ਬੁਲਟ ਮੋਡੀਫਾਈ ਕਰਦਾ ਹੈ ਇਹ 3 ਸਾਲ ਦਾ ਬੱਚਾ, ਦੁਨੀਆ ਦਾ ਸਭਤੋਂ ਛੋਟਾ ਮਕੈਨਿਕ

ਦੋਸਤੋ ਤੁਸੀਂ ਅੱਜ ਤੱਕ ਬਹੁਤ ਸਾਰੇ ਮਕੈਨਿਕ ਦੇਖੇ ਹੋਣਗੇ ਜੋ ਬੁਲਟ ਮੋਡੀਫਾਈ ਕਰਦੇ ਹਨ । ਪਰ ਅੱਜ ਅਸੀਂ ਤੁਹਾਨੂੰ ਦੁਨੀਆ ਦਾ ਸਭਤੋਂ ਛੋਟੀ ਉਮਰ ਦਾ ਮਕੈਨਿਕ ਦਿਖਾਉਣ ਜਾ ਰਹੇ ਹਾਂ। ਤੁਹਾਨੂੰ ਜਾਣਕੇ ਹੈਰਾਨੀ ਹੋਵੇਗੀ ਕਿ ਇਹ ਤਿੰਨ ਸਾਲ ਦਾ ਬੱਚਾ ਬੁਲਟ ਮੋਟਰਸਾਈਕਲ ਮੋਡੀਫਾਈ ਕਰਦਾ ਹੈ। ਤੁਹਾਨੂੰ ਦੱਸ ਦੇਈਏ ਕਿ ਇਸਦੇ ਪਿਤਾ ਦਾ ਬੁਲਟ ਮੋਡੀਫਾਈ ਕਰਨ ਦਾ ਕੰਮ ਹੈ।

ਇਹ ਬੱਚਾ ਆਪਣੇ ਪਿਤਾ ਦੇ ਨਾਲ ਸਾਰਾ ਦਿਨ ਕੰਮ ਕਰਦਾ ਰਹਿੰਦਾ ਹੈ ਅਤੇ ਦਿਨ ਰਾਤ ਮੇਹਨਤ ਕਰਦਾ ਹੈ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅੱਜਕੱਲ ਛੋਟੀ ਉਮਰ ਤੋਂ ਹੀ ਬੱਚੇ ਮੋਬਾਈਲ ਫੋਨ ਅਤੇ ਗੇਮਾਂ ਖੇਡਣ ਵਿੱਚ ਲੱਗੇ ਰਹਿੰਦੇ ਹਨ ਪਰ ਇਸ ਛੋਟੇ ਜਿਹੇ ਬੱਚੇ ਨੇ ਇਹ ਸਭ ਨਹੀਂ ਕੀਤਾ ਸਗੋਂ ਆਪਣੇ ਪਿਤਾ ਦੇ ਨਾਲ ਸਾਰਾ ਦਿਨ ਮੇਹਨਤ ਕਰਦਾ ਹੈਂ ਅਤੇ ਕਾਫੀ ਕੰਮ ਕਰ ਲੈਂਦਾ ਹੈ।

ਇਸਦੇ ਪਿਤਾ ਦਾ ਕਹਿਣਾ ਹੈ ਕਿ ਇਹ ਸਵੇਰੇ 10 ਵਜੇ ਤੋਂ ਹੀ ਉਨ੍ਹਾਂ ਕੋਲ ਦੁਕਾਨ ‘ਤੇ ਆ ਜਾਂਦਾ ਹੈ ਅਤੇ ਸਾਰਾ ਦਿਨ ਕੋਈ ਨਾ ਕੋਈ ਕੰਮ ਕਰਨ ਲੱਗਿਆ ਰਹਿੰਦਾ ਹੈ। ਕਾਫੀ ਦੂਰੋਂ ਦੂਰੋਂ ਲੋਕ ਇਸ ਛੋਟੇ ਮਕੈਨਿਕ ਨੂੰ ਮਿਲਣ ਲਈ ਆਉਂਦੇ ਹਨ ਅਤੇ ਬੁਲਟ ਮੋਡੀਫਾਈ ਵੀ ਕਰਵਾਉਂਦੇ ਹਨ। ਇਸ ਬੱਚੇ ਦਾ ਨਾਮ ਮਾਨਕਿਰਤ ਸਿੰਘ ਹੈ ਅਤੇ ਇਹ ਗੋਇੰਦਵਾਲ ਦਾ ਰਹਿਣ ਵਾਲਾ ਹੈ।

ਇਸ ਉਮਰ ਦੇ ਜਿਆਦਾਤਰ ਬੱਚੇ ਸਾਰਾ ਦਿਨ ਆਪਣੀ ਮੰਮੀ ਕੋਲ ਰਹਿੰਦੇ ਹਨ ਜਾਂ ਫਿਰ ਫੋਨਾਂ ਵਿੱਚ ਲੱਗੇ ਰਹਿੰਦੇ ਹਨ, ਪਰ ਇਹ ਬੱਚਾ ਬਹੁਤ ਮੇਹਨਤੀ ਹੈ ਅਤੇ ਸਾਰਾ ਦਿਨ ਆਪਣੇ ਪਿਤਾ ਕੋਲ ਦੁਕਾਨ ‘ਤੇ ਕੰਮ ਕਰਦਾ ਹੈ। ਪੂਰੀ ਜਾਣਕਾਰੀ ਦੇ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com