ਜਾਣੋ ਸੀਮਿੰਟ ਨਾਲ ਚੂਹੇ ਖਤਮ ਕਰਨ ਦਾ ਸਸਤਾ ਤੇ ਆਸਾਨ ਤਰੀਕਾ

ਚੂਹੇ ਘਰਾਂ ਵਿਚ ਸਮਾਨ ਦਾ ਨੁਕਸਾਨ ਕਰਦੇ ਹਨ ਅਤੇ ਖੇਤਾਂ ਵਿਚ ਫਸਲਾਂ ਦਾ। ਚੂਹਿਆਂ ਖੇਤਾਂ ਅਤੇ ਘਰਾਂ ਵਿਚ ਖੁੱਡਾਂ ਬਣਾ ਕੇ ਰਹਿੰਦੇ ਹਨ। ਕਈ ਕਿਸਾਨ ਫਸਲਾਂ ਵਿਚੋਂ ਚੂਹੇ ਮਾਰਨ ਲਈ ਫਰਾਡਾਨ ਦੀ ਵਰਤੋਂ ਕਰਦੇ ਹਨ। ਇਕ ਏਕੜ ਵਿਚ 12 ਕਿਲੋ ਫਰਾਡਾਨ ਪਾਉਂਦੇ ਹਨ। ਇਸ ਨਾਲ ਚੂਹੇ ਮ ਰਦੇ ਨਹੀਂ, ਖੁੱਡਾਂ ਵਿਚ ਹੀ ਰਹਿੰਦੇ ਹਨ। ਲਗਭਗ 15-20 ਦਿਨਾਂ ਦੇ ਬਾਅਦ ਚੂਹੇ ਫਿਰ ਸਰਗਰਮ ਹੋ ਜਾਂਦੇ ਹਨ। ਚੂਹਿਆਂ ਵਿਚ ਵੀ ਜ਼ਹਿਰਾਂ ਨੂੰ ਸਹਿਣ ਕਰਨ ਦੀ ਸ਼ਕਤੀ ਪੈਦਾ ਹੋ ਗਈ ਹੈ। ਇਸ ਲਈ ਅੱਜ ਕੱਲ੍ਹ ਚੂਹੇ ਮਾ ਰਨਾ ਬਹੁਤ ਔਖਾ ਕੰਮ ਹੋ ਗਿਆ ਹੈ ।

ਸੀਮੈਂਟ ਨਾਲ ਚੂਹੇ ਮਾਰਨ ਦਾ ਤਰੀਕਾ 

ਸੀਮੈਂਟ ਨਾਲ ਚੂਹੇ ਮਾਰਨ ਦਾ ਬਹੁਤ ਸਸਤਾ, ਸਰਲ ਅਤੇ ਸਫ਼ਲ ਤਰੀਕਾ ਵਿਕਸਿਤ ਕੀਤਾ ਹੈ। ਆਟੇ ਦੀਆਂ ਮੋਟੀਆਂ-ਮੋਟੀਆਂ ਰੋਟੀਆਂ ਪਕਾਅ ਲਵੋ, ਰੋਟੀਆਂ ਫੁਲਣੀਆਂ ਨਹੀਂ ਚਾਹੀਦੀਆਂ। ਰੋਟੀਆਂ ਦੇ ਦੋਵੇਂ ਪਾਸੇ ਕਿਸੇ ਖਾਣ ਵਾਲੇ ਤੇਲ ਨਾਲ ਚੋਪੜ ਕੇ ਚਾਕੂ ਨਾਲ ਰੋਟੀਆਂ ਦੇ ਨਿੱਕੇ-ਨਿੱਕੇ (ਬਿਸਕੁਟ ਜਿੰਨੇ) ਟੁਕੜੇ ਕਰ ਲਵੋ। ਇਨ੍ਹਾਂ ਰੋਟੀਆਂ ਦੇ ਟੁਕੜਿਆਂ ਨੂੰ ਸੁੱਕਾ ਸੀਮੈਂਟ ਜਿੰਨਾ ਲੱਗ ਸਕੇ ਲਗਾ ਦਿਓ। ਇਹ ਕੰਮ ਦੁਪਹਿਰ ਤੋਂ ਬਾਅਦ ਕਰੋ ਅਤੇ ਸੂਰਜ ਡੁੱਬਣ ਤੋਂ ਅੱਧਾ ਘੰਟਾ ਪਹਿਲਾਂ, 4-5 ਬੁਰਕੀਆਂ ਚੂਹਿਆਂ ਦੀਆਂ ਖੁੱਡਾਂ ਕੋਲ ਜਾਂ ਜਿਥੇ ਚੂਹੇ ਚੁਗਣ ਜਾਂਦੇ ਹਨ ਪਾ ਦਿਓ।

ਸਵੇਰੇ ਤਹਾਨੂੰ ਇਕ ਵੀ ਬੁਰਕੀ ਖੇਤਾਂ ਵਿਚ ਨਹੀਂ ਮਿਲੇਗੀ, ਸਾਰੀ ਰੋਟੀ ਚੂਹੇ ਖੁੱਡਾਂ ਵਿਚ ਲੈ ਜਾਂਦੇ ਹਨ ਜਾਂ ਫਿਰ ਖਾ ਜਾਂਦੇ ਹਨ। ਦੂਜੇ ਦਿਨ ਚੂਹੇ ਖੁੱਡਾਂ ਵਿਚੋਂ ਬਾਹਰ ਨਹੀਂ ਨਿਕਲਣਗੇ,ਚੂਹਿਆਂ ਦੀਆਂ ਆਂਦਰਾਂ ਵਿਚ ਸੀਮੈਂਟ ਜੰਮ ਜਾਂਦਾ ਹੈ। ਜਿਸ ਨਾਲ ਚੂਹੇ ਦੇ ਪੇਟ ਵਿਚ ਬੰਨ੍ਹ ਪੈ ਜਾਂਦਾ ਹੈ ਅਤੇ ਚੂਹੇ ਖੁੱਡਾਂ ਵਿਚ ਹੀ ਮ ਰ ਜਾਂਦੇ ਹਨ।ਬਚੇ ਹੋਏ ਚੂਹਿਆਂ ਨੂੰ ਇਨ੍ਹਾਂ ਦੀ ਮੌ ਤ ਦੇ ਕਾਰਨ ਦਾ ਪਤਾ ਨਹੀਂ ਲਗਦਾ, ਪਹਿਲੀ ਗੱਲ ਤਾਂ ਮੌ ਤ ਹੁੰਦੀ ਹੀ 7-8 ਦਿਨਾਂ ਬਾਅਦ ਹੈ। ਇਸ ਕਰਕੇ ਖੁੱਡਾਂ ਵਿਚੋਂ ਨਿਕਲਦੇ ਬਾਕੀ ਚੂਹੇ ਵੀ ਸੀਮੈਂਟ ਲੱਗੇ ਰੋਟੀਆਂ ਦੀਆਂ ਬੁਰਕੀਆਂ ਖਾ ਲੈਂਦੇ ਹਨ।

ਚੂਹੇ ਮਾਰਨ ਦਾ ਇਹ ਤਰੀਕਾ ਬਹੁਤ ਹੀ ਸਸਤਾ ਅਤੇ ਸੌਖਾ ਹੈ। 20-25 ਰੋਟੀਆਂ ਅਤੇ ਅੱਧ ਪਾ ਤੇਲ ਨਾਲ ਕਿਸਾਨ ਉਤੇ ਕੋਈ ਆਰਥਿਕ ਬੋਝ ਨਹੀਂ ਪੈਂਦਾ। ਉਸ ਨੂੰ ਸਿਰਫ਼ 8-9 ਰੁਪਏ ਦਾ ਸੀਮੈਂਟ ਹੀ ਮੁੱਲ ਲੈਣਾ ਪੈਂਦਾ ਹੈ। ਇੰਨੇ ਖਰਚ ਨਾਲ ਇਕ ਏਕੜ ਕਮਾਦ ਜਾਂ 5-7 ਏਕੜ ਕਣਕ ਦੇ ਸਾਰੇ ਚੂਹੇ ਮਰ ਜਾਂਦੇ ਹਨ।