ਆ ਗਿਆ ਤੂੜੀ ਸਟੋਰ ਕਰਨ ਵਾਲਾ ਬੈਗ, ਜਾਣੋ ਕੀਮਤ

ਸਾਰੇ ਕਿਸਾਨ ਕਣਕ ਦੀ ਵਾਢੀ ਦੇ ਕੰਮ ਵਿੱਚ ਲੱਗੇ ਹੋਏ ਹਨ ਅਤੇ ਕਿਸਾਨ ਕਣਕ ਨੂੰ ਕੱਟਣ ਤੋਂ ਬਾਅਦ ਤੂੜੀ ਬਣਾਉਂਦੇ ਹਨ। ਪਰ ਸਮੱਸਿਆ ਇਹ ਆਉਂਦੀ ਹੈ ਕਿ ਕਿਸਾਨ ਇਸ ਤੂੜੀ ਨੂੰ ਸਟੋਰ ਕਿਵੇਂ ਕਰਨ। ਕਿਉਂਕਿ ਜਿਆਦਾਤਰ ਕਿਸਾਨ ਇਸਨੂੰ ਸਟੋਰ ਕਰਦੇ ਹਨ ਤਾਂਕਿ ਚੰਗੇ ਮੁੱਲ ਮਿਲਣ ਉੱਤੇ ਬਾਅਦ ਵਿੱਚ ਵੇਚ ਸਕਣ। ਇਸੇ ਤਰ੍ਹਾਂ ਬਹੁਤ ਸਾਰੇ ਕਿਸਾਨ ਪਸ਼ੁਪਾਲਨ ਕਰਦੇ ਹਨ ਤਾਂ ਉਹ ਆਪਣੇ ਪਸ਼ੁਆਂ ਲਈ ਤੂੜੀ ਸਟੋਰ ਕਰਦੇ ਹਨ।

ਤੂੜੀ ਨੂੰ ਸਟੋਰ ਕਰਨ ਲਈ ਜਾਂ ਤਾਂ ਕਾਫ਼ੀ ਜਗ੍ਹਾ ਦੀ ਜ਼ਰੂਰਤ ਪੈਂਦੀ ਹੈ ਅਤੇ ਉਸਦੇ ਉੱਤੇ ਸ਼ੈੱਡ ਜਾਂ ਛੱਤ ਪਾਈ ਹੋਣੀ ਜਰੂਰੀ ਹੈ ਤਾਂ ਜੋ ਕਿਸੇ ਵੀ ਮੌਸਮ ਵਿੱਚ ਤੂੜੀ ਖ਼ਰਾਬ ਨਾ ਹੋਵੇ। ਪਰ ਇਸ ਕੰਮ ਲਈ ਕਿਸਾਨਾਂ ਨੂੰ ਕਾਫ਼ੀ ਜ਼ਿਆਦਾ ਮਿਹਨਤ ਵੀ ਕਰਨੀ ਪੈਂਦੀ ਹੈ ਅਤੇ ਖਰਚਾ ਵੀ ਬਹੁਤ ਹੁੰਦਾ ਹੈ। ਇਸ ਲਈ ਅੱਜ ਅਸੀ ਤੁਹਾਨੂੰ ਤੂੜੀ ਸਟੋਰ ਕਰਨ ਦੀ ਇੱਕ ਨਵੀਂ ਤਕਨੀਕ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ।

ਅਸੀ ਤੁਹਾਨੂੰ ਇੱਕ ਅਜਿਹੇ ਬੈਗ ਬਾਰੇ ਜਾਣਕਾਰੀ ਦੇਵਾਂਗੇ ਜਿਸ ਵਿੱਚ ਕਿਸਾਨ ਤੂੜੀ ਸਟੋਰ ਕਰਕੇ ਰੱਖ ਸਕਦੇ ਹਨ। ਅੱਜ ਤੱਕ ਤੁਸੀਂ ਅਜਿਹਾ ਕੋਈ ਵੀ ਪ੍ਰੋਡਕਟ ਨਹੀਂ ਵੇਖਿਆ ਹੋਵੇਗਾ। ਜਿਆਦਾਤਰ ਕਿਸਾਨ ਖੇਤ ਵਿੱਚ ਹੀ ਤੂੜੀ ਰੱਖਕੇ ਉਸਦੇ ਉੱਤੇ ਪਾਲੀਥਿਨ ਪਾ ਦਿੰਦੇ ਹਨ ਜਾਂ ਫਿਰ ਮਿੱਟੀ ਦੀ ਪਰਤ ਬਣਾ ਦਿੰਦੇ ਹਨ। ਪਰ ਇਸ ਤਰੀਕੇ ਨਾਲ ਮੀਂਹ ਦਾ ਪਾਣੀ ਅੰਦਰ ਜਾਣ ਨਾਲ ਤੂੜੀ ਗਲ ਜਾਂਦੀ ਹੈ ਅਤੇ ਨੁਕਸਾਨ ਹੁੰਦਾ ਹੈ।

ਤੁਹਾਨੂੰ ਦੱਸ ਦੇਈਏ ਕਿ ਇਸ ਬੈਗ ਦਾ ਨਾਮ ਤੂੜੀ ਜੰਬੋ ਬੈਗ ਹੈ ਅਤੇ ਇਸਨੂੰ VK ਸਰਵੋੱਤਮ ਕੰਪਨੀ ਵੱਲੋਂ ਬਣਾਇਆ ਗਿਆ ਹੈ। ਇਹ ਵਾਟਰ ਪਰੂਫ਼ ਬੈਗ ਹੈ ਯਾਨੀ ਇਸਦੇ ਅੰਦਰ ਬਿਲਕੁਲ ਵੀ ਪਾਣੀ ਨਹੀਂ ਜਾਵੇਗਾ ਅਤੇ ਤੁਹਾਡੀ ਤੂੜੀ ਕਦੇ ਵੀ ਨਹੀਂ ਗਲੇਗੀ। ਇਸ ਬੈਗ ਨੂੰ ਕਿਸਾਨ 50 ਕਿੱਲੋਗ੍ਰਾਮ ਤੋਂ ਲੈ ਕੇ 1000 ਕਿੱਲੋਗ੍ਰਾਮ ਤੱਕ ਕੈਪੇਸਿਟੀ ਵਿੱਚ ਖਰੀਦ ਸਕਦੇ ਹਨ।

ਕੀਮਤ ਦੀ ਗੱਲ ਕਰੀਏ ਤਾਂ ਤੁਸੀ 600 ਕਿੱਲੋ ਵਾਲਾ ਬੈਗ 1299 ਰੁਪਏ ਅਤੇ 800 ਕਿੱਲੋ ਵਾਲਾ ਬੈਗ 1499 ਰੁਪਏ ਵਿੱਚ ਖਰੀਦ ਸਕਦੇ ਹੋ। ਇਸ ਬੈਗ ਬਾਰੇ ਪੂਰੀ ਜਾਣਕਾਰੀ ਅਤੇ ਇਸਨੂੰ ਖਰੀਦਣ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us mailto:unnatkheti@gmail.com