4 ਕਿੱਲਿਆਂ ਵਿੱਚ ਫੈਲਿਆ ਇੱਕ ਹੀ ਦਰਖਤ, ਕੋਈ ਪੱਤਾ ਵੀ ਤੋੜੇ ਤਾਂ ਹੋ ਜਾਂਦੀ ਹੈ ਮੌਤ

ਦੋਸਤੋ ਅਕਸਰ ਤੁਸੀਂ ਕਈ ਹੈਰਾਨੀਜਨਕ ਚੀਜਾਂ ਦੇਖੀਆਂ ਹੋਣਗੀਆਂ ਜਾਂ ਸੁਣੀਆਂ ਹੋਣਗੀਆਂ। ਪਰ ਕਿ ਤੁਸੀਂ ਕਦੇ ਸੋਚਿਆ ਹੈ ਕਿ ਇੱਕ ਹੀ ਦਰੱਖਤ 4 ਕਿੱਲੇ ਜ਼ਮੀਨ ਵਿਚ ਫੈਲ ਸਕਦਾ ਹੈ? ਜੀ ਹਾਂ, ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਦਰਖਤ ਬਾਰੇ ਦੱਸਣ ਜਾ ਰਹੇ ਹਾਂ ਜੋ ਕਿ ਕਿਸੇ ਅਜੂਬੇ ਤੋਂ ਘੱਟ ਨਹੀਂ।

ਤੁਹਾਨੂੰ ਦੱਸ ਦੇਈਏ ਕਿ ਇਹ ਬਰੋਟੇ ਦਾ ਦਰਖਤ ਹੈ ਅਤੇ ਇਸ ਇੱਕੋ ਦਰਖਤ ਤੋਂ 4 ਕਿੱਲਿਆਂ ਦੇ ਵਿੱਚ ਜੰਗਲ ਬਣ ਗਿਆ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਇਸ ਦਰੱਖਤ ਦਾ ਜੇਕਰ ਕੋਈ ਪੱਤਾ ਵੀ ਤੋੜਦਾ ਹੈ ਤਾਂ ਉਸ ਵਿਅਕਤੀ ਦਾ ਜਾਂ ਤਾਂ ਕੋਈ ਵੱਡਾ ਨੁਕਸਾਨ ਹੋ ਜਾਂਦਾ ਹੈ ਜਾਂ ਫਿਰ ਉਸਦੀ ਮੌਤ ਹੀ ਹੋ ਜਾਂਦੀ ਹੈ।

ਇਸ ਦਰੱਖਤ ਨੂੰ ਹੁਣ ਕੋਈ ਵੀ ਨਹੀਂ ਰੋਕਦਾ ਚਾਹੇ ਕਿੰਨੀ ਵੀ ਜ਼ਮੀਨ ਵਿੱਚ ਫੈਲ ਜਾਵੇ। ਕਿਉਂਕਿ ਜੇਕਰ ਕੋਈ ਰੋਕਦਾ ਜਾਂ ਕੱਟਦਾ ਹੈ ਤਾਂ ਉਸਨੂੰ ਇਸਦਾ ਅੰਜਾਮ ਭੁਗਤਣਾ ਪੈਂਦਾ ਹੈ। ਸਥਾਨਕ ਲੋਕਾਂ ਵੱਲੋਂ ਕਿਹਾ ਜਾਂਦਾ ਹੈ ਕਿ ਲਗਭਗ 400-500 ਸਾਲ ਪਹਿਲਾਂ ਇਸ ਜਗ੍ਹਾ ‘ਤੇ ਕੋਈ ਰਿਸ਼ੀ ਮੁਨੀ ਬੈਠੇ ਸਨ।

ਜਿਸ ਕਿਸਾਨ ਦੀ ਇਹ ਜਗ੍ਹਾ ਸੀ ਉਸ ਕਿਸਾਨ ਦੀ ਕੋਈ ਔਲਾਦ ਨਹੀਂ ਸੀ। ਰਿਸ਼ੀਮੁਨੀ ਵੱਲੋਂ ਉਸ ਕਿਸਾਨ ਦੀ ਪਤਨੀ ਨੂੰ ਇੱਕ ਪੁੜੀ ਦਿੱਤੀ ਅਤੇ ਕਿਹਾ ਕਿ ਇਸ ਨਾਲ ਤੁਹਾਡੇ ਕੋਲ ਔਲਾਦ ਹੋ ਜਾਵੇਗੀ। ਪਰ ਉਸ ਕਿਸਾਨ ਨੂੰ ਇਨ੍ਹਾਂ ਗੱਲਾਂ ਵਿੱਚ ਯਕੀਨ ਨਹੀਂ ਸੀ। ਇਸੇ ਕਾਰਨ ਉਸ ਕਿਸਾਨ ਨੇ ਉਹ ਪੁੜੀ ਖੇਤ ਵਿੱਚ ਹੀ ਸੁੱਟ ਦਿੱਤੀ

ਅਤੇ ਉਸ ਨਾਲ ਇਹ ਬਰੋਟੇ ਦਾ ਦਰਖਤ ਹਰ ਹੋ ਗਿਆ ਅਤੇ ਉਸਤੋਂ ਬਾਅਦ ਇਹ ਵਧਦਾ ਹੀ ਚਲਾ ਗਿਆ। ਉਸਤੋਂ ਬਾਅਦ ਰਿਸ਼ੀਮੁਨੀ ਨੇ ਕਿਹਾ ਕਿ ਜੇਕਰ ਤੁਸੀਂ ਇਹ ਪੁੜੀ ਖੁਦ ਵਰਤ ਲੈਂਦੇ ਤਾਂ ਤੁਹਾਡਾ ਖਾਨਦਾਨ ਵੀ ਇਸ ਬਰੋਟੇ ਦੀ ਤਰਾਂ ਹੀ ਵਧਣਾ ਫੁੱਲਣਾ ਸੀ। ਇਸ ਦਰਖਤ ਦੀ ਪੂਰੀ ਕਹਾਣੀ ਜਾਨਣ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…..

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us unnatkheti@gmail.com