ਹਰੀ ਸਿੰਘ ਨਲੂਆ ਨੂੰ ਕਿਸ ਨੇ ਦਿੱਤਾ ਸੀ ਨਲੂਆ ਨਾਂਅ

ਸਿੱਖ ਕੌਮ ਆਪਣੀਆਂ ਕੁਰਬਾਨੀਆਂ ਕਰਕੇ ਜਾਣੀ ਜਾਂਦੀ ਹੈ। ਸਿਰਫ਼ ਅਪਣੇ ਧਰਮ ਲਈ ਹੀ ਨਹੀਂ ਸਗੋਂ ਹੋਰ ਧਰਮਾਂ ਦੀ ਰਖਿਆ ਕਰਨ ਲਈ ਕੁਰਬਾਨੀਆਂ ਦੇਣ ਦਾ ਮਾਣ ਸਿੱਖ ਕੌਮ ਨੂੰ ਹੀ ਪ੍ਰਾਪਤ ਹੈ । ਸਿੱਖ ਕੌਮ ਦੇ ਕਈ ਯੋਧਿਆਂ ਨੇ ਧਰਮ ਲਈ ਕੁਰਬਾਨੀਆਂ ਦਿੱਤੀਆਂ। ਗੁਰੁ ਸਾਹਿਬਾਨ ਨੇ ਦੇਸ਼ ਅਤੇ ਕੌਮ ਦੀ ਖਾਤਿਰ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ ਸੀ, ਸਿੱਖ ਕੌਮ ਵਿਚ ਦੇਸ਼ ਅਤੇ ਕੌਮ ਲਈ ਸ਼ਹਾਦਤ ਦੇਣ ਵਾਲੇ ਕਈ ਯੋਧੇ ਵੀ ਹੋਏ ਹਨ, ਉਨ੍ਹਾਂ ਵਿੱਚੋਂ ਹੀ ਇੱਕ ਹਨ ਹਰੀ ਸਿੰਘ ਨਲੂਆ।

1791 ‘ਚ ਸਰਦਾਰ ਹਰੀ ਸਿੰਘ ਨਲੂਆ ਦਾ ਜਨਮ ਮਾਤਾ ਧਰਮ ਕੌਰ ਦੀ ਕੁੱਖੋਂ ਗੁਰਦਿਆਲ ਸਿੰਘ ਦੇ ਘਰ ਗੁੱਜਰਾਂਵਾਲਾ ਪਾਕਿਸਤਾਨ ਵਿਖੇ ਹੋਇਆ ਸੀ। ਹਰੀ ਸਿੰਘ ਨਲੂਆ ਅਜੇ ਬਾਲੜੀ ਉਮਰ ‘ਚ ਹੀ ਸਨ ਕਿ ਪਿਤਾ ਦਾ ਸਾਇਆ ਹਰੀ ਸਿੰਘ ਨਲੂਆ ਦੇ ਸਿਰ ਤੋਂ ਉੱਠ ਗਿਆ ਸੀ। ਉਨ੍ਹਾਂ ਦਾ ਬਚਪਨ ਨਾਨਕੇ ਘਰ ਹੀ ਬੀਤਿਆ। ਉਨ੍ਹਾਂ ਦੀ ਸਿੱਖਿਆ ਅਤੇ ਯੁੱਧ ਸਬੰਧੀ ਵਿੱਦਿਆ ਲਈ ਕੋਈ ਵੀ ਪ੍ਰਬੰਧ ਨਾ ਹੋ ਸਕਿਆ। ਪਰ ਪ੍ਰਮਾਤਮਾ ਦੀ ਬਖਸ਼ਿਸ਼ ਸਦਕਾ ਬਾਲਕ ਹਰੀ ਸਿੰਘ ਨਲੂਆ ਦੀ ਬੁੱਧੀ ਏਨੀ ਤੇਜ਼ ਸੀ ਕਿ ਉਹ ਇੱਕ ਵਾਰ ਜਿਸ ਚੀਜ਼ ਨੂੰ ਵੇਖ ਲੈਂਦਾ ਸੀ ਉਸ ਨੂੰ ਯਾਦ ਕਰ ਲੈਂਦਾ ਸੀ।

ਹਰੀ ਸਿੰਘ ਨਲੂਆ ਗੁਰਮੁਖੀ ਅਤੇ ਫਾਰਸੀ ‘ਚ ਪੜਨ ਅਤੇ ਲਿਖਣ ‘ਚ ਉਹ ਮਾਹਿਰ ਹੋ ਗਏ ਸਨ। 1805 ‘ਚ ਸਿੱਖ ਫੌਜ ‘ਚ ਭਰਤੀ ਲਈ ਪਰਖ ਹੋਈ ਤਾਂ ਮਹਾਰਾਜਾ ਰਣਜੀਤ ਸਿੰਘ ਹਰੀ ਸਿੰਘ ਨਲੂਆ ਦੀ ਹਥਿਆਰ ਚਲਾਉਣ ‘ਚ ਏਨੀ ਮਹਾਰਤ ਵੇਖ ਕੇ ਪ੍ਰਭਾਵਿਤ ਹੋ ਗਏ ਅਤੇ ਉਨ੍ਹਾਂ ਨੇ ਹਰੀ ਸਿੰਘ ਨਲੂਆ ਨੂੰ ਆਪਣਾ ਨਿੱਜੀ ਸੇਵਾਦਾਰ ਨਿਯੁਕਤ ਕਰ ਲਿਆ। ਹਰੀ ਸਿੰਘ ਨਲੂਆ ਦੀ ਬਹਾਦਰੀ ਦੇ ਕਈ ਕਿੱਸੇ ਵੀ ਮਸ਼ਹੂਰ ਹਨ, ਇਕ ਵਾਰ ਜੰਗਲ ‘ਚ ਹਰੀ ਸਿੰਘ ਨਲੂਆ ਤੇ ਸ਼ੇਰ ਨੇ ਹਮਲਾ ਕਰ ਦਿੱਤਾ , ਸ਼ੇਰ ਨੇ ਏਨੀ ਤੇਜ਼ੀ ਨਾਲ ਹਮਲਾ ਕੀਤਾ ਕਿ ਹਰੀ ਸਿੰਘ ਨੂੰ ਮਿਆਨ ਚੋਂ ਤਲਵਾਰ ਕੱਢਣ ਦਾ ਮੌਕਾ ਵੀ ਨਹੀਂ ਮਿਲਿਆ ।

ਹਰੀ ਸਿੰਘ ਨਲੂਆ ਨੇ ਨਿਡਰਤਾ ਅਤੇ ਬਹਾਦਰੀ ਨਾਲ ਸ਼ੇਰ ਨੂੰ ਜਬਾੜਿਆਂ ਤੋਂ ਫੜ ਕੇ ਧਰਤੀ ‘ਤੇ ਪਟਕਾ ਮਾਰਿਆ ਅਤੇ ਤਲਵਾਰ ਨਾਲ ਸ਼ੇਰ ਦਾ ਸਿਰ ਧੜ ਤੋਂ ਵੱਖ ਕਰ ਦਿੱਤਾ। ਇਸ ਬਹਾਦਰੀ ਨੂੰ ਵੇਖਦਿਆਂ ਹੋਇਆਂ ਹਰੀ ਸਿੰਘ ਦੇ ਨਾਂਅ ਨਾਲ ਨਲੂਆ ਜੋੜ ਦਿੱਤਾ। ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਦਰਬਾਰ ‘ਚ ਜੰਗਲ ‘ਚ ਸ਼ੇਰ ਵਾਲੀ ਘਟਨਾ ਦਾ ਜ਼ਿਕਰ ਕਰਦਿਆਂ ਉਨ੍ਹਾਂ ਨੂੰ ਅੱਠ ਸੌ ਸੈਨਿਕਾਂ ਦਾ ਦਸਤਾ ਦੇ ਕੇ ਉਨ੍ਹਾਂ ਨੂੰ ਫੌਜੀ ਦਸਤੇ ਦਾ ਸਰਦਾਰ ਐਲਾਨ ਦਿੱਤਾ। ਪਾਕਿਸਤਾਨ ‘ਚ ਹਰੀ ਸਿੰਘ ਨਲੂਆ ਦੀਆਂ ਕਈ ਯਾਦਗਾਰਾਂ ਬਣੀਆਂ ਹੋਈਆਂ ਹਨ ।

ਸ: ਹਰੀ ਸਿੰਘ ਨਲਵਾ ਨੇ ਸੰਨ 1822-23 ‘ਚ ਇਸਲਾਮਾਬਾਦ ਤੋਂ 65 ਕਿੱਲੋਮੀਟਰ ਦੀ ਦੂਰੀ ‘ਤੇ ਸ਼ਹਿਰ ਹਰੀਪੁਰ ਸ਼ਹਿਰ ਵਸਾਇਆ ਅਤੇ ਇਸ ਦੇ ਚਾਰੋਂ ਪਾਸੇ ਚਾਰ ਗਜ਼ ਚੌੜੀ ਅਤੇ 16 ਗਜ਼ ਉੱਚੀ ਪੱਕੀ ਫ਼ਸੀਲ ਬਣਵਾਈ, ਜਿਸਦੇ ਚਾਰ ਦਰਵਾਜ਼ੇ ਵੀ ਬਣਵਾਏ ਗਏ ਸਨ। ਅੱਜ ਵੀ ਸ਼ਹਿਰ ਹਰੀਪੁਰ ਸ਼ਹਿਰ ਆਬਾਦ ਹੈ ।