ਇਸ ਕਿਸਾਨ ਨੇ ਫੇਲ੍ਹ ਕੀਤੇ ਵੱਡੇ-ਵੱਡੇ ਸ਼ੋਰੂਮ, ਮੰਜਿਆਂ ‘ਤੇ ਵੇਚ ਰਿਹਾ ਬ੍ਰੈਂਡਡ ਕੱਪੜੇ

ਦੋਸਤੋ ਤੁਸੀਂ ਖੇਤੀ ਵਿੱਚ ਕਿਸਾਨ ਬਹੁਤ ਤਰੱਕੀਆਂ ਕਰਦੇ ਦੇਖੇ ਹੋਣਗੇ, ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਪੇਂਡੂ ਕਿਸਾਨ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਜਿਸਨੇ ਆਪਣੇ ਪਿੰਡ ਬੈਠੇ ਹੀ ਸ਼ਹਿਰਾਂ ਦੇ ਵੱਡੇ ਵੱਡੇ ਬਰਾਂਡਿਡ ਸ਼ੋਰੂਮ ਫੇਲ੍ਹ ਕਰ ਦਿੱਤੇ ਹਨ। ਤੁਹਾਨੂੰ ਦੱਸ ਦੇਈਏ ਕਿ ਬਰਨਾਲਾ ਜ੍ਹਿਲੇ ਦੇ ਸੰਘੇੜੇ ਪਿੰਡ ਰਹਿੰਦੇ ਇਸ ਕਿਸਾਨ ਨੇ ਕੁਝ ਹੀ ਸਮੇਂ ਵਿੱਚ ਬਹੁਤ ਤਰੱਕੀ ਕਰ ਲਈ ਹੈ।

ਇਸ ਕਿਸਾਨ ਦੇ ਪੁੱਤ ਨੇ ਆਪਣੇ ਪਿੰਡ ਹੀ ਵਿਦੇਸ਼ੀ ਬਰਾਂਡਿਡ ਕੱਪੜਿਆਂ ਦੀ ਸਭਤੋਂ ਸਸਤੀ ਸੇਲ ਲਗਾ ਦਿੱਤੀ ਹੈ। ਇਹ ਕੱਪੜੇ ਇੰਨੇ ਸਸਤੇ ਵੇਚ ਰਿਹਾ ਹੈ ਕਿ ਇਸਨੇ ਵੱਡੇ ਵੱਡੇ ਸ਼ੋਰੂਮ ਫੇਲ੍ਹ ਕਰ ਦਿੱਤੇ ਹਨ। ਤੁਹਾਨੂੰ ਦੱਸ ਦੇਈਏ ਕਿ ਇਹ ਕਿਸਾਨ ਆਪਣੇ ਪਿੰਡ ਵਿੱਚ ਹੀ ਮੰਜਿਆਂ ‘ਤੇ ਰੱਖਕੇ ਵਿਦੇਸ਼ੀ ਕੱਪੜੇ ਵੇਚ ਰਿਹਾ ਹੈ ਅਤੇ ਸਾਰਾ ਦਿਨ ਇੱਥੇ ਕੱਪੜੇ ਖਰੀਦਣ ਵਾਲਿਆਂ ਦੀ ਭੀੜ ਲੱਗੀ ਰਹਿੰਦੀ ਹੈ।

ਯਾਨੀ ਕਿ ਸਾਰਾ ਦਿਨ ਇੱਥੇ ਦੂਰੋਂ ਦੂਰੋਂ ਲੋਕ ਕੱਪੜੇ ਖਰੀਦਣ ਲਈ ਆਉਂਦੇ ਹਨ ਅਤੇ ਮੇਲਾ ਲੱਗਿਆ ਰਹਿੰਦਾ ਹੈ। ਇਸ ਵੀਰ ਦਾ ਕਹਿਣਾ ਹੈ ਕਿ ਤੁਸੀਂ ਇੱਥੋਂ ਕੱਪੜੇ ਖਰੀਦਣ ਤੋਂ ਪਹਿਲਾਂ ਇੰਟਰਨੇਟ ‘ਤੇ ਸਰਚ ਕਰਕੇ ਇੱਥੇ ਮਿਲਣ ਵਾਲੇ ਕੱਪੜਿਆਂ ਦਾ ਰੇਟ ਚੈੱਕ ਕਰ ਸਕਦੇ ਹੋ ਅਤੇ ਬਿਲਕੁਲ ਉਹੀ ਕੱਪੜੇ ਤੁਹਾਨੂੰ ਬਹੁਤ ਘੱਟ ਕੀਮਤ ਉੱਤੇ ਮਿਲ ਜਾਣਗੇ।

ਇਸ ਵੀਰ ਦਾ ਕਹਿਣਾ ਹੈ ਕਿ ਇਹ ਉਹੀ ਕੱਪੜੇ ਹਨ ਜਿਹੜੇ ਅਸੀਂ ਸ਼ੋਰੂਮ ਵਿੱਚ ਜਾਕੇ 5-5000 ਵਿੱਚ ਖਰੀਦਦੇ ਹਾਂ। ਉਹੀ ਚੀਜਾਂ ਇੱਥੇ ਤੁਸੀਂ 500 ਤੋਂ 700 ਰੁਪਏ ਦੀ ਕੀਮਤ ਵਿੱਚ ਖਰੀਦ ਸਕਦੇ ਹੋ ਅਤੇ ਕੱਪੜੇ ਦੇ ਓਰਿਜਿਨਲ ਹੋਣ ਦੀ ਪੂਰੀ ਜਿੰਮੇਵਾਰੀ ਵੀ ਲਈ ਜਾਂਦੀ ਹੈ। ਇੱਥੇ ਤੁਹਾਨੂੰ 4500 ਰੁਪਏ ਦੀ ਕੀਮਤ ਵਾਲੀ ਜੀਨ ਦੀ ਪੈਂਟ ਸਿਰਫ 250 ਰੁਪਏ ਦੀ ਸ਼ੁਰੂਆਤੀ ਕੀਮਤ ਵਿੱਚ ਮਿਲ ਜਾਵੇਗੀ।

ਇਸੇ ਤਰਾਂ ਸ਼ੋਰੂਮ ਵਿੱਚ ਘੱਟੋ ਘੱਟ 6000 ਰੁਪਏ ਦੀ ਕੀਮਤ ਵਿੱਚ ਮਿਲਣ ਵਾਲਾ ਗਰਮ ਕੋਟ ਇੱਥੋਂ ਤੁਹਾਨੂੰ ਸਿਰਫ 600 ਰੁਪਏ ਵਿੱਚ ਮਿਲ ਜਾਵੇਗਾ। ਇਸੇ ਤਰਾਂ ਸਾਰੇ ਕੱਪੜਿਆਂ ਦੀ ਕੀਮਤ ਸਮੇਤ ਪੂਰੀ ਜਾਣਕਾਰੀ ਦੇ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com