ਕੀ ਪੰਜਾਬ ਵਿੱਚ ਵੀ ਹੋਣਗੀਆਂ ਬੈਲਟ ਪੇਪਰ ਨਾਲ ਵੋਟਾਂ ?

ਈ.ਵੀ.ਐੱਮਜ਼ ਦਾ ਮੁੱਦਾ ਹੁਣ ਪੂਰੀ ਤਰਾਂ ਭੱਖ ਰਿਹਾ ਹੈ ਮਹਾਰਾਸ਼ਟਰ ਤੋਂ ਬਾਅਦ ਹੁਣ ਪੰਜਾਬ ਵਿੱਚ EVM ਮਸ਼ੀਨਾਂ ਦੇ ਖਿਲਾਫ ਵਿਰੋਧੀ ਸੁਰ ਉੱਠਣੇ ਸ਼ੁਰੂ ਹੋ ਚੁੱਕੇ ਹਨ ।

ਸਮੇ ਸਮੇ ਤੋਂ ਵੱਖ ਵੱਖ ਪਾਰਟੀਆਂ ਵਲੋਂ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਤੇ ਇਹ ਇਲਜਾਮ ਲਗਾਏ ਗਏ ਹਨ ਕੇ ਸੱਤਾਧਾਰੀ ਪਾਰਟੀ ਵਲੋਂ EVM ਮਸ਼ੀਨਾਂ ਨਾਲ ਛੇੜਛਾੜ ਕਰਕੇ ਹੀ ਜਿੱਤ ਹਾਸਿਲ ਕੀਤੀ ਜਾਂਦੀ ਹੈ ਕਿਓਂਕਿ EVM ਨਾਲ ਛੇੜਛਾੜ ਕਰਨਾ ਬਹੁਤ ਆਸਾਨ ਹੈ ।

ਇਸੇ ਗੱਲ ਨੂੰ ਲੈਕੇ ਅੱਜ ਪੰਜਾਬ ਵਿਧਾਨ ਸਭਾ ‘ਚ ਬੋਲਦਿਆਂ ਲੋਕ ਇਨਸਾਫ਼ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਮਹਾਰਾਸ਼ਟਰ ਵਿਧਾਨ ਸਭਾ ਦੇ ਸਪੀਕਰ ਨੇ ਆਰਟੀਕਲ 388 ਤਹਿਤ ਕਮੇਟੀ ਦਾ ਗਠਨ ਕਰਕੇ ਵੋਟਾਂ ਈ.ਵੀ.ਐੱਮਜ਼ ਦੀਆਂ ਬੈਲਟ ਪੇਪਰ ਰਾਹੀਂ ਕਰਵਾਉਣ ਸੰਬੰਧੀ ਮੈਂਬਰਾਂ ਦੀ ਰਾਏ ਮੰਗੀ ਹੈ।

ਜਿਸ ਦੇ ਚਲਦੇ ਸਾਨੂੰ ਸਦਨ ‘ਚ ਅਜਿਹੀ ਪ੍ਰਕਿਰਿਆ ਲਿਆਉਣੀ ਚਾਹੀਦੀ ਹੈ ਤਾਂ ਜੋ ਈਵੀਐਮ ਰਾਹੀਂ ਵੋਟਾਂ ਚ ਗੜਬੜੀ ਨੂੰ ਰੋਕਿਆ ਜਾ ਸਕੇ।EVM ਨਾਲ ਛੇੜਛਾੜ ਲੋਕਤੰਤਰ ਤੇ ਸਿੱਧੀ ਚੋਟ ਹੈ ਜੇਕਰ ਵੋਟਾਂ ਹੀ ਸਹੀ ਢੰਗ ਨਾਲ ਨਾ ਹੋਣਗੀਆਂ ਤਾਂ ਲੋਕਤੰਤਰ ਆਪਣੇ ਆਪ ਹੀ ਖ਼ਤਮ ਹੋ ਜਾਵੇਗਾ

ਜੇਕਰ ਸਾਰੀਆਂ ਰਾਜ ਸਰਕਾਰਾਂ ਵਲੋਂ ਇਸ ਤਰਾਂ ਦੇ ਮੁੱਦੇ ਪਾਏ ਜਾਣ ਤਾਂ ਹੋ ਸਕਦਾ ਹੈ ਆਉਣ ਵਾਲੇ ਸਮੇਂ ਵਿੱਚ ਪੰਜਾਬ ਤੇ ਹੋਰ ਸੂਬਿਆਂ ਵਿੱਚ ਵੋਟਾਂ ਬੈਲਟ ਪੇਪਰ ਨਾਲ ਹੋ ਸਕਣ ਪਰ ਇਹ ਆਉਣ ਵਾਲਾ ਸਮਾਂ ਹੀ ਦਸੇਗਾ ਕਿ ਬੰਦਾ ਹੈ ।