ਦਿੱਲੀ ਵਿੱਚ ਡੀਜ਼ਲ ਸਸਤਾ ਹੋਣ ਤੋਂ ਬਾਅਦ ਕੈਪਟਨ ਨੇ ਵੀ ਡੀਜ਼ਲ ਬਾਰੇ ਕਹੀ ਵੱਡੀ ਗੱਲ

ਬੀਤੇ ਦਿਨੀਂ ਦਿੱਲੀ ਸਰਕਾਰ ਵੱਲੋਂ ਡੀਜ਼ਲ ਤੇ ਲੱਗਣ ਵਾਲੇ ਵੈਟ ਨੂੰ ਘੱਟ ਕਰ ਦਿੱਤਾ ਗਿਆ ਹੈ ਅਤੇ ਇਸ ਕਾਰਨ ਦਿੱਲੀ ਵਿੱਚ ਡੀਜ਼ਲ ਦੀਆਂ ਕੀਮਤਾਂ ਵਿੱਚ ਗਿਰਾਵਟ ਆਈ ਅਤੇ ਲੋਕਾਂ ਨੂੰ ਰਾਹਤ ਮਿਲੀ ਹੈ। ਦਿੱਲੀ ਵਿੱਚ ਡੀਜ਼ਲ ਦੀਆਂ ਕੀਮਤਾਂ ਘਟਣ ਤੋਂ ਬਾਅਦ ਪੰਜਾਬ ਦੇ ਲੋਕ ਵੀ ਇਸ ਉਮੀਦ ਵਿੱਚ ਹਨ ਕਿ ਸ਼ਾਇਦ ਸਰਕਾਰ ਇਥੇ ਵੀ ਵੈਟ ਨੂੰ ਘੱਟ ਕਰ ਕੀਮਤਾਂ ਘਟਾ ਦੇਵੇ। ਪਰ ਤੁਹਾਨੂੰ ਦੱਸ ਦੇਈਏ ਕਿ ਕੈਪਟਨ ਅਮਰਿੰਦਰ ਸਿੰਘ ਅਜਿਹਾ ਕਰਨ ਦੇ ਬਿਲਕੁਲ ਮੂਡ ਵਿੱਚ ਨਹੀਂ ਹਨ।

ਜਦੋਂ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਦਿੱਲੀ ਵਾਂਗ ਪੰਜਾਬ ਵੱਲੋਂ ਡੀਜ਼ਲ ਤੋਂ ਵੈਟ ਘਟਾਉਣ ਬਾਰੇ ਸਵਾਲ ਪੁੱਛਿਆ ਗਈ ਤਾਂ ਜਵਾਬ ’ਚ ਉਨ੍ਹਾਂ ਦਾ ਕਹਿਣਾ ਸੀ ਕਿ ਪੰਜਾਬ ਵਿੱਚ ਪਹਿਕਾਂ ਹੀ ਦਿੱਲੀ ਨਾਲੋਂ ਵੈਟ ਘੱਟ ਹੈ ਅਤੇ ਸੂਬੇ ਦੀ ਵਿੱਤੀ ਹਾਲਤ ਨੂੰ ਦੇਖਦੇ ਹੋਏ ਵੈਟ ਵਿੱਚ ਹੋ ਘਾਟਾ ਸੰਭਵ ਵੀ ਨਹੀਂ ਹੈ। ਕੈਪਟਨ ਦਾ ਕਹਿਣਾ ਸੀ ਕਿ ਸੂਬਾ ਸਰਕਾਰ ਮਾਲੀਆ ਵਧਾਉਣ ਲਈ ਕਈ ਢੰਗ-ਤਰੀਕੇ ਤਲਾਸ਼ ਰਹੀ ਹੈ ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਵੈਟ ਵਿੱਚ ਹੋਰ ਵਾਧਾ ਕੀਤਾ ਜਾਵੇਗਾ।

ਨਾਲ ਹੀ ਸੂਬੇ ਦੀ ਇਸ ਸਮੇਂ ਸਹਿਤੀ ਬਾਰੇ ਗੱਲ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਨੂੰ ਕੋਵਿਡ ਕੇਸਾਂ ਦੇ ਵਧਦੇ ਅੰਕੜਿਆਂ ਨੂੰ ਦੇਖਦਿਆਂ ਖਤਰਨਾਕ ਨਤੀਜਿਆਂ ਤੋਂ ਸਾਵਧਾਨ ਰਹਿਣ ਦੀ ਜਰੂਰਤ ਹੈ। ਕੈਪਟਨ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਸੂਬੇ ਵਿੱਚ 665 ਨਵੇਂ ਕੋਵਿਡ ਕੇਸ ਸਾਹਮਣੇ ਆਏ ਹਨ ਅਤੇ ਵੱਖ-ਵੱਖ ਉਲੰਘਣਾ ਕਾਰਨ 4900 ਚਲਾਨ ਜਾਰੀ ਕੀਤੇ ਗਏ ਹਨ।

ਮੁੱਖ ਮੰਤਰੀ ਨੇ ਲੋਕਾਂ ਤੋਂ ਸਵਾਲ ਪੁੱਛਿਆ ਕਿ ਮਾਸਕ ਪਹਿਨਣਾ, ਹੱਥ ਧੋਣਾ ਅਤੇ ਸੜਕਾਂ ’ਤੇ ਨਾ ਥੁੱਕਣਾ ਤੁਹਾਨੂੰ ਇਨਾ ਔਖਾ ਕਿਉਂ ਲਗਦਾ ਹੈ? ਜਦਕਿ ਇਹ ਸਭ ਆਪਾਂ ਸੇਹਤਮੰਦ ਰਹਿਣ ਲਈ ਹੀ ਕਰਨਾ ਹੈ। ਇਸ ਲਈ ਨਿਰਦੇਸ਼ਾਂ ਦੀ ਨਿਮਰਤਾ ਨਾਲ ਪਾਲਣਾ ਕੀਤੀ ਜਾਵੇ ਅਤੇ ਪੰਜਾਬ ਨੂੰ ਹੋਰਨਾਂ ਸੂਬਿਆਂ ਵਾਂਗ ਕੋਰੋਨਾ ਦੀ ਚਪੇਟ ਚ ਨਾ ਆਉਣ ਦਿੱਤਾ ਜਾਵੇ।