ਆਪਣੇ ਫੋਨ ਵਿੱਚ ਇੰਸਟਾਲ ਕਰੋ ਇਹ ਐਪ, ਬਿਜਲੀ ਡਿੱਗਣ ਤੋਂ 15 ਮਿੰਟ ਪਹਿਲਾਂ ਆਵੇਗਾ ਮੈਸੇਜ

ਦੋਸਤੋ ਕੀ ਅੱਜ ਤੱਕ ਤੁਸੀਂ ਕਦੇ ਸੋਚਿਆ ਹੈ ਕਿ ਬਿਜਲੀ ਡਿੱਗਣ ਤੋਂ 15 ਮਿੰਟ ਪਹਿਲਾਂ ਹੀ ਤੁਹਾਡੇ ਮੋਬਾਇਲ ਉੱਤੇ ਜੇਕਰ ਮੈਸੇਜ ਆ ਜਾਵੇ ਕਿ ਤੁਹਾਡੇ ਨੇੜੇ ਤੇੜੇ ਕਿਤੇ ਬਿਜਲੀ ਡਿੱਗਣ ਵਾਲੀ ਹੈ ਤਾਂ ਕੀ ਹੋਵੇਗਾ ? ਅੱਜ ਅਸੀ ਤੁਹਾਨੂੰ ਅਜਿਹੀ ਹੀ ਇੱਕ ਮੋਬਾਈਲ ਐਪ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ। ਤੁਹਾਨੂੰ ਦੱਸ ਦੇ੮ਈਏ ਕਿ ਭਾਰਤੀ ਮੌਸਮ ਵਿਗਿਆਨੀਆਂ ਦੁਆਰਾ ਦਾਮਿਨੀ ਨਾਮ ਦੀ ਇੱਕ ਮੋਬਾਇਲ ਐਪ ਬਣਾਈ ਗਈ ਹੈ।

ਇਹ ਐਪ ਬਿਜਲੀ ਡਿੱਗਣ ਤੋਂ ਪਹਿਲਾਂ ਹੀ 40 ਕਿਲੋਮੀਟਰ ਦੇ ਦਾਇਰੇ ਦੇ ਅੰਦਰ ਹਰ 15 ਮਿੰਟ ਵਿੱਚ ਅਪਡੇਟ ਦੇਵੇਗੀ। ਖਾਸ ਗੱਲ ਇਹ ਹੈ ਕਿ ਇਸਤੋਂ ਤੁਸੀ ਇਹ ਜਾਣ ਸਕੋਗੇ ਕਿ ਬਿਜਲੀ ਕਿੱਥੇ ਡਿੱਗ ਸਕਦੀ ਹੈ। ਮੌਸਮ ਮਾਹਿਰਾਂ ਦਾ ਕਹਿਣਾ ਹੈ ਕਿ ਇੰਡਿਅਨ ਇੰਸਟੀਚਿਊਟ ਆਫ ਟਰਾਪਿਕਲ ਮੇਟਰੋਲਾਜੀ ਨੇ ਦੇਸ਼ ਵਿੱਚ 48 ਥਾਵਾਂ ਉੱਤੇ ਅਜਿਹੇ ਸੈਂਸਰ ਲਗਾ ਦਿੱਤੇ ਹਨ ਜੋ ਬਿਜਲੀ ਡਿੱਗਣ ਦਾ ਅਲਰਟ ਦੇਣਗੇ।

ਅੰਕੜਿਆਂ ਦੇ ਅਨੁਸਾਰ ਹਰ ਸਾਲ ਭਾਰਤ ਵਿੱਚ ਕਰੀਬ ਦੋ ਤੋਂ ਢਾਈ ਹਜਾਰ ਵਿਅਕਤੀ ਬਿਜਲੀ ਡਿੱਗਣ ਦੇ ਕਾਰਨ ਮਰਦੇ ਹਨ। ਲੋਕਾਂ ਦੀ ਜਾਨ ਨੂੰ ਬਚਾਉਣ ਲਈ ਹੀ ਇਸ ਐਪ ਨੂੰ ਬਣਾਇਆ ਗਿਆ ਹੈ। ਇਸ ਐਪਲੀਕੇਸ਼ਨ ਨੂੰ Indian Institute of Tropical Metrology ਪੁਣੇ ਦੇ ਮੌਸਮ ਵਿਗਿਆਨੀਆਂ ਦੁਆਰਾ ਬਣਾਇਆ ਗਿਆ ਹੈ।

ਖਾਸ ਗੱਲ ਇਹ ਹੈ ਕਿ ਦੇਸ਼ ਵਿੱਚ ਵੱਖ ਵੱਖ ਜਗ੍ਹਾ ਲਗਾਏ ਗਏ ਸੇਂਸਰ ਬਿਜਲੀ ਡਿੱਗਣ ਦੀ ਸਟੀਕ ਜਾਣਕਾਰੀ ਦੇਣਗੇ। ਇਸ ਐਪ ਨੂੰ ਹਰ ਕੋਈ ਗੂਗਲ ਪਲੇ ਸਟੋਰ ਤੋਂ ਆਸਾਨੀ ਨਾਲ ਡਾਉਨਲੋਡ ਕਰਕੇ ਇੰਸਟਾਲ ਕਰ ਉਸ ਵਿੱਚ ਰਜਿਸਟਰੇਸ਼ਨ ਕਰ ਸਕਦਾ ਹੈ। ਮਾਹਿਰਾਂ ਦੇ ਅਨੁਸਾਰ ਇਹ ਐਪ ਕਿਸਾਨਾਂ ਅਤੇ ਆਮ ਜਨਤਾ ਲਈ ਉਨ੍ਹਾਂ ਦੀ ਜਾਨ ਦੀ ਸੁਰੱਖਿਆ ਦੇ ਨਜ਼ਰੀਏ ਤੋਂ ਬਹੁਤ ਹੀ ਜਰੂਰੀ ਹੈ ।