ਗੀਜ਼ਰ ਅਤੇ ਹੀਟਰ ਚਲਾ ਕੇ ਵੀ ਘੱਟ ਆਵੇਗਾ ਬਿਜਲੀ ਦਾ ਬਿੱਲ, ਅੱਜ ਹੀ ਕਰੋ ਇਹ 2 ਕੰਮ

ਬਹੁਤ ਸਾਰੇ ਲੋਕ ਬਿਜਲੀ ਦੇ ਬਿਲ ਤੋਂ ਕਾਫ਼ੀ ਪ੍ਰੇਸ਼ਾਨ ਰਹਿੰਦੇ ਹਨ ਅਤੇ ਇਸਨੂੰ ਘੱਟ ਕਰਨ ਦੇ ਨਵੇਂ ਨਵੇਂ ਤਰੀਕੇ ਲਭਦੇ ਰਹਿੰਦੇ ਹਨ। ਤੁਹਾਨੂੰ ਦੱਸ ਦੇਈਏ ਕਿ ਜ਼ਿਆਦਾ ਬਿਲ ਆਉਣ ਦੇ ਕਈ ਕਾਰਨ ਹੋ ਸਕਦੇ ਹਨ। ਪਰ ਅੱਜ ਅਸੀ ਤੁਹਾਨੂੰ ਅਜਿਹਾ ਤਰੀਕਾ ਦੱਸਣ ਜਾ ਰਹੇ ਹਾਂ ਜਿਸ ਨਾਲ ਹੀਟਰ ਅਤੇ ਗੀਜ਼ਰ ਚਲਾਉਣ ਤੋਂ ਬਾਅਦ ਵੀ ਤੁਹਾਡਾ ਬਿਜਲੀ ਦਾ ਬਿੱਲ ਬਹੁਤ ਹੀ ਘੱਟ ਆਵੇਗਾ।

ਸਰਦੀ ਦੇ ਸੀਜ਼ਨ ਵਿਚ ਸਾਡੀ ਸਭਤੋਂ ਵੱਡੀ ਟੈਨਸ਼ਨ ਹੁੰਦੀ ਹੈ ਬਿਜਲੀ ਦਾ ਜਿਆਦਾ ਬਿੱਲ। ਸਰਦੀਆਂ ਵਿੱਚ ਬਿਜਲੀ ਦਾ ਬਿੱਲ ਜਿਆਦਾ ਆਉਣ ਦਾ ਸਭਤੋਂ ਵੱਡਾ ਕਾਰਨ ਹੁੰਦਾ ਹੈ ਗੀਜਰ ਅਤੇ ਹੀਟਰ ਦਾ ਇਸਤੇਮਾਲ ਜਿਆਦਾ ਕਰਨਾ। ਕਿਉਂਕਿ ਹੀਟਰ ਅਤੇ ਗੀਜਰ ਕਾਫੀ ਜਿਆਦਾ ਬਿਜਲੀ ਲੈਂਦੇ ਹਨ। ਪਰ ਇਨ੍ਹਾਂ ਬਿਨਾ ਅਸੀਂ ਸਰਦੀ ਵੀ ਨਹੀਂ ਕੱਢ ਸਕਦੇ।

ਹੁਣ ਸਵਾਲ ਇਹ ਹੈ ਕਿ ਅਜਿਹਾ ਕੀ ਕੀਤਾ ਜਾਵੇ, ਜਿਸਤੋਂ ਬਾਅਦ ਹੀਟਰ ਅਤੇ ਗੀਜ਼ਰ ਚਲਾਉਣ ਤੋਂ ਬਾਅਦ ਵੀ ਬਿਜਲੀ ਦਾ ਬਿਲ ਘੱਟ ਆਵੇ। ਅੱਜ ਅਸੀ ਤੁਹਾਨੂੰ ਦੋ ਅਜਿਹੇ ਤਰੀਕੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨਾਲ ਤੁਸੀਂ ਬਿਜਲੀ ਦੇ ਬਿੱਲ ਨੂੰ ਕਾਫ਼ੀ ਘੱਟ ਕਰ ਸਕਦੇ ਹੋ ਅਤੇ ਹਰ ਮਹੀਨਾ ਹਜਾਰਾਂ ਰੁਪਏ ਬਚਾ ਸਕਦੇ ਹੋ।

ਜਦੋਂ ਵੀ ਤੁਸੀਂ ਕੋਈ ਬਿਜਲੀ ਉਪਕਰਨ ਯਾਨੀ ਗੀਜ਼ਰ ਜਾ ਹੀਟਰ ਵਗੈਰਾ ਖਰੀਦਦੇ ਹੋ ਇਹ ਧਿਆਨ ਰੱਖੋ ਕਿ ਹਮੇਸ਼ਾ 5 ਸਟਾਰ ਰੇਟਿੰਗ ਵਾਲਾ ਹੀ ਖਰੀਦੋ। ਕਿਉਂਕਿ 5 ਸਟਾਰ ਰੇਟਿੰਗ ਵਾਲੇ ਉਪਕਰਨ ਘੱਟ ਬਿਜਲੀ ਲੈਂਦੇ ਹਨ। ਯਾਨੀ ਕਿ 5 ਸਟਾਰ ਵਾਲੇ ਬਿਜਲੀ ਉਪਕਰਨ ਖਰੀਦਕੇ ਤੁਸੀ ਬਿਜਲੀ ਦੇ ਬਿੱਲ ਨੂੰ ਘੱਟ ਕਰ ਸਕਦੇ ਹੋ।

ਇਸੇ ਤਰਾਂ ਗੀਜਰ ਚਲਾਉਣ ਨਾਲ ਵੀ ਬਿਜਲੀ ਦਾ ਬਿੱਲ ਵਧਦਾ ਹੈ। ਗੀਜ਼ਰ ਵੀ ਤੁਸੀਂ ਹਾਈ ਕੈਪੇਸਿਟੀ ਵਾਲੇ ਹੀ ਖਰੀਦੋ। ਇਸ ਗੀਜ਼ਰ ਵਿੱਚ ਇੱਕ ਵਾਰ ਪਾਣੀ ਜਦੋਂ ਗਰਮ ਹੋ ਜਾਂਦਾ ਹੈ, ਤਾਂ ਇਹ ਤਿੰਨ-ਚਾਰ ਘੰਟੇ ਤੱਕ ਗਰਮ ਰਹਿੰਦਾ ਹੈ। ਯਾਨੀ ਤੁਹਾਨੂੰ ਲਗਾਤਾਰ ਗੀਜ਼ਰ ਚਲਾਉਣ ਦੀ ਜ਼ਰੂਰਤ ਨਹੀਂ ਪਵੇਗੀ ਅਤੇ ਤੁਸੀਂ ਇੱਕ ਵਾਰ ਪਾਣੀ ਗਰਮ ਕਰਨ ਤੋਂ ਬਾਅਦ ਇਸਨ੍ਹੂੰ ਕਾਫ਼ੀ ਦੇਰ ਤੱਕ ਇਸਤੇਮਾਲ ਕਰ ਸਕਦੇ ਹੋ।

ਹੀਟਰ ਨੂੰ ਵੀ ਲਗਾਤਾਰ ਆਨ ਨਾ ਰੱਖੋ। ਇਹ ਕੁੱਝ ਹੀ ਮਿੰਟਾਂ ਵਿੱਚ ਕਮਰੇ ਨੂੰ ਗਰਮ ਕਰ ਦਿੰਦੇ ਹਨ ਅਤੇ ਇਸਤੋਂ ਬਾਅਦ ਇਸਨ੍ਹੂੰ ਬੰਦ ਕਰ ਦੇਣਾ ਚਾਹੀਦਾ ਹੈ। ਲਗਾਤਾਰ ਚਲਾਉਣ ਕਾਰਨ ਵੀ ਬਿਜਲੀ ਦਾ ਬਿਲ ਵਧਦਾ ਹੈ। ਇਨ੍ਹਾਂ ਤਰੀਕਿਆਂ ਨਾਲ ਹੀ ਤੁਸੀਂ ਬਿਜਲੀ ਦਾ ਬਿੱਲ ਬਹੁਤ ਘੱਟ ਕਰ ਸਕਦੇ ਹੋ ਅਤੇ ਹਜ਼ਾਰਾਂ ਰੁਪਏ ਦੀ ਬੱਚਤ ਕਰ ਸਕਦੇ ਹੋ।