ਇਹ ਕੋਰਸ ਕਰਨ ਤੋਂ ਬਾਅਦ ਨੌਜਵਾਨ ਕਮਾ ਸਕਦੇ ਹਨ 40 ਹਜ਼ਾਰ ਰੁਪਏ ਮਹੀਨਾ

ਅੱਜ ਦੇ ਸਮੇਂ ਵਿਚ ਨੌਕਰੀਆਂ ਦੀ ਕਮੀ ਦੇ ਕਾਰਨ ਨੌਜਵਾਨ ਬੇਰੋਜਗਾਰੀ ਦੀ ਮਾਰ ਝੱਲ ਰਹੇ ਹਨ |ਖਾਸ ਕਰਕੇ ਪਿੰਡਾਂ ਵਿਚ ਰੋਜਗਾਰ ਦੇ ਲਈ ਜਿਆਦਾ ਕੰਮ ਉਪਲਬਧ ਨਹੀਂ ਹੁੰਦਾ ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਕੋਰਸ ਬਾਰੇ ਦੱਸਣ ਜਾ ਰਹੇ ਹਾਂ ਜਿਸਨੂੰ ਕਰਨ ਤੋਂ ਬਾਅਦ ਨੌਜਵਾਨ ਆਪਣੇ ਪਿੰਡ ਵਿਚ ਰਹਿ ਕੇ ਹੀ ਕਾਫੀ ਚੰਗੀ ਕਮਾਈ ਕਰ ਸਕਦੇ ਹਨ |

ਦੋਸਤੋ ਅੱਜ ਅਸੀਂ ਗੱਲ ਕਰ ਰਹੇ ਹਾਂ ਪਸ਼ੂ ਗਰਭਧਾਨ ਵਰਕਰ ਯਾਨਿ ਕਿ Artificial Insemination course ਬਾਰੇ | ਇਸ ਕੋਰਸ ਨੂੰ ਦੇਸ਼ ਵਿਚ ਅਲੱਗ-ਅਲੱਗ ਜਗਾ ਤੇ ਮੌਜੂਦ ਕਾਫੀ ਸੈਂਟਰਾਂ ਵਿਚ ਕਰਵਾਇਆ ਜਾਂਦਾ ਹੈ | ਅੱਜ ਅਸੀਂ ਤੁਹਾਨੂੰ ਇਸਦੇ ਆਗਰਾ ਵਿਚ ਸਥਿਤ ਇੱਕ ਸੈਂਟਰ ਦੇ ਕੋਰਸ ਦੀ ਜਾਣਕਾਰੀ ਦਵਾਂਗੇ |ਖਾਸ ਗੱਲ ਇਹ ਹੈ ਕਿ ਇਸ ਸੈਂਟਰ ਵਿਚ ਥਿਓਰੀ ਅਤੇ ਪ੍ਰੈਕਟੀਕਲ ਦੋਵੇਂ ਪ੍ਰਕਾਰ ਦੀਆਂ ਕਲਾਸਾਂ ਲਗਵਾਈਆਂ ਜਾਂਦੀਆਂ ਹਨ |

ਇਸ ਸੈਂਟਰ ਵਿੱਚ ਰਹਿਣ ਲਈ ਹੋਸਟਲ ਦਾ ਇੰਤਜ਼ਾਮ ਵੀ ਹੈ। ਯਾਨੀ ਤੁਸੀ ਕਿਸੇ ਵੀ ਸ਼ਹਿਰ ਤਾਂ ਪਿੰਡ ਤੋਂ ਆ ਕੇ ਇਥੇ ਰਹਿ ਕੇ ਇਸ ਕੋਰਸ ਨੂੰ ਕਰ ਸਕਦੇ ਹੋ। ਇਸ ਕੋਰਸ ਨੂੰ ਕਰਨ ਤੋਂ ਬਾਅਦ ਨੌਜਵਾਨ ਆਪਣੇ ਪਿੰਡ ਵਿੱਚ ਆਪਣਾ ਪਸ਼ੁ ਕਲਿਨਿਕ ਵੀ ਖੋਲ ਸਕਦੇ ਹਨ। ਇੱਕ ਖਾਸ ਗੱਲ ਇਹ ਵੀ ਹੈ ਕਿ ਇੱਥੋਂ ਕੋਰਸ ਕਰਨ ਤੋਂ ਬਾਅਦ ਤੁਸੀ ਸਰਕਾਰੀ ਨੌਕਰੀ ਲਈ ਵੀ ਅਪਲਾਈ ਕਰ ਸਕਦੇ ਹੋ।

ਜੇਕਰ ਕਿਸੇ ਕਾਰਨ ਤੁਹਾਨੂੰ ਇਹ ਕੋਰਸ ਕਰਨ ਤੋਂ ਬਾਅਦ ਨੌਕਰੀ ਨਹੀਂ ਮਿਲਦੀ ਤਾਂ ਇਸ ਸੇਂਟਰ ਦੁਆਰਾ ਨੌਕਰੀ ਵੀ ਦਵਾਈ ਜਾਂਦੀ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਕੋਰਸ ਦੀ ਮਿਆਦ ਤਿੰਨ ਮਹੀਨੇ ਦੀ ਹੈ ਅਤੇ ਇਸਦੀ ਫੀਸ ਵੀ ਸਿਰਫ 25000 ਰੁਪਏ ਹੈ। ਇਸ ਕੋਰਸ ਨੂੰ 10ਵੀ ਪਾਸ ਨੌਜਵਾਨ ਵੀ ਕਰ ਸਕਦੇ ਹਨ ਅਤੇ ਰੋਜ਼ਗਾਰ ਹਾਸਲ ਕਰ ਚੰਗੀ ਕਮਾਈ ਕਰ ਸਕਦੇ ਹਨ। ਇਸ ਕੋਰਸ ਬਾਰੇ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us unnatkheti@gmail.com