ਕੈਨੇਡਾ ਜਾਣ ਵਾਲਿਆਂ ਲਈ ਖੁਸ਼ਖਬਰੀ! ਇਸ ਤਰਾਂ ਹੁਣ ਧੜਾ-ਧੜ ਮਿਲੇਗੀ ਕਨੇਡਾ ਦੀ P.R

ਜਿਵੇਂ ਕਿ ਤੁਸੀਂ ਜਾਂਦੇ ਹੋ ਕਿ ਹਰ ਸਾਲ ਹਜ਼ਾਰਾਂ ਦੀ ਗਿਣਤੀ ਵਿਚ ਪੰਜਾਬੀ ਕੈਨੇਡਾ ਜਾ ਰਹੇ ਹਨ। ਕੋਈ ਸਟਡੀ ਵੀਜ਼ੇ ਤੇ ਪੜ੍ਹਾਈ ਕਰਨ ਲਈ ਕੈਨਡਾ ਜਾ ਰਿਹਾ ਹੈ ਅਤੇ ਕੋਈ ਕੰਮ ਕਾਰ ਕਈ। ਹਰ ਇੱਕ ਪੰਜਾਬੀ ਦਾ ਕੈਨੇਡਾ ਜਾਕੇ ਇੱਕੋ ਟੀਚਾ ਹੁੰਦਾ ਹੈ ਕਿ ਉਹ ਕਿਸੇ ਨਾ ਕਿਸੇ ਤਰਾਂ ਕੈਨੇਡਾ ਦੀ PR ਹਾਸਿਲ ਕਰ ਸਕੇ। ਪਰ ਕੈਨੇਡਾ ਵਿਚ ਪੱਕਾ ਹੋਣ ਲਈ ਕਾਫੀ ਸਮਾਂ ਲੱਗਦਾ ਹੈ। ਕੈਨੇਡਾ ਪਰਵਾਸੀਆਂ ਲਈ ਸਭ ਤੋਂ ਵੱਡਾ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ।

ਇਸੇ ਲਈ ਕੈਨੇਡਾ ਵੱਲੋਂ ਵੀ ਪਰਵਾਸੀਆਂ ਨੂੰ ਵਿਸ਼ੇਸ਼ ਤਵੱਜੋ ਦਿੱਤੀ ਜਾ ਰਹੀ ਹੈ। ਜੇਕਰ ਤੁਸੀਂ ਵੀ ਕੈਨੇਡਾ ਵਿਚ ਪੱਕੇ ਹੋਣ ਦਾ ਸੁਪਨਾ ਦੇਖ ਰਹੇ ਹੋ ਤਾਂ ਇਹ ਸਭ ਤੋਂ ਵਧੀਆ ਮੌਕਾ ਹੈ। ਦਰਅਸਲ ਕੈਨੇਡਾ ਦੇ ਸੂਬੇ ਮੈਨੀਟੋਬਾ ਨੇ ਪ੍ਰਵਾਸੀਆਂ ਨੂੰ ਬੁਲਾਉਣ ਲਈ ਪਿਛਲੇ 150 ਸਾਲ ਦਾ ਰਿਕਾਰਡ ਤੋੜ ਦਿੱਤਾ ਹੈ। ਪਿਛਲੇ ਸਾਲ ਯਾਨੀ 2019 ਵਿੱਚ ਮੈਨੀਟੋਬਾ ਵੱਲੋਂ 18905 ਇੰਮੀਗ੍ਰੇਸ਼ਨ ਅਰਜ਼ੀਆਂ ਨੂੰ ਮਨਜ਼ੂਰ ਕੀਤਾ ਗਿਆ ਹੈ।

ਮੈਨੀਟੋਬਾ ਦੇ ਆਰਥਿਕ ਵਿਕਾਸ ਅਤੇ ਟ੍ਰੇਨਿੰਗ ਮੰਤਰੀ ਨੇ ਇਸ ਮਾਮਲੇ ਬਾਰੇ ਕਿਹਾ ਹੈ ਕਿ ਉਨ੍ਹਾਂ ਦੇ ਸੂਬੇ ਲਈ ਇਮੀਗ੍ਰੇਸ਼ਨ ਇੱਕ ਵੱਡਾ ਆਮਦਨ ਦਾ ਸਰੋਤ ਹੈ। ਇਸ ਨਾਲ ਭਵਿੱਖ ਵਿੱਚ ਹੋਰ ਵਧੀਆ ਪ੍ਰਭਾਵ ਦੇਖਣ ਨੂੰ ਮਿਲੇਗਾ। ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਆਪਣੇ ਸੂਬੇ ਵਿਚ ਅਗਲੇ ਚਾਰ ਸਾਲਾਂ ਵਿੱਚ ਰੁਜ਼ਗਾਰ ਦੇ 40000 ਨਵੇਂ ਮੌਕੇ ਪੈਦਾ ਕਰਨਾ ਚਾਹੁੰਦੇ ਹਨ।

ਸਭਤੋਂ ਵੱਡੀ ਗੱਲ ਇਹ ਹੈ ਕਿ ਪਿਛਲੇ ਸਾਲ ਇਸ ਸੂਬੇ ਵਿਚ ਆਏ 18905 ਵਿਅਕਤੀਆਂ ਵਿੱਚੋਂ ਲਗਭਗ 12545 ਪਰਵਾਸੀਆਂ ਨੂੰ ਪੀ.ਆਰ. ਮਿਲੇਗੀ। ਕਿਉਂਕਿ ਇਹ ਪ੍ਰਵਾਸੀ ਪ੍ਰੋਵੀਜ਼ਨਲ ਨਾਮਿਨੀ ਪ੍ਰੋਗਰਾਮ ਅਧੀਨ ਆਏ ਹਨ। ਪਰਵਾਸੀਆਂ ਦੇ ਆਉਣ ਨਾਲ ਜਿੱਥੇ ਇੱਕ ਪਾਸੇ ਇਸ ਸੂਬੇ ਦਾ ਆਰਥਿਕ ਵਿਕਾਸ ਪੂਰੇ ਜੋਰਾਂ ਤੇ ਹੋ ਰਿਹਾ ਹੈ, ਉੱਥੇ ਹੀ ਰੁਜ਼ਗਾਰ ਦੇ ਮੌਕੇ ਵੀ ਲਗਾਤਾਰ ਵਧ ਰਹੇ ਹਨ। ਮੈਨੀਟੋਬਾ ਵਿੱਚ ਆਏ ਪ੍ਰਵਾਸੀਆਂ ਵਿਚੋਂ ਲਗਭਗ 75 ਫ਼ੀਸਦੀ ਕਾਮੇ ਹਨ।

ਜਿਹੜੇ ਕਿ ਮੈਨੀਟੋਬਾ ਦੇ ਆਰਥਿਕ ਵਿਕਾਸ ਵਿੱਚ ਯੋਗਦਾਨ ਪਾ ਰਹੇ ਹਨ। ਇਸ ਤਰ੍ਹਾਂ ਹੀ ਨੋਵਾ ਸਕੋਸ਼ੀਆ ਨੇ ਵੀ ਪਿਛਲੇ ਸਾਲ 2019 ਵਿੱਚ 2780 ਅਰਜ਼ੀਆਂ ਪ੍ਰਾਪਤ ਕਰਕੇ ਪਿਛਲੇ 150 ਸਾਲ ਦਾ ਪਰਵਾਸੀ ਸੱਦਣ ਦਾ ਰਿਕਾਰਡ ਤੋੜ ਦਿੱਤਾ ਹੈ ਅਤੇ ਜੇਕਰ ਤੁਸੀਂ ਕੈਨੇਡਾ ਜਾਕੇ ਪੱਕਾ ਹੋਣਾ ਚਾਹੁੰਦੇ ਹੋ ਤਾਂ ਇਹ ਸਮਾਂ ਅਤੇ ਇਹ ਸੂਬਾ ਤੁਹਾਡੇ ਲਈ ਬਹੁਤ ਵਧੀਆ ਸਾਬਿਤ ਹੋ ਸਕਦਾ ਹੈ।