AC ਖਰੀਦਣ ਤੋਂ ਪਹਿਲਾਂ ਜਰੂਰ ਜਾਣ ਲਓ Non ਇਨਵਰਟਰ ਅਤੇ ਇਨਵਰਟਰ AC ਵਿੱਚ ਫਰਕ

ਗਰਮੀ ਹਰ ਸਾਲ ਵਧਦੀ ਜਾ ਰਹੀ ਹੈ ਅਤੇ ਇਸ ਵਾਰ ਗਰਮੀ ਸ਼ੁਰੂਆਤ ਤੋਂ ਹੀ ਸਾਰੇ ਰਿਕਾਰਡ ਤੋੜ ਰਹੀ ਹੈ। ਗਰਮੀ ਕਾਰਨ ਦਿਨ ਵਿੱਚ ਲੋਕਾਂ ਦਾ ਘਰੋਂ ਬਾਹਰ ਨਿਕਲਨਾ ਮੁਸ਼ਕਲ ਹੋ ਰਿਹਾ ਹੈ ਅਤੇ ਲੋਕ ਅੱਤ ਦੀ ਗਰਮੀ ਤੋਂ ਬਚਣ ਲਈ ਕੂਲਰ ਅਤੇ ਪੱਖੇ ਦਾ ਸਹਾਰਾ ਲੈ ਰਹੇ ਹਨ। ਪਰ ਪੱਖੇ ਅਤੇ ਕੂਲਰ ਇਸ ਗਰਮੀ ਵਿੱਚ ਫੇਲ ਹਨ। ਇੰਨੀ ਜਿਆਦਾ ਗਰਮੀ ਵਿੱਚ ਸਾਡੇ ਕੋਲ ਸਿਰਫ ਇੱਕ ਵਿਕਲਪ ਬਚਦਾ ਹੈ, ਉਹ ਹੈ AC।

ਹਰ ਕੋਈ AC ਲਗਵਾਉਣਾ ਚਾਹੁੰਦਾ ਹੈ ਅਤੇ ਇਨ੍ਹਾਂ ਦਿਨਾਂ ਵਿੱਚ AC ਦੀ ਡਿਮਾਂਡ ਬਹੁਤ ਜਿਆਦਾ ਵੱਧ ਜਾਂਦੀ ਹੈ। ਪਰ ਤੁਸੀਂ ਦੇਖਿਆ ਹੋਵੇਗਾ ਕਿ ਹੁਣ ਦੁਕਾਨਾਂ ਉੱਤੇ ਨਾਨ ਇਨਵਰਟਰ ਅਤੇ ਇਨਵਰਟਰ AC ਵੀ ਮਿਲ ਰਹੇ ਹਨ। ਪਰ ਜਿਆਦਾਤਰ ਲੋਕਾਂ ਨੂੰ ਇਨ੍ਹਾਂ ਵਿੱਚ ਫਰਕ ਨਹੀਂ ਪਤਾ ਹੁੰਦਾ। ਜਿਸ ਕਾਰਨ ਬਾਅਦ ਵਿੱਚ ਬਿਜਲੀ ਦਾ ਬਹੁਤ ਜਿਆਦਾ ਬਿੱਲ ਆਉਂਦਾ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਇਨਵਰਟਰ ਅਤੇ ਨਾਨ ਇਨਵੇਟਰ ਏਸੀ ਵਿੱਚ ਫਰਕ ਦੱਸਾਂਗੇ।

AC ਖਰੀਦਣ ਸਮੇਂ ਇਹ ਜਾਣਕਾਰੀ ਤੁਹਾਡੇ ਬਹੁਤ ਕੰਮ ਆਵੇਗੀ। ਤੁਹਾਨੂੰ ਦੱਸ ਦੇਈਏ ਕੀ ਨਾਨ-ਇਨਵਰਟਰ ਏਸੀ ਦੀ ਤੁਲਣਾ ਵਿੱਚ ਇਨਵਰਟਰ ਏਸੀ ਦਾ ਬਿਜਲੀ ਬਿਲ ਘੱਟ ਆਉਂਦਾ ਹੈ। ਇਸ ਨਾਲ ਬਿਜਲੀ ਦੀ ਬਚਤ ਹੁੰਦੀ ਹੈ ਅਤੇ ਹਰ ਮਹੀਨੇ ਏਸੀ ਚਲਾਉਣ ਤੋਂ ਬਾਅਦ ਵੀ ਜ਼ਿਆਦਾ ਬਿੱਲ ਨਹੀਂ ਆਉਂਦਾ। ਯਾਨੀ ਕਿ ਇਨਵਰਟਰ AC ਨਾਨ – ਇਨਵਰਟਰ ਏਸੀ ਦੀ ਤੁਲਣਾ ਵਿੱਚ ਘੱਟ ਬਿਜਲੀ ਦੀ ਖਪਤ ਕਰਦਾ ਹੈ,

ਉਥੇ ਹੀ ਉਨ੍ਹਾਂ ਦੀ ਕੀਮਤ ਵਿੱਚ ਵੀ ਅੰਤਰ ਹੁੰਦਾ ਹੈ। ਦਰਅਸਲ, ਇਨਵਰਟਰ ਏਸੀ ਨਾਨ- ਇਨਵਰਟਰ ਏਸੀ ਦੇ ਮੁਕਾਬਲੇ ਥੋੜ੍ਹਾ ਮਹਿੰਗਾ ਹੁੰਦਾ ਹੈ। ਇਸੇ ਤਰਾਂ Inverter AC Non-Inverter ਦੀ ਤੁਲਣਾ ਵਿੱਚ ਤੇਜੀ ਨਾਲ ਕਮਰੇ ਨੂੰ ਠੰਡਾ ਕਰਦਾ ਹੈ। ਇਨਵਰਟਰ ਏਸੀ ਕੰਪ੍ਰੇਸਰ ਦੀ ਮੋਟਰ ਦੀ ਰਫ਼ਤਾਰ ਨੂੰ ਨਿਯੰਤ੍ਰਿਤ ਕਰਦਾ ਹੈ।

ਅਜਿਹੇ ਵਿੱਚ ਜਦੋਂ ਕਮਰਾ ਠੰਡਾ ਹੋ ਜਾਂਦਾ ਹੈ ਤਾਂ ਇਨਵਰਟਰ ਏਸੀ ਵਿੱਚ ਲੱਗਿਆ ਕੰਪਰੈਸਰ ਬੰਦ ਨਹੀਂ ਹੁੰਦਾ ਸਗੋਂ ਘੱਟ ਸਪੀਡ ਨਾਲ ਕੰਮ ਕਰਦਾ ਰਹਿੰਦਾ ਹੈ। ਇਸ ਤਰਾਂ ਕਮਰੇ ਦਾ ਤਾਪਮਾਨ ਸਥਿਰ ਰਹਿੰਦਾ ਹੈ। ਜਦੋਂ ਕਿ ਨਾਨ-ਇੰਵਰਟਰ ਏਸੀ ਵਿੱਚ ਇਹ ਉਲਟ ਹੁੰਦਾ ਹੈ। ਇਨਵਰਟਰ AC ਨਾਨ ਇਨਵਰਟਰ ਏਸੀ ਦੀ ਤੁਲਨਾ ਵਿੱਚ ਥੋੜਾ ਜਿਹਾ ਮਹਿੰਗਾ ਜਰੂਰ ਹੁੰਦਾ ਹੈ ਪਰ ਇਸਦੇ ਫਾਇਦੇ ਬਹੁਤ ਹਨ ਅਤੇ ਇਸਨਾਲ ਬਿਜਲੀ ਦਾ ਬਿੱਲ ਵੀ ਘੱਟ ਆਉਂਦਾ ਹੈ।