ਜੱਟਾਂ ਦੇ ਮੁੰਡੇ ਨੇ ਪਾ ਲਈ ਰੈਸਟੋਰੈਂਟ ਵਰਗੀ ਬਰਗਰਾਂ ਦੀ ਟਰਾਲੀ, ਵਿਦੇਸ਼ ਰਹਿੰਦੇ ਨੌਜਵਾਨਾਂ ਨਾਲੋਂ ਕਰ ਰਿਹਾ ਜਿਆਦਾ ਕਮਾਈ

ਅੱਜ ਦੇ ਸਮੇਂ ਵਿੱਚ ਪੰਜਾਬ ਦੇ ਜਿਆਦਾਤਰ ਨੌਜਵਾਨ ਵਿਦੇਸ਼ਾਂ ਵੱਲ ਭੱਜ ਰਹੇ ਹਨ, ਕੋਈ ਕੈਨੇਡਾ ਅਤੇ ਕੋਈ ਅਮਰੀਕਾ ਜਾਂ ਫਿਰ ਹੋਰਾਂ ਦੇਸ਼ਾਂ ਵੱਲ ਨੂੰ ਜਾਣਾ ਚਾਹੁੰਦਾ ਹੈ। ਇਸਦਾ ਇੱਕ ਵੱਡਾ ਕਾਰਨ ਹੈ ਪੰਜਾਬ ਵਿਚ ਬੇਰੋਜ਼ਗਾਰੀ ਦੀ ਸਮੱਸਿਆ। ਕਿਉਂਕਿ ਪੰਜਾਬ ਵਿੱਚ ਨੌਜਵਾਨਾਂ ਨੂੰ ਚੰਗੀ ਪੜ੍ਹਾਈ ਕਰਨ ਤੋਂ ਬਾਅਦ ਵੀ ਵਧੀਆ ਨੌਕਰੀ ਨਹੀਂ ਮਿਲ ਪਾਉਂਦੀ ਜਿਸ ਕਾਰਨ ਉਹ ਵਿਦੇਸ਼ਾਂ ਵੱਲ ਭੱਜਦੇ ਹਨ।

ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਪੰਜਾਬੀ ਨੌਜਵਾਨ ਬਾਰੇ ਦੱਸਣ ਜਾ ਰਹੇ ਹਾਂ ਜਿਸਨੇ ਵਿਦੇਸ਼ਾਂ ਵੱਲ ਭੱਜਣ ਦੀ ਬਜਾਏ ਪੰਜਾਬ ਵਿਚ ਹੀ ਕੁਝ ਕਰਨ ਦਾ ਸੋਚਿਆ ਅਤੇ ਕਾਮਯਾਬ ਵੀ ਰਿਹਾ। ਅਤੇ ਅੱਜ ਉਹ ਨੌਜਵਾਨ ਵਿਦੇਸ਼ਾਂ ਗਏ ਨੌਜਵਾਨਾਂ ਤੋਂ ਵੀ ਕਿਤੇ ਜਿਆਦਾ ਕਮਾਈ ਕਰ ਰਿਹਾ ਹੈ। ਇਸ ਨੌਜਵਾਨ ਨੇ ਸਾਬਿਤ ਕਰ ਦਿੱਤਾ ਹੈ ਕਿ ਜੇਕਰ ਅਸੀਂ ਚਾਹੀਏ ਤਾਂ ਪੰਜਾਬ ਵਿੱਚ ਰਹਿ ਕੇ ਵੀ ਮੇਹਨਤ ਕਰ ਚੰਗਾ ਪੈਸੇ ਕਮਾਇਆ ਜਾ ਸਕਦਾ ਹੈ।

ਅਕਸਰ ਸਾਡੀ ਇਹ ਸੋਚ ਰਹਿੰਦੀ ਹੈ ਕਿ ਜੱਟਾਂ ਦੇ ਮੁੰਡੇ ਸਿਰਫ ਖੇਤੀ ਹੀ ਕਰ ਸਕਦੇ ਹਨ ਅਤੇ ਹੋਰ ਕੰਮ ਕਰਨ ਲੱਗੇ ਸ਼ਰਮ ਮਹਿਸੂਸ ਕਰਦੇ ਹਨ ਪਰ ਤੁਹਨੂੰ ਦੱਸ ਦੇਈਏ ਕਿ ਇਸ ਨੌਜਵਾਨ ਨੇ ਆਪਣੀ ਬਰਗਰਾਂ ਦੀ ਟਰਾਲੀ ਪਾ ਲਈ ਅਤੇ ਸਭ ਸੰਗਾਂ ਸ਼ਰਮਾਂ ਨੂੰ ਪਿੱਛੇ ਛੱਡ ਸਭਤੋਂ ਅੱਗੇ ਲੰਘ ਗਿਆ। ਇਸ ਨੌਜਵਾਨ ਦਾ ਨਾਮ ਸ਼ਰਨਪ੍ਰੀਤ ਸਿੰਘ ਹੈ ਅਤੇ ਇਹ ਮੋਗਾ ਦੇ ਇੱਕ ਛੋਟੇ ਜਿਹੇ ਪਿੰਡ ਦਾ ਰਹਿਣ ਵਾਲਾ ਹੈ।

ਸ਼ਰਨਪ੍ਰੀਤ ਨੇ ਆਪਣੀ ਟਰਾਲੀ ਨੂੰ ਇਸ ਤਰੀਕੇ ਨਾਲ ਤਿਆਰ ਕਰਵਾਇਆ ਹੈ ਕਿ ਉਹ ਅੰਦਰੋਂ ਦੇਖਣ ਵਿੱਚ ਬਹੁਤ ਸ਼ਾਨਦਾਰ ਹੈ ਅਤੇ ਕਿਸੇ ਰੈਸਟੋਰੈਂਟ ਤੋਂ ਘੱਟ ਨਹੀਂ ਹੈ । ਉਹ ਫੋਰਡ ਟ੍ਰੈਕਟਰ ਮਗਰ ਆਪਣੀ ਟਰਾਲੀ ਨੂੰ ਪਾ ਕੇ ਸ਼ਹਿਰ ਵਿਚ ਬਰਗਰ ਵੇਚਦਾ ਹੈ ਅਤੇ ਲੱਖਾਂ ਰੁਪਏ ਕਮਾ ਰਿਹਾ ਹੈ। ਪੂਰੀ ਕਹਾਣੀ ਜਾਨਣ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…..

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us unnatkheti@gmail.com