ਕੈਨੇਡਾ ਸਰਕਾਰ ਨੇ ਦਿੱਤੀ ਭਾਰਤ ਦੇ ਯਾਤਰੀਆਂ ਨੂੰ ਸਭ ਤੋਂ ਵੱਡੀ ਖੁਸ਼ਖਬਰੀ

ਜਿਆਦਾਤਰ ਪੰਜਾਬੀ ਨੌਜਵਾਨ ਵਿਦੇਸ਼ਾਂ ਵਿੱਚ ਜਾ ਕੇ ਜ਼ਿੰਦਗੀ ਬਣਾਉਣਾ ਚਾਹੁੰਦੇ ਹਨ ਅਤੇ ਖਾਸ ਕਰਕੇ ਕੈਨੇਡਾ ਪੰਜਾਬੀਆਂ ਦੀ ਪਹਿਲੀ ਪਸੰਦ ਹੈ। ਹਰ ਸਾਲ ਵੱਡੀ ਗਿਣਤੀ ਵਿਚ ਪੰਜਾਬ ਦੇ ਨੌਜਵਾਨ ਕੈਨੇਡਾ ਵੱਲ ਨੂੰ ਜਾਂਦੇ ਹਨ। ਪਰ ਕੈਨੇਡਾ ਸਰਕਾਰ ਵੱਲੋਂ ਸਮੇਂ ਸਮੇਂ ‘ਤੇ ਬਦਲੇ ਜਾਂਦੇ ਨਿਯਮਾਂ ਦੇ ਕਾਰਨ ਪਿਛਲੇ ਕੁਝ ਸਮੇਂ ਤੋਂ ਕੈਨਡਾ ਜਾਣ ਵਾਲਿਆਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਪਰ ਹੁਣ ਕੈਨੇਡਾ ਸਰਕਾਰ ਵੱਲੋਂ ਭਾਰਤ ਤੋਂ ਕੈਨੇਡਾ ਜਾਣ ਵਾਲੇ ਯਾਤਰੀਆਂ ਲਈ ਇੱਕ ਵੱਡੀ ਖੁਸ਼ਖਬਰੀ ਦਿਤੀ ਗਈ ਹੈ। ਜਾਣਕਾਰੀ ਦੇ ਅਨੁਸਾਰ ਕੈਨੇਡੀਅਨ ਸਰਕਾਰ ਨੇ ਭਾਰਤ ਅਤੇ ਮੋਰੱਕੋ ਨਾਲ ਸੰਬੰਧਤ ਯਾਤਰਾ ਨਿਯਮਾਂ ਵਿਚ ਵੱਡੇ ਬਦਲਾਅ ਕਰ ਦਿੱਤੇ ਹਨ। ਦੱਸ ਦੇਈਏ ਕਿ ਭਾਰਤ ਅਤੇ ਮੋਰੱਕੋ ਨਾਲ ਸੰਬੰਧਤ ਸਿੱਧੀਆਂ ਅਤੇ ਕੂਨੈਕਟਡ ਉਡਾਣਾਂ ਰਾਹੀਂ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਅੱਜ ਤੋਂ ਨਿਯਮ ਬਦਲ ਦਿੱਤੇ ਗਏ ਹਨ।

ਕੈਨੇਡਾ ਸਰਕਾਰ ਦੇ ਕਹਿਣ ਦੇ ਅਨੁਸਾਰ ਹੁਣ ਤੋਂ ਇਨ੍ਹਾਂ ਦੋਵਾਂ ਦੇਸ਼ਾਂ ਤੋਂ ਕੂਨੇਕਟਡ ਫਲਾਇਟ ਰਾਹੀਂ ਆਉਂਦੇ ਯਾਤਰੀਆਂ ਲਈ ਕੈਨੇਡਾ ਪਹੁੰਚਦੇ ਸਮੇਂ ਕਿਸੇ ਤੀਜੇ ਦੇਸ਼ ਤੋਂ ਕੋਵਿਡ-19 ਦੇ ਰਵਾਨਗੀ ਤੋਂ ਪਹਿਲਾਂ ਨੈਗੇਟਿਵ ਰਿਪੋਰਟ ਹਾਸਿਲ ਕਰਨ ਦੀ ਲੋੜ ਨਹੀਂ ਹੋਵੇਗੀ। ਯਾਨੀ ਕਿ ਹੁਣ ਤੋਂ ਕੈਨੇਡਾ ਆਉਣ ਵਾਲੇ ਸਾਰੇ ਯਾਤਰੀਆਂ ਲਈ ਇੱਕੋ ਜਿਹੀਆਂ ਪ੍ਰੀ-ਐਂਟਰੀ ਟੈਸਟ ਲੋੜਾਂ ਲਾਗੂ ਹੋਣਗੀਆਂ।

ਇਸੇ ਤਰਾਂ ਹੁਣ ਭਾਰਤ ਤੋਂ ਫਲਾਈਟ ਲੈਂਦੇ ਹੋਏ ਸਿਰਫ਼ ਹਵਾਈ ਅੱਡੇ ਤੋਂ ਆਰ.ਟੀ.ਪੀ.ਸੀ.ਆਰ. ਟੈਸਟ ਦੀ ਨੇਗਟਿਵ ਰਿਪੋਰਟ ਹਾਸਲ ਕਰਨ ਦੀ ਸ਼ਰਤ ਨੂੰ ਵੀ ਹਟਾ ਦਿੱਤਾ ਗਿਆ ਹੈ। ਯਾਨੀ ਕਿ ਹੁਣ ਤੋਂ ਆਰ.ਟੀ.ਪੀ.ਸੀ.ਆਰ. ਟੈਸਟ ਭਾਰਤੀ ਮੈਡੀਕਲ ਐਸੋਸੀਏਸ਼ਨ ਤੋਂ ਮਨਜੂਰਸ਼ੁਦਾ ਕਿਸੇ ਵੀ ਲੈਬ ਤੋਂ ਕਰਵਾਇਆ ਜਾ ਸਕਦਾ ਹੈ ਅਤੇ ਯਾਤਰੀ ਨੈਗੇਟਿਵ ਨਤੀਜੇ ਹਾਸਲ ਕਰ ਯਾਤਰਾ ਕਰ ਸਕਣਗੇ। ਇਹ ਨਿਯਮ ਅੱਜ ਤੋਂ ਲਾਗੂ ਹੋ ਰਹੇ ਹਨ।