਖ ਵੱਖ ਹਿੱਸਿਆਂ ਦੇ ਨਾਲ ਵਿਦੇਸ਼ਾਂ ਤੱਕ ਵੀ ਧੂਮ ਹੈ।

ਅਜਨਾਲਾ ਦੇ ਇੱਕ ਪਿੰਡ ਦੇ ਇਸ ਕਿਸਾਨ ਦਾ ਕਹਿਣਾ ਹੈ ਕਿ ਉਹ ਬਿਲਕੁਲ ਕੁਦਰਤੀ ਤਰੀਕੇ ਨਾਲ ਗੰਨੇ ਦੀ ਖੇਤੀ ਕਰਦੇ ਹਨ ਅਤੇ ਗੰਨੇ ਤੋਂ ਗੁੜ ਤਿਆਰ ਕਰਦੇ ਹਨ ਅਤੇ ਕਿਸੇ ਵੀ ਕੈਮੀਕਲ ਦੀ ਵਰਤੋਂ ਨਹੀਂ ਕਰਦੇ। ਇਸ ਕਿਸਾਨ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਗੁੜ ਖਾਣ ਨਾਲ ਲੋਕਾਂ ਨੂੰ ਸਿਹਤ ਸਬੰਧੀ ਬਹੁਤ ਫਾਇਦੇ ਮਿਲਦੇ ਹਨ ਜਿਸ ਕਾਰਨ ਉਨ੍ਹਾਂ ਦੇ ਗੁੜ ਅਤੇ ਬਰਫੀ ਦੀ ਬਹੁਤ ਮੰਗ ਹੈ।

ਬਾਕੀ ਕਿਸਾਨ ਵੀ ਇਸ ਕਿਸਾਨ ਦੀ ਤਰਾਂ ਕੈਮੀਕਲ ਰਹਿਤ ਖੇਤੀ ਕਰਕੇ ਅਤੇ ਆਪਣੀ ਫਸਲ ਤੋਂ ਆਰਗੈਨਿਕ ਪ੍ਰੋਡਕਟ ਤਿਆਰ ਕਰਕੇ ਚੰਗੀ ਕਮਾਈ ਕਰ ਸਕਦੇ ਹਨ। ਇਸ ਕਿਸਾਨ ਦਾ ਕਹਿਣਾ ਹੈ ਕਿ ਗੰਨੇ ਦੀ ਆਰਗੈਨਿਕ ਖੇਤੀ ਕਣਕ ਅਤੇ ਝੋਨੇ ਦੇ ਮੁਕਾਬਲੇ ਜਿਆਦਾ ਕਮਾਈ ਦਿੰਦੀ ਹੈ ਅਤੇ ਇਸਦੇ ਨਾਲ ਹੀ ਗੰਨੇ ਦੀ ਫਸਲ ਵਿਚ ਕੁਦਰਤੀ ਨੁਕਸਾਨ ਵੀ ਨਹੀਂ ਹੁੰਦਾ।

ਇਸੇ ਤਰਾਂ ਇਹ ਕਿਸਾਨ ਗੰਨੇ ਦੀ ਫਸਲ ਦੇ ਨਾਲ ਹੀ ਆਰਗੈਨਿਕ ਸਬਜ਼ੀਆਂ ਦੀ ਖੇਤੀ ਵੀ ਕਰਦਾ ਹੈ ਅਤੇ ਚੰਗੇ ਰੇਟ ‘ਤੇ ਸਬਜ਼ੀਆਂ ਵੇਚਦਾ ਹੈ। ਯਾਨੀ ਇਹ ਕਿਸਾਨ ਕੈਮੀਕਲਾਂ ਤੋਂ ਬਿਨਾ ਖੇਤੀ ਕਰਕੇ ਘੱਟ ਖਰਚੇ ਵਿੱਚ ਜਿਆਦਾ ਕਮਾਈ ਕਰ ਰਿਹਾ ਹੈ। ਪੂਰੀ ਜਾਣਕਾਰੀ ਦੇ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…..

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com