ਬਿਨਾ ਕੱਦੂ ਕੀਤੇ ਬੀਜੇ ਝੋਨੇ ਨੇ ਕੀਤੀ ਕਮਾਲ, ਫਰਕ ਦੇਖਕੇ ਰਹਿ ਜਾਓਗੇ ਹੈਰਾਨ

ਪੂਰੇ ਸੂਬੇ ਵਿੱਚ ਝੋਨੇ ਲੱਗ ਚੁੱਕਾ ਹੈ ਅਤੇ ਜਿਆਦਾਤਰ ਕਿਸਾਨ ਕੱਦੂ ਕਰਕੇ ਝੋਨਾ ਲਾਉਂਦੇ ਹਨ। ਹਾਲਾਂਕਿ ਕਈ ਕਿਸਾਨ ਅਜਿਹੇ ਵੀ ਹਨ ਜੋ ਬਿਨਾ ਕੱਦੂ ਕੀਤੇ ਝੋਨਾ ਲਾਉਂਦੇ ਹਨ ਅਤੇ ਇਸ ਵਾਰ ਤਾਂ ਕਈ ਕਿਸਾਨਾਂ ਨੇ ਝੋਨੇ ਦੀ ਸਿੱਧੀ ਬਿਜਾਈ ਕੀਤੀ ਹੈ। ਤੁਹਾਨੂੰ ਦੱਸ ਦੇਈਏ ਕਿ ਕੱਦੂ ਕਰਕੇ ਝੋਨਾ ਲਾਉਣ ਵਿੱਚ ਕਿਸਾਨਾਂ ਦਾ ਖਰਚਾ ਵੀ ਜਿਆਦਾ ਹੁੰਦਾ ਹੈ ਅਤੇ ਪਾਣੀ ਦੀ ਖਪਤ ਵੀ ਬਹੁਤ ਜਿਆਦਾ ਹੁੰਦੀ ਹੈ।

ਅੱਜ ਅਸੀਂ ਤੁਹਾਨੂੰ ਕੱਦੂ ਵਾਲੇ ਅਤੇ ਬਿਨਾਂ ਕੱਦੂ ਵਾਲੇ ਝੋਨੇ ਵਿੱਚ ਫਰਕ ਦਸਾਂਗੇ। ਅਸੀਂ ਤੁਹਾਨੂੰ ਬਿਨਾਂ ਕੱਦੂ ਕੀਤੇ ਲਗਾਇਆ ਗਿਆ ਝੋਨਾ ਦਿਖਾਵਾਂਗੇ ਅਤੇ ਤੁਸੀਂ ਇਸਨੂੰ ਦੇਖਕੇ ਹੈਰਾਨ ਰਹਿ ਜਾਓਗੇ। ਤੁਸੀਂ ਸੋਚਿਆ ਵੀ ਨਹੀਂ ਹੋਵੇਗਾ ਕਿ ਇੰਨਾ ਫਰਕ ਹੋ ਸਕਦਾ ਹੈ। ਇਸ ਕਿਸਾਨ ਨੇ ਬਿਨਾਂ ਕੱਦੂ ਕੀਤੇ ਝੋਨਾ ਲਗਾਇਆ ਅਤੇ ਸਿਰਫ 18 ਦਿਨ ਵਿੱਚ ਇਸ ਝੋਨੇ ਦੀ ਫੋਟ ਦੇਖਕੇ ਨਜ਼ਾਰਾ ਆ ਜਾਵੇਗਾ।

ਇਸ ਕਿਸਾਨ ਨੇ 18 ਕਿੱਲੇ ਝੋਨਾ ਬਿਨਾਂ ਕੱਦੂ ਤੋਂ ਹੀ ਬੀਜਿਆ ਹੈ ਅਤੇ ਇਸ ਕਿਸਾਨ ਨੇ ਝੋਨੇ ਦੀ ਪੂਸਾ 44 ਕਿਸਮ ਦੀ ਬਿਜਾਈ ਕੀਤੀ ਹੈ। ਇਸ ਕਿਸਾਨ ਵੀਰ ਦੇ ਨਾਲ ਦੇ ਖੇਤ ਵਾਲੇ ਕਿਸਾਨ ਨੇ ਕੱਦੂ ਕਰਕੇ ਝੋਨਾ ਲਗਾਇਆ ਅਤੇ ਇਨ੍ਹਾਂ ਦੋਵਾਂ ਦਾ ਝੋਨਾ ਇੱਕੋ ਦਿਨ ਲੱਗਿਆ ਹੋਇਆ ਹੈ। ਪਰ ਇਨ੍ਹਾਂ ਦਾ ਫਰਕ ਦੇਖਕੇ ਤੁਸੀਂ ਹੈਰਾਨ ਰਹਿ ਜਾਓਗੇ।

ਤੁਹਾਨੂੰ ਦੱਸ ਦੇਈਏ ਕਿ ਇਸ ਕਿਸਾਨ ਨੇ ਲਗਭਗ ਪਿਛਲੇ ਤਿੰਨ ਸਾਲ ਤੋਂ ਆਪਣੇ ਖੇਤ ਵਿੱਚ ਬਿਲਕੁਲ ਵੀ ਅੱਗ ਨਹੀਂ ਲਗਾਈ ਅਤੇ ਰੋਟਾਵੇਟਰ ਨਾਲ ਇਹ ਕਿਸਾਨ ਆਪਣਾ ਖੇਤ ਵਾਹੁੰਦਾ ਹੈ। ਬਿਨਾਂ ਕੱਦੂ ਕੀਤੇ ਝੋਨਾ ਲਾਉਣ ਦਾ ਸਹੀ ਤਰੀਕਾ ਅਤੇ ਝੋਨੇ ਨੂੰ ਪਾਣੀ ਅਤੇ ਖਾਦਾਂ ਦੇਣ ਦਾ ਸਹੀ ਸਮਾਂ ਅਤੇ ਤਰੀਕਾ ਜਾਨਣ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com