ਹੁਣ ਤੁਹਾਡੀ ਪੈਟਰੋਲ-ਡੀਜ਼ਲ ਕਾਰ ਬਣੇਗੀ ਇਲੈਕਟ੍ਰਿਕ, ਜਾਣੋ ਕਿੰਨਾ ਆਵੇਗਾ ਖਰਚਾ

ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ ਜੋ ਕਿ ਆਮ ਲੋਕਾਂ ਲਈ ਇੱਕ ਵੱਡੀ ਸਮੱਸਿਆ ਹੈ। ਬਹੁਤ ਸਾਰੇ ਲੋਕ ਹੁਣ ਪੈਟਰੋਲ ਅਤੇ ਡੀਜ਼ਲ ਵਾਹਨਾਂ ਨੂੰ ਛੱਡ ਕੇ ਇਲੈਕਟ੍ਰਿਕ ਕਾਰਾਂ ਖਰੀਦ ਰਹੇ ਹਨ। ਪਰ ਫਿਲਹਾਲ ਕੁੱਝ ਹੀ ਕੰਪਨੀਆਂ ਭਾਰਤੀ ਬਾਜ਼ਾਰ ਵਿੱਚ ਇਲੈਕਟ੍ਰਿਕ ਗੱਡੀਆਂ ਲੈ ਕੇ ਆਈਆਂ ਹਨ ਅਤੇ ਉਨ੍ਹਾਂ ਦੀ ਕੀਮਤ ਆਮ ਆਦਮੀ ਦੇ ਬਜਟ ਤੋਂ ਬਾਹਰ ਹੁੰਦੀ ਹੈ।

ਪਰ ਹੁਣ ਹਰ ਕੋਈ ਆਪਣੀ ਪੁਰਾਣੀ ਪੈਟਰੋਲ ਅਤੇ ਡੀਜ਼ਲ ਵਾਲੀ ਗੱਡੀ ਨੂੰ ਇਲੈਕਤੀਰਕ ਕਾਰ ਵਿੱਚ ਬਦਲ ਸਕਦਾ ਹੈ ਅਤੇ ਪੈਟਰੋਲ ਡੀਜ਼ਲ ਦੀ ਕੀਮਤ ਦੇ ਬੋਝ ਨੂੰ ਘੱਟ ਕਰ ਸਕਦਾ ਹੈ। ਅੱਜ ਅਸੀ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦੇਵਾਂਗੇ ਕਿ ਤੁਸੀ ਕਿਸ ਤਰ੍ਹਾਂ ਆਪਣੀ ਪੁਰਾਣੀ ਕਾਰ ਨੂੰ ਇਲੈਕਟ੍ਰਿਕ ਕਾਰ ਵਿੱਚ ਬਦਲ ਸਕਦੇ ਹੋ।

ਤੁਹਾਨੂੰ ਦੱਸ ਦੇਈਏ ਕਿ ਪੈਟਰੋਲ ਡੀਜ਼ਲ ਵਾਹਨਾਂ ਨੂੰ ਇਲੈਕਟ੍ਰਿਕ ਵਾਹਨਾਂ ਵਿੱਚ ਬਦਲਨ ਦਾ ਕੰਮ ਜਿਆਦਾਤਰ ਹੈਦਰਾਬਾਦ ਦੀਆਂ ਕੰਪਨੀਆਂ ਕਰਦੀਆਂ ਹਨ। ਇਹ ਕੰਮ ਉਨ੍ਹਾਂ ਕੰਪਨੀਆਂ ਦੁਆਰਾ ਕੀਤਾ ਜਾਂਦਾ ਹੈ ਜੋ ਇਲੈਕਟ੍ਰਿਕ ਕਾਰਾਂ ਲਈ ਪੁਰਜੇ ਬਣਾਉਂਦੀਆਂ ਹਨ। ਇਹ ਕੰਪਨੀਆਂ ਮੋਟਰ, ਨਿਯੰਤਕ, ਰੋਲਰਸ ਅਤੇ ਬੈਟਰੀ ਦੀ ਵਰਤੋਂ ਕਰਕੇ ਤੁਹਾਡੀ ਪੁਰਾਣੀ ਕਾਰ ਨੂੰ ਇਲੈਕਟ੍ਰਿਕ ਕਾਰ ਵਿੱਚ ਬਦਲ ਦਿੰਦੀਆਂ ਹਨ।

ਖਰਚੇ ਦੀ ਗੱਲ ਕਰੀਏ ਤਾਂ ਇਹ ਇਸਦੇ ਉੱਤੇ ਨਿਰਭਰ ਹੋਵੇਗਾ ਕਿ ਤੁਸੀ ਆਪਣੀ ਕਾਰ ਵਿੱਚ ਕਿੰਨੀ ਕਿਲੋਵਾਟ ਦੀ ਬੈਟਰੀ ਅਤੇ ਕਿੰਨੀ ਕਿਲੋਵਾਟ ਦੀ ਮੋਟਰ ਲਗਵਾਉਂਦੇ ਹੋ। ਜਾਣਕਾਰੀ ਦੇ ਅਨੁਸਾਰ 20 ਕਿੱਲੋ ਵਾਟ ਦੀ ਇਲੈਕਟ੍ਰਿਕ ਮੋਟਰ ਅਤੇ 12 ਕਿੱਲੋ ਵਾਟ ਦੀ ਲਿਥਿਅਮ-ਆਇਨ ਬੈਟਰੀ ਦੀ ਕੀਮਤ ਲਗਭਗ 4 ਲੱਖ ਰੁਪਏ ਤੱਕ ਹੁੰਦੀ ਹੈ।

ਯਾਨੀ ਜੇਕਰ ਤੁਸੀ ਆਪਣੀ ਪਟਰੋਲ ਜਾਂ ਡੀਜ਼ਲ ਕਾਰ ਨੂੰ ਇਲੈਕਟ੍ਰਿਕ ਕਾਰ ਵਿੱਚ ਬਦਲਣਾ ਚਾਹੁੰਦੇ ਹੋ ਤਾਂ ਇਸਦੇ ਉੱਤੇ ਤੁਹਾਡਾ ਲਗਭਗ 4 ਤੋਂ 5 ਲੱਖ ਰੁਪਏ ਦਾ ਖਰਚਾ ਆਵੇਗਾ। ਤੁਸੀ ਚਾਹੋ ਤਾਂ ਇਸ ਖਰਚੇ ਨੂੰ ਆਪਣੇ ਹਿਸਾਬ ਨਾਲ ਵੱਡੀ ਜਾਂ ਛੋਟੀ ਬੈਟਰੀ ਲਗਵਾ ਕੇ ਘੱਟ ਜਾਂ ਜ਼ਿਆਦਾ ਵੀ ਕਰ ਸਕਦੇ ਹੋ।