ਤੋਮਰ ਦੀ ਨਵੀਂ ਘੋਸ਼ਣਾ, ਹੁਣ ਪਿੰਡ ਵਿਚੋਂ ਸੜਕ ਨਿਕਲਣ ਤੇ ਮਕਾਨ ਮਾਲਿਕ ਨੂੰ ਹੋਵੇਗਾ ਇਹ ਫਾਇਦਾ

ਦੋਸਤੋ ਜਿਵੇਂ ਕੇ ਅਸੀਂ ਸਾਰੇ ਜਾਣਦੇ ਹਾਂ ਕੇ ਪਿੰਡ ਵਿੱਚ ਜੋ ਘਰ ਲਾਲ ਲਕੀਰ ਦੇ ਅੰਦਰ ਆਉਂਦੇ ਹਨ ਉਹਨਾਂ ਦੀ ਨਾ ਤਾ ਰਜਿਸਟਰੀ ਹੁੰਦੀ ਹੈ ਤਾ ਨਾ ਹੀ ਕਾਨੂੰਨੀ ਰੂਪ ਤੇ ਉਸਨੂੰ ਖਰੀਦ ਜਾ ਵੇਚ ਸਕਦੇ ਹਾਂ ਬੱਸ ਕਬਜੇ ਦੇ ਅਧਾਰ ਤੇ ਹੀ ਉਸਦਾ ਸੌਦਾ ਹੁੰਦਾ ਹੈ ਪਰ ਹੁਣ ਖੇਤੀਬਾੜੀ ਮੰਤਰੀ ਨੇ ਅਜਿਹੀਆਂ ਜ਼ਮੀਨ ਵਾਸਤੇ ਇਕ ਵੱਡੀ ਘੋਸ਼ਣਾ ਕੀਤੀ ਹੈ ।

ਸ਼ਹਿਰੀ ਇਲਾਕੀਆਂ ਦੀ ਤਰ੍ਹਾਂ ਹੁਣ ਪੇਂਡੂ ਇਲਾਕੀਆਂ ਵਿੱਚ ਵੀ ਸੜਕ ਦੇ ਵਿੱਚ ਆਉਣ ਵਾਲੇ ਮਕਾਨ ਦਾ ਮੁਆਵਜਾ ਦਿੱਤਾ ਜਾਵੇਗਾ । ਪੇਂਡੂ ਵਿਕਾਸ ਅਤੇ ਪੰਚਾਇਤੀ ਰਾਜ ਮੰਤਰੀ ਅਤੇ ਖੇਤੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਅੱਜ ਸੰਸਦ ਵਿੱਚ ਇਹ ਜਾਣਕਾਰੀ ਦਿੱਤੀ ।

ਰਾਜ ਸਭਾ ਵਿੱਚ ਤੋਮਰ ਨੇ ਕਿਹਾ ਕਿ ਜੇਕਰ ਪੇਂਡੂ ਇਲਾਕੇ ਵਿੱਚ ਜ਼ਮੀਨ ਤੋਂ ਸੜਕ ਨਿਕਲ ਰਹੀ ਹੈ ਅਤੇ ਤੁਹਾਡਾ ਮਕਾਨ ਜਾ ਜਮੀਨ ਵਿੱਚ ਆ ਰਹੀ ਹੈ ਜੋ ਲਾਲ ਲਕੀਰ ਦੇ ਅੰਦਰ ਹੈ ਤਾਂ ਹੁਣ ਸ਼ਹਿਰ ਦੀ ਤਰ੍ਹਾਂ ਹੀ ਮਕਾਨ ਦਾ ਮੁਆਣਾ ਹੋਵੇਗਾ ਅਤੇ ਉਸੀ ਹਿਸਾਬ ਨਾਲ ਮੁਆਵਜਾ ਰਾਸ਼ੀ ਮਕਾਨ ਮਾਲਿਕ ਨੂੰ ਦਿੱਤੀ ਜਾਵੇਗੀ ।

ਇਸਦੇ ਨਾਲ ਹੀ ਪਹਿਲਾਂ ਲੋਕ ਪਿੰਡ ਦੇ ਮਕਾਨ ਨੂੰ ਵੀ ਤੇ ਪਲਾਟ ਜੋ ਲਾਲ ਲਕੀਰ ਦੇ ਅੰਦਰ ਹਨ ਬੈਂਕ ਕੋਲ ਰੱਖਕੇ ਕਰਜ਼ਾ ਨਹੀਂ ਲੈ ਸਕਦੇ ਸਨ ਪਰ ਹੁਣ ਇਸ ਤਰਾਂ ਦੀ ਜਾਇਦਾਦ ਬੈਂਕ ਵਿੱਚ ਵੀ ਗਿਰਵੀ ਰੱਖੀ ਜਾ ਸਕੇਗੀ ।

ਤੋਮਰ ਨੇ ਕਿਹਾ ਕਿ ਅਜਿਹੀ ਜਾਇਦਾਦ ਦਾ ਮਾਲਿਕਾਨਾ ਹੱਕ ਦੇਣ ਲਈ ਸਵਾਮਿਤਵ ਯੋਜਨਾ ਸ਼ੁਰੂ ਕੀਤੀ ਗਈ ਹੈ । ਇਸਨੂੰ ਪਹਿਲਾਂ 6 ਰਾਜਾਂ ਵਿੱਚ ਲਾਗੂ ਕੀਤਾ ਗਿਆ ਸੀ ਅਤੇ ਇਸਦੇ ਤਹਿਤ 147000 ਲੋਕਾਂ ਨੂੰ ਉਨ੍ਹਾਂ ਦੀ ਜ਼ਮੀਨ ਦਾ ਮਾਲਿਕਾਨਾ ਹੱਕ ਦਿੱਤਾ ਜਾ ਚੁੱਕਿਆ ਹੈ । ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਵਿੱਤ ਸਾਲ 2021 – 22 ਦੇ ਬਜਟ ਵਿੱਚ ਇਸ ਯੋਜਨਾ ਨੂੰ ਪੂਰੇ ਦੇਸ਼ ਵਿੱਚ ਲਾਗੂ ਕਰਨ ਦਾ ਪ੍ਰਸਤਾਵ ਰੱਖਿਆ ਸੀ ।

ਪਿੰਡ ਵਿੱਚ ਜ਼ਮੀਨ ਉੱਤੇ ਬਣੇ ਘਰਾਂ ਦੇ ਮਾਲਿਕਾਨਾ ਹੱਕ ਲਈ ਭਾਰਤ ਸਰਕਾਰ ਵਲੋਂ ਇਹ ਪਹਿਲ ਕੀਤੀ ਗਈ ਹੈ , ਜਿਸਨੂੰ ਸਵਾਮਿਤਵ ਸਕੀਮ ਨਾਮ ਦਿੱਤਾ ਗਿਆ ਹੈ ।

ਇਸ ਯੋਜਨਾ ਦੇ ਤਹਿਤ ਘਰ ਮਾਲਿਕਾਂ ਨੂੰ ਸਰਵੇ ਦੇ ਬਾਅਦ ਜਾਇਦਾਦ ਕਾਰਡ ਦਿੱਤਾ ਜਾ ਰਿਹਾ ਹੈ । ਹੁਣ ਲਾਭਾਰਥੀਆਂ ਦੇ ਕੋਲ ਆਪਣੇ ਘਰਾਂ ਦੇ ਮਾਲਿਕ ਹੋਣ ਦਾ ਇੱਕ ਕਾਨੂੰਨੀ ਦਸਤਾਵੇਜ਼ ਹੋਵੇਗਾ । ਜਿਸ ਨੂੰ ਤੁਸੀਂ ਕਾਨੂੰਨੀ ਤੌਰ ਤੇ ਵਰਤ ਸਕਦੇ ਹੋ