ਇਨ੍ਹਾਂ ਦੇਸ਼ਾਂ ਵਿੱਚ ਵਧੀ ਭਾਰਤ ਦੀ ਕਣਕ ਦੀ ਮੰਗ, ਦੁੱਗਣੇ ਹੋਣਗੇ ਕਣਕ ਦੇ ਰੇਟ

ਰੂਸ ਅਤੇ ਯੂਕਰੇਨ ਦੇ ਵਿੱਚ ਚੱਲ ਰਹੀ ਜੰਗ ਦਾ ਅਸਰ ਪੁਰੇ ਸੰਸਾਰ ਦੇ ਨਾਲ ਨਾਲ ਭਾਰਤ ਉੱਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਕਣਕ ਦੇ ਭਾਅ ਵੀ ਇਸ ਜੰਗ ਦੇ ਕਾਰਨ ਕਾਫ਼ੀ ਜ਼ਿਆਦਾ ਵੱਧ ਰਹੇ ਹਨ ਜਿਸ ਨਾਲ ਕਿਸਾਨਾਂ ਨੂੰ ਕਾਫ਼ੀ ਫਾਇਦਾ ਹੋਵੇਗਾ। ਤੁਹਾਨੂੰ ਦੱਸ ਦੇਈਏ ਕਿ ਕਣਕ ਦੇ ਭਾਅ ਵਿੱਚ ਪੁਰੇ ਦੇਸ਼ ਵਿੱਚ ਤੇਜ਼ੀ ਦਿਖਾਈ ਦੇ ਰਹੀ ਹੈ। ਇਸਦਾ ਸਭਤੋਂ ਵੱਡਾ ਕਾਰਨ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕਣਕ ਦਾ ਭਾਅ ਵਧਣਾ ਹੈ।

ਇਸ ਕਾਰਨ ਇਸ ਸਾਲ ਭਾਰਤ ਦੇ ਕਣਕ ਨਿਰਿਆਤ ਵਿੱਚ ਭਾਰੀ ਉਛਾਲ ਦੇਖਣ ਨੂੰ ਮਿਲਿਆ ਹੈ। ਕਣਕ ਦੀ ਮੰਗ ਬਹੁਤ ਵੱਧ ਰਹੀ ਹੈ ਅਤੇ ਹੁਣ ਉਹ ਦੇਸ਼ ਵੀ ਭਾਰਤ ਤੋਂ ਕਣਕ ਲੈਣ ਲਈ ਗੱਲਬਾਤ ਕਰ ਰਹੇ ਹਨ, ਜਿਨ੍ਹਾਂ ਨੇ ਪਹਿਲਾਂ ਕਦੇ ਭਾਰਤ ਤੋਂ ਕਣਕ ਨਹੀਂ ਲਈ।

ਤੁਹਾਨੂੰ ਦੱਸ ਦੇਈਏ ਕਿ ਮਾਰਚ 2022 ਤੱਕ ਭਾਰਤ ਨੇ 7.85 ਮਿਲਿਅਨ ਟਨ ਕਣਕ ਦਾ ਨਿਰਿਆਤ ਕਰ ਦਿੱਤਾ ਹੈ ਜੋ ਕਿ ਪਿਛਲੇ ਸਾਲ ਦੇ 2.1 ਮਿਲਿਅਨ ਨਿਰਿਆਤ ਤੋਂ ਬਹੁਤ ਜਿਆਦਾ ਹੈ। ਵਪਾਰੀਆਂ ਦਾ ਕਹਿਣਾ ਹੈ ਕਿ ਬਾਂਗ‍ਲਾਦੇਸ਼ ਦੇ ਨਾਲ ਨਾਲ ਭਾਰਤ ਕਈ ਦੇਸ਼ਾਂ ਨੂੰ ਕਣਕ ਨਿਰਿਆਤ ਕਰ ਰਿਹਾ ਹੈ। ਭਾਰਤ ਨੇ ਜਿਆਦਾਤਰ ਕਣਕ 225 ਤੋਂ 335 ਡਾਲਰ ਪ੍ਰਤੀ ਟਨ ਦੇ ਹਿਸਾਬ ਨਾਲ ਵੇਚੀ ਹੈ।

ਨਿਰਿਆਤ ਵਿੱਚ ਇਸੇ ਤਰ੍ਹਾਂ ਤੇਜ਼ੀ ਬਣੀ ਰਹਿਣ ਦੀ ਉਂਮੀਦ ਹੈ ਜਿਸ ਨਾਲ ਕਣਕ ਦੇ ਭਾਅ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਵਧ ਸਕਦੇ ਹਨ। ਜਾਣਕਾਰੀ ਦੇ ਅਨੁਸਾਰ ਹੁਣ ਕਣਕ ਨਿਰਿਆਤ ਨੂੰ ਲੈ ਕੇ ਭਾਰਤ ਕਣਕ ਦੇ ਸਭਤੋਂ ਵੱਡੇ ਆਯਾਤਕ ਦੇਸ਼ ਮਿਸਰ ਨਾਲ ਗੱਲਬਾਤ ਕਰ ਰਿਹਾ ਹੈ। ਇਹ ਦੇਸ਼ ਪਹਿਲਾਂ ਰੂਸ ਅਤੇ ਯੂਕਰੇਨ ਤੋਂ ਕਣਕ ਖਰੀਰਦਾ ਸੀ। ਪਰ ਹੁਣ ਇਹ ਭਾਰਤ ਤੋਂ ਕਣਕ ਖਰੀਦੇਗਾ।

ਦੱਸ ਦੇਈਏ ਕਿ ਜਿਆਦਾਤਰ ਮੰਡੀਆਂ ਵਿੱਚ ਕਣਕ ਦੇ ਭਾਅ MSP ਤੋਂ ਵੀ ਕਾਫ਼ੀ ਜ਼ਿਆਦਾ ਮਿਲ ਰਹੇ ਹਨ। ਕਈ ਮੰਡੀਆਂ ਵਿੱਚ ਤਾਂ ਕਿਸਾਨਾਂ ਨੂੰ ਕਣਕ ਦਾ ਭਾਅ 2500 ਤੋਂ 3000 ਰੁਪਏ ਤੱਕ ਵੀ ਦਿੱਤਾ ਜਾ ਰਿਹਾ ਹੈ। ਹਲੇ ਇਹ ਭਾਅ 3500 ਤੋਂ ਉੱਤੇ ਵੀ ਜਾ ਸਕਦੇ ਹਨ ਜਿਸ ਨਾਲ ਕਿਸਾਨਾਂ ਦਾ ਮੁਨਾਫਾ ਇਸ ਵਾਰ ਕਾਫ਼ੀ ਵਧੀਆ ਹੋਵੇਗਾ।