ਇਸ ਛੋਟੇ ਜਿਹੇ ਜੁਗਾੜ ਨਾਲ ਡੀਜ਼ਲ ‘ਤੇ ਚਲਾਇਆ ਬੁਲੇਟ, ਦਿੰਦਾ ਹੈ 100 ਕਿਲੋਮੀਟਰ ਦੀ ਐਵਰੇਜ

ਪੰਜਾਬ ਦੇ ਜਿਆਦਾਤਰ ਨੌਜਵਾਨ ਬੁਲੇਟ ਦੇ ਸ਼ੌਕੀਨ ਹਨ। ਪਰ ਇਸ ਦੇ ਮੈਲੇਜ ਦੀ ਗੱਲ ਕਰੀਏ ਤਾਂ ਬਹੁਤ ਹੀ ਘੱਟ ਹੈ ਜਿਸ ਕਾਰਨ ਪੈਟਰੋਲ ਦਾ ਖਰਚਾ ਬਹੁਤ ਜਿਆਦਾ ਹੁੰਦਾ ਹੈ। ਪਰ ਤੁਸੀਂ ਕਦੇ ਸੋਚਿਆ ਹੈ ਜੇਕਰ ਬੁਲੇਟ ਡੀਜ਼ਲ ਨਾਲ ਚੱਲਣ ਲੱਗੇ ਤਾਂ ਕਿੰਨਾ ਵਧੀਆ ਹੋਏਗਾ। ਜੀ ਹਾਂ, ਅੱਜ ਅਸੀਂ ਤੁਹਾਨੂੰ ਅਜਿਹੇ ਹੀ ਇੱਕ ਮਕੈਨਿਕ ਬਾਰੇ ਦੱਸਣ ਜਾ ਰਹੇ ਹਾਂ ਜਿਸਨੇ ਇਕ ਛੋਟੇ ਜਿਹੇ ਜੁਗਾੜ ਦੀ ਮਦਦ ਨਾਲ ਬੁਲੇਟ ਨੂੰ ਡੀਜ਼ਲ ਨਾਲ ਚਲਾ ਦਿੱਤਾ ਹੈ ਅਤੇ ਖਾਸ ਗੱਲ ਇਹ ਹੈ ਕਿ ਇਹ ਬੁਲੇਟ 100 ਕਿਲੋਮੀਟਰ ਦੀ ਐਵਰੇਜ ਦੇ ਰਿਹਾ ਹੈ।

ਅਸੀਂ ਗੱਲ ਕਰ ਰਹੇ ਹਾਂ ਮਕੈਨਿਕ ਨੌਸ਼ਾਦ ਅੰਸਾਰੀ ਬੁਲੇਟ ਬਾਰੇ ਜੋ ਕਿ ਰਾਜਾ ਦੇ ਨਾਮ ਨਾਲ ਮਸ਼ਹੂਰ ਹੈ। ਦੱਸ ਦੇਈਏ ਕਿ ਨੌਸ਼ਾਦ ਹੁਣ ਤੱਕ ਲਗਭਗ 35 ਬਾਈਕ ਮੋਡੀਫਾਈ ਕਰ ਚੁੱਕੇ ਹਨ। ਨੌਸ਼ਾਦ ਛੱਤੀਸਗੜ੍ਹ ਦਾ ਰਹਿਣ ਵਾਲਾ ਹੈ ਅਤੇ ਉਸਦੀ ਆਪਣੀ ਦੁਕਾਨ ਵੀ ਹੈ। ਨੌਸ਼ਾਦ ਅੰਸਾਰੀ ਨੇ 1980 ਮਾਡਲ ਬੁਲੇਟ ਨੂੰ ਮੋਡੀਫਾਈ ਕਰਕੇ ਇਕ ਨਵਾਂ ਰੂਪ ਦਿੱਤਾ ਅਤੇ ਇਸ ਨੂੰ ਪੈਟਰੋਲ ਦੀ ਬਜਾਏ ਡੀਜ਼ਲ ਬਾਈਕ ਵਿਚ ਬਦਲ ਦਿੱਤਾ।

ਇਸਤੋਂ ਬਾਅਦ ਹੀ ਉਸ ਨੂੰ ਬੁਲੇਟ ਮੋਡੀਫਾਈ ਕਰਨ ਦਾ ਕੰਮ ਮਿਲਣ ਲੱਗਿਆ ਅਤੇ ਉਸਦਾ ਬਹੁਤ ਨਾਮ ਹੋਇਆ। ਨੌਸ਼ਾਦ ਇੱਕ ਬੁਲੇਟ ਨੂੰ ਮੋਡੀਫਾਈ ਕਰਨ ਦਾ 25 ਹਜ਼ਾਰ ਤੋਂ 35 ਹਜ਼ਾਰ ਰੁਪਏ ਲੈ ਰਿਹਾ ਹੈ। ਗਾਹਕ ਆਪਣੀ ਮਰਜੀ ਦੇ ਅਨੁਸਾਰ ਆਪਣੀ ਬਾਈਕ ਨੂੰ ਬਿਲਕੁਲ ਵੱਖਰਾ ਅਤੇ ਵਿਸ਼ੇਸ਼ ਰੂਪ ਵੀ ਦੇ ਸਕਦੇ ਹਨ। ਬਹੁਤ ਸਾਰੇ ਲੋਕ ਉਨ੍ਹਾਂ ਕੋਲ ਬਾਈਕ ਵਿੱਚ ਮੋਡੀਫਾਈ ਕਰਵਾਉਣ ਆਉਂਦੇ ਹਨ।

ਅਜਕਲ ਬਹੁਤ ਸਾਰੇ ਨੌਜਵਾਨ ਪੁਰਾਣੇ ਮਾਡਲ ਦਾ ਬੁਲੇਟ ਖਰੀਦਕੇ ਉਸਨੂੰ ਆਪਣੀ ਪਸੰਦ ਦੇ ਹਿਸਾਬ ਨਾਲ ਮੋਡੀਫਾਈ ਕਰਵਾਉਂਦੇ ਹਨ, ਤਾਂ ਜੋ ਉਹ ਪੁਰਾਣੇ ਮਾਡਲਾਂ ਦੀ ਤਰ੍ਹਾਂ ਦਿਖਾਈ ਦੇਣ। ਇਸਦਾ ਇੱਕ ਕਾਰਨ ਇਹ ਵੀ ਹੈ ਕਿ ਨਵੇਂ ਬੁਲੇਟ ਵਿਚ ਪੁਰਾਣੇ ਮਾਡਲਾਂ ਵਾਂਗ ਜਿਆਦਾ ਆਵਾਜ਼ ਨਹੀਂ ਹੁੰਦੀ, ਇਸੇ ਕਾਰਨ ਪੁਰਾਣੇ ਅਤੇ ਮੋਡਿਫੈਡ ਬੁਲੇਟ ਦੀ ਮੰਗ ਜਿਆਦਾ ਹੈ।

ਬੁਲੇਟ ਰਾਜਾ ਦੇ ਨਾਮ ਨਾਲ ਜਾਣਿਆ ਜਾਂਦਾ ਇਹ ਮਕੈਨਿਕ ਡੀਜ਼ਲ ਤੇ ਚਲਾਉਣ ਦੇ ਨਾਲ ਨਾਲ ਬੁਲੇਟ ਨੂੰ ਇਕ ਨਵਾਂ ਰੂਪ ਵੀ ਦਿੰਦਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਉਸ ਦੀ ਆਵਾਜ਼ ਡੀਜ਼ਲ ਇੰਜਣ ਦੇ ਬਾਵਜੂਦ ਵੀ ਉਸੇ ਤਰਾਂ ਹੀ ਰਹਿੰਦੀ ਹੈ ਅਤੇ ਬਿਲਕੁਲ ਬਦਲਦੀ ਨਹੀਂ। ਨੌਸ਼ਾਦ ਨੇ ਲੋਕਾਂ ਦੀ ਮੰਗ ਤੇ ਹੀ ਡੀਜ਼ਲ ਬੁਲੇਟ ਤਿਆਰ ਕੀਤਾ ਸੀ ਜਿਸ ਨਾਲ ਬੁਲੇਟ ਦੇ ਸ਼ੌਕੀਨ ਹੁਣ ਘੱਟ ਕੀਮਤ ‘ਤੇ ਵਧੇਰੇ ਮਾਈਲੇਜ ਦਾ ਅਨੰਦ ਲੈਣ ਦੇ ਯੋਗ ਹੋਣਗੇ।