ਆ ਗਿਆ ਬਿਨਾਂ ਪੈਟਰੋਲ ਅਤੇ ਬਿਨਾਂ ਬੈਟਰੀ ਤੋਂ ਚੱਲਣ ਵਾਲਾ ਸਕੂਟਰ, ਜਾਣੋ ਕੀਮਤ

ਹਰ ਕੋਈ ਅੱਜ ਦੇ ਸਮੇਂ ਵਿੱਚ ਇਲੈਕਟ੍ਰਿਕ ਸਕੂਟਰ, ਬਾਇਕ ਅਤੇ ਕਾਰ ਖਰੀਦਣਾ ਚਾਹੁੰਦਾ ਹੈ। ਪਰ ਕੀ ਤੁਸੀਂ ਕਦੇ ਅਜਿਹੇ ਸਕੂਟਰ ਬਾਰੇ ਸੁਣਿਆ ਹੈ ਜਿਸਨੂੰ ਬਿਨਾਂ ਬੈਟਰੀ ਅਤੇ ਬਿਨਾਂ ਚਾਰਜਿੰਗ ਦੇ ਚਲਾਇਆ ਜਾ ਸਕੇ? ਜੀ ਹਾਂ, ਬੈਂਗਲੁਰੂ ਦੀ ਇੱਕ ਇਲੇਕਟਰਿਕ ਮੋਬਿਲਿਟੀ ਕੰਪਨੀ, ‘ਬਾਉਂਸ’ ਨੇ ਆਪਣਾ ਪਹਿਲਾ ਇਲੈਕਟ੍ਰਿਕ ਸਕੂਟਰ, Bounce Infinity E1 ਲਾਂਚ ਕੀਤਾ ਹੈ।

ਭਾਰਤ ਵਿੱਚ ਇਹ ਪਹਿਲਾ ਅਜਿਹਾ ਈ- ਸਕੂਟਰ ਹੈ, ਜਿਸਨੂੰ ਬਿਨਾਂ ਬੈਟਰੀ ਅਤੇ ਬਿਨਾਂ ਚਾਰਜ ਕੀਤੇ ਚਲਾਇਆ ਜਾ ਸਕੇਗਾ। ਬਾਉਂਸ ਨੇ ਇਸ ਈ-ਸਕੂਟਰ ਨੂੰ ‘ ਬੈਟਰੀ ਐਜ ਏ ਸਰਵਿਸ’ ਯਾਨੀ ਸਰਵਿਸ ਦੇ ਤੌਰ ‘ਤੇ ਬੈਟਰੀ ਵਿਕਲਪ ਦੇ ਨਾਲ ਪੇਸ਼ ਕੀਤਾ ਹੈ। ਕੰਪਨੀ ਦੇ CEO ਦਾ ਕਹਿਣਾ ਹੈ ਕਿ ਬੈਟਰੀ ਵਾਲੇ ਇਸ ਸਕੂਟਰ ਦੀ ਚਾਰਜਿੰਗ ਨੂੰ ਲੈ ਕੇ ਗਾਹਕਾਂ ਨੂੰ ਪ੍ਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੋਵੇਗੀ।

ਕਿਉਂਕਿ ਕੰਪਨੀ ਆਪਣੀ ਬੈਟਰੀ ਸਵੈਪਿੰਗ ਦੀ ਸਹੂਲਤ ਉਪਲਬਧ ਕਰਵਾਏਗੀ। ਯਾਨੀ ਜਦੋਂ ਵੀ ਇਸ ਸਕੂਟਰ ਦੀ ਬੈਟਰੀ ਖਤਮ ਹੋਵੇਗੀ ਤਾਂ ਗਾਹਕ, ਬਾਉਂਸ ਦੇ ਸਵੈਪਿੰਗ ਨੈੱਟਵਰਕ ਤੋਂ ਖਾਲੀ ਬੈਟਰੀ ਨੂੰ ਪੂਰੀ ਤਰ੍ਹਾਂ ਚਾਰਜ ਬੈਟਰੀ ਨਾਲ ਬਦਲ ਲਵੇਗਾ, ਜਿਸਦੇ ਲਈ ਤੁਹਾਨੂੰ ਪੈਸੇ ਦੇਣੇ ਹੋਣਗੇ। ਖਾਸ ਗੱਲ ਇਹ ਹੈ ਕਿ ਇਸ ਤੇ ਪਟਰੋਲ ਸਕੂਟਰਾਂ ਦੀ ਤੁਲਣਾ ਵਿੱਚ ਲਾਗਤ 40 ਫ਼ੀਸਦੀ ਤੱਕ ਘਟੇਗੀ।

ਕੰਪਨੀ ਦਾ ਕਹਿਣਾ ਹੈ ਕਿ ਪ੍ਰਮੁੱਖ ਭਾਰਤੀ ਸ਼ਹਿਰਾਂ ਵਿੱਚ ਉਸਦੇ ਬੈਟਰੀ- ਸਵੈਪਿੰਗ ਸਟੇਸ਼ਨ ਨੈੱਟਵਰਕ ਨਾਲ ਲਗਭਗ ਕਰੀਬ 200 ਸਟੇਸ਼ਨ ਜੁੜ ਚੁੱਕੇ ਹਨ। ਕੰਪਨੀ CEO ਦਾ ਕਹਿਣਾ ਹੈ ਕਿ ਸਾਡਾ ਉਦੇਸ਼ ਹੈ ਕਿ ਅਸੀ ਦੁਨੀਆ ਦਾ ਸਭਤੋਂ ਵੱਡਾ ਅਤੇ ਫੈਲਿਆ ‘ਬੈਟਰੀ ਸਵੈਪਿੰਗ ਪਲੇਟਫਾਰਮ’ ਬਣਾਈਏ ਅਤੇ ਆਪਣੇ ਗਾਹਕਾਂ ਲਈ ਹਰ ਇੱਕ ਕਿਲੋਮੀਟਰ ਦੀ ਦੂਰੀ ਉੱਤੇ ਇੱਕ ਸਵੈਪਿੰਗ ਸਹੂਲਤ ਦੇ ਸਕੀਏ।

ਇਸ ਸਕੂਟਰ ਦੀ ਕੀਮਤ ਦੀ ਗੱਲ ਕਰੀਏ ਤਾਂ ਇਸਦੀ ਕੀਮਤ ਸਿਰਫ 45,099 ਰੁਪਏ ਰੱਖੀ ਗਈ ਹੈ ਅਤੇ ਤੁਸੀ ਇਸਨੂੰ ਸਿਰਫ 499 ਰੁਪਏ ਦੇਕੇ ਪ੍ਰੀ-ਬੁੱਕ ਕਰ ਸਕਦੇ ਹੋ। ਤੁਸੀ ਚਾਹੋ ਤਾਂ ਬਾਉਂਸ ਇਨਫਿਨਿਟੀ E1 ਸਕੂਟਰ ਨੂੰ ਬੈਟਰੀ ਦੇ ਨਾਲ ਵੀ ਖਰੀਦ ਸਕਦੇ ਹੋ। ਅਤੇ ਆਪਣੇ ਘਰ ਜਾਂ ਫਿਰ ਆਫਿਸ ਵਿੱਚ ਇਸਨੂੰ ਚਾਰਜ ਕਰ ਸਕਦੇ ਹੋ।

ਜੇਕਰ ਤੁਸੀ ਇਸ ਸਕੂਟਰ ਨੂੰ ਬੈਟਰੀ ਅਤੇ ਚਾਰਜਰ ਦੇ ਨਾਲ ਖਰੀਦਦੇ ਹੋ ਤਾਂ ਇਹ ਤੁਹਾਨੂੰ 68,999 ਰੁਪਏ ਵਿੱਚ ਪਵੇਗਾ। ਇਸਨ੍ਹੂੰ ਇੱਕ ਵਾਰ ਚਾਰਜ ਕਰਨ ਉੱਤੇ 85 ਕਿਲੋਮੀਟਰ ਤੱਕ ਚਲਾਇਆ ਜਾ ਸਕਦਾ ਹੈ ਅਤੇ ਬੈਟਰੀ ਪੂਰੀ ਤਰ੍ਹਾਂ ਨਾਲ ਚਾਰਜ ਹੋਣ ਵਿੱਚ ਲਗਭਗ 4 ਤੋਂ 5 ਘੰਟੇ ਦਾ ਸਮਾਂ ਲੈਂਦੀ ਹੈ।