ਸਿਰਫ 10 ਲੱਖ ‘ਚ ਬਣਿਆ ਸ਼ਾਨਦਾਰ ਫਾਰਮ ਹਾਊਸ, ਘੱਟ ਖ਼ਰਚੇ ‘ਚ ਘਰ ਬਣਾਉਣਾ ਤਾਂ ਜਰੂਰ ਦੇਖੋ

ਹਰ ਕੋਈ ਆਪਣਾ ਘਰ ਬਣਾਉਣਾ ਚਾਉਂਦਾ ਹੈ ਅਤੇ ਅਸੀਂ ਆਪਣਾ ਘਰ ਪਾਉਣ ਲਈ ਜਾਂ ਤਾਂ ਲੋਨ ਲੈਂਦੇ ਹਾਂ ਜਾਂ ਫਿਰ ਕਈ ਸਾਲ ਤੱਕ ਪੈਸੇ ਜੋੜਦੇ ਹਾਂ ਫਿਰ ਕਿਤੇ ਜਾਕੇ ਸਾਡਾ ਘਰ ਤਿਆਰ ਹੁੰਦਾ ਹੈ। ਹਰ ਕੋਈ ਚਾਹੁੰਦਾ ਹੈ ਕਿ ਉਹ ਘੱਟ ਬਜਟ ਵਿੱਚ ਸੋਹਣਾ ਅਤੇ ਸ਼ਾਨਦਾਰ ਘਰ ਤਿਆਰ ਕਰ ਸਕੇ। ਜੇਕਰ ਤੁਸੀਂ ਘੱਟ ਖਰਚੇ ਵਿੱਚ ਵਧੀਆ ਘਰ ਤਿਆਰ ਕਰਨਾ ਚਾਹੁੰਦੇ ਹੋ ਤਾਂ ਅੱਜ ਅਸੀਂ ਤੁਹਾਨੂੰ ਘੱਟ ਬਜਟ ਵਾਲਾ ਇੱਕ ਸੋਹਣਾ ਘਰ ਦਿਖਾਉਣ ਜਾ ਰਹੇ ਹਾਂ।

ਤੁਸੀਂ ਵੀ ਇਸ ਘਰ ਵਰਗਾ ਆਪਣੇ ਘਰ ਦਾ ਨਕਸ਼ਾ ਬਣਾ ਸਕਦੇ ਹੋ ਅਤੇ ਘਰ ਖਰਚੇ ਵਿੱਚ ਸ਼ਾਨਦਾਰ ਘਰ ਤਿਆਰ ਕਰ ਸਕਦੇ ਹੋ। ਤੁਹਾਨੂੰ ਦੱਸ ਦੇਈਏ ਕਿ ਇਹ ਇੱਕ ਫਾਰਮ ਹਾਊਸ ਹੈ ਅਤੇ ਇਸਨੂੰ ਤਿਆਰ ਕਰਨ ਵਿੱਚ ਸਿਰਫ 10 ਲੱਖ ਰੁਪਏ ਦਾ ਖਰਚਾ ਆਇਆ ਹੈ। ਇੰਨੇ ਘੱਟ ਖਰਚੇ ਵਿੱਚ ਤੁਸੀਂ ਇੰਨਾ ਸੋਹਣਾ ਘਰ ਕੀਤੇ ਵੀ ਤਿਆਰ ਹੋਇਆ ਨਹੀਂ ਦੇਖਿਆ ਹੋਵੇਗਾ।

ਇਹ ਫਾਰਮ ਹਾਊਸ ਬਹੁਤ ਸੋਹਣਾ ਬਣਿਆ ਹੋਇਆ ਹੈ ਅਤੇ ਸੜਕ ਦੇ ਉੱਤੇ ਬਣਿਆ ਹੋਇਆ ਹੈ। ਇਹ ਫਾਰਮ ਹਾਊਸ ਫਤਹਿਗੜ੍ਹ ਸਾਹਿਬ ਜਿਲ੍ਹੇ ਦੇ ਪਿੰਡ ਸਾਧੂਗੜ੍ਹ ਵਿੱਚ ਬਣਿਆ ਹੋਇਆ ਹੈ ਅਤੇ ਇਸਨੂੰ ਲਗਭਗ 1000 ਸਕੁਏਅਰ ਫੁੱਟ ਏਰੀਏ ਵਿੱਚ ਬਣਾਇਆ ਗਿਆ ਹੈ। ਇਸ ਵਿੱਚ ਦੋ ਬੈੱਡਰੂਮ, ਇੱਕ ਡਰਾਇੰਗ ਰੂਮ, ਕਿਚਨ, ਪੂਜਾ ਰੂਮ ਅਤੇ ਲੋਬੀ ਬਣਾਈ ਗਈ ਹੈ। ਬਾਥਰੂਮ ਵੀ ਦੋਵਾਂ ਕਮਰਿਆਂ ਦੇ ਨਾਲ ਅਟੈਚ ਬਣਾਏ ਗਏ ਹਨ।

ਇਸਦੇ ਨਾਲ ਹੀ ਇਸ ਵਿੱਚ ਉੱਤੇ ਚੁਬਾਰੇ ਵਿੱਚ ਵੀ ਕਮਰਾ ਬਣਾਇਆ ਗਿਆ ਹੈ। ਇਸ ਤਰਾਂ ਦਾ ਘਰ ਤੁਸੀਂ ਵੀ ਸਿਰਫ 10 ਲੱਖ ਰੁਪਏ ਵਿੱਚ ਤਿਆਰ ਕਰ ਸਕਦੇ ਹੋ ਅਤੇ ਇਕ ਛੋਟੇ ਪਰਿਵਾਰ ਲਈ ਇਹ ਬਹੁਤ ਵਧੀਆ ਘਰ ਹੈ। ਇਸ ਫਾਰਮ ਹਾਊਸ ਦੀ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com