ਪੰਜਾਬ ਵਿੱਚ ਤੂੜੀ ਨੂੰ ਲੈਕੇ ਆਈ ਮਾੜੀ ਖਬਰ

ਪਿਛਲੇ ਕਈ ਮਹੀਨਿਆਂ ਤੋਂ ਤੂੜੀ ਦੀਆਂ ਕੀਮਤਾਂ ਅਸਮਾਨ ਛੁਹ ਰਹੀਆਂ ਹਨ ਅਤੇ ਕਣਕ ਦੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਤੂੜੀ ਚੰਗੀ ਆਮਦਨੀ ਦੇ ਰਹੀ ਹੈ। ਦਰਅਸਲ ਵਪਾਰੀ ਕਿਸਾਨਾਂ ਤੋਂ ਤੂੜੀ ਖਰੀਦਕੇ ਪੰਜਾਬ ਤੋਂ ਬਾਹਰ ਹੋਰਾਂ ਸੂਬਿਆਂ ਵਿੱਚ ਲਿਜਾ ਕੇ ਚੰਗੇ ਰੇਟਾਂ ਉੱਤੇ ਵੇਚਦੇ ਹਨ। ਜਿਸ ਨਾਲ ਕਿਸਾਨਾਂ ਨੂੰ ਵੀ ਤੂੜੀ ਦੇ ਚੰਗੇ ਰੇਟ ਮਿਲਦੇ ਹਨ।

ਪਰ ਹੁਣ ਪੁਜਾਬ ਤੋਂ ਤੂੜੀ ਬਾਹਰ ਭੇਜਣ ਉੱਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਸਦੇ ਨਾਲ ਹੀ ਫੈਕਟਰੀਆਂ ਵਿੱਚ ਵੀ ਬਾਲਣ ਵਜੋਂ ਤੂੜੀ ਦੀ ਵਰਤੋਂ ਕਰਨ ਉਤੇ ਰੋਕ ਲਾ ਦਿੱਤੀ ਹੈ। ਇਹ ਫੈਸਲਾ ਤੂੜੀ ਦੀ ਪਸ਼ੂਆਂ ਨੂੰ ਆ ਰਹੀ ਘਾਟ ਨੂੰ ਵੇਖਦੇ ਹੋਏ ਲਿਆ ਗਿਆ ਹੈ। ਤੂੜੀ ਦੀ ਘਾਟ ਨੂੰ ਗੰਭੀਰਤਾ ਨਾਲ ਲੈਂਦੇ ਤੂੜੀ ਨੂੰ ਪੰਜਾਬ ਤੋਂ ਬਾਹਰ ਭੇਜਣ ਉਤੇ ਵੀ ਰੋਕ ਲਗਾਈ ਹੈ।

ਦੱਸ ਦੇਈਏ ਕਿ ਤੂੜੀ ਬਾਹਰ ਭੇਜਣ ਦੇ ਕਾਰਨ ਪੰਜਾਬ ਵਿੱਚ ਤੂੜੀ ਦੀ ਘਾਟ ਹੋ ਰਹੀ ਹੈ ਅਤੇ ਡੇਅਰੀ ਫਾਰਮ ਵਾਲਿਆਂ ਨੂੰ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਤਰਾਂ ਵੱਡੀਆਂ-ਵੱਡੀਆਂ ਫੈਕਟਰੀਆਂ, ਬਾਇਲਰਾਂ ਵਿੱਚ ਵੀ ਹੋਰ ਬਾਲਣ ਦੀ ਜਗ੍ਹਾ ਤੂੜੀ ਦਾ ਬਾਲਣ ਦੇ ਤੌਰ ‘ਤੇ ਇਸਤੇਮਾਲ ਕੀਤਾ ਜਾ ਰਿਹਾ ਹੈ।

ਜਿਸ ਕਾਰਨ ਡੇਅਰੀ ਫਾਰਮ ਤੇ ਨਿਰਭਰ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਤੂੜੀ ਦੀ ਘਾਟ ਦੀ ਸਮੱਸਿਆ ਆ ਰਹੀ ਹੈ ਅਤੇ ਕਈ ਪਸ਼ੂਪਾਲਕ ਤਾਂ ਤੂੜੀ ਦੀ ਘਾਟ ਅਤੇ ਅਸਮਾਨ ਛੂਹਦੀਆਂ ਤੂੜੀ ਦੀਆਂ ਕੀਮਤਾਂ ਕਾਰਨ ਪਸ਼ੂ ਵੀ ਬਹੁਤ ਸਸਤੇ ਰੇਟਾਂ ਵਿੱਚ ਵੇਚ ਰਹੇ ਹਨ। ਕਈ ਥਾਈਂ ਤਾਂ ਡੇਅਰੀ ਫਾਰਮ ਵਿੱਚ ਪਲ ਰਹੇ ਮਾਲ ਡੰਗਰਾਂ ਦੇ ਭੁੱਖੇ ਮਰਨ ਦੀ ਨੌਬਤ ਆ ਗਈ ਹੈ।

ਇਸੇ ਕਾਰਨ ਕਿਸਾਨਾਂ ਵਿਚ ਰੋਸ ਹੈ ਅਤੇ ਕਿਸਾਨ ਪ੍ਰੇਸ਼ਾਨ ਹਨ। ਦੱਸ ਦੇਈਏ ਕਿ ਇਹ ਫੈਸਲਾ ਅੰਮ੍ਰਿਤਸਰ ਦੇ ਜ਼ਿਲ੍ਹਾ ਮਜਿਸਟਰੇਟ ਹਰਪ੍ਰੀਤ ਸਿੰਘ ਸੂਦਨ ਵੱਲੋਂ ਲਿਆ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅੰਮ੍ਰਿਤਸਰ ਦੀ ਹਦੂਦ ਅੰਦਰ ਤੂੜੀ ਨੂੰ ਪੰਜਾਬ ਤੋਂ ਬਾਹਰਲੇ ਰਾਜਾਂ ਵਿੱਚ ਲਿਜਾਣ ਅਤੇ ਫੈਕਟਰੀਆਂ, ਬਾਇਲਰਾਂ ਵਿੱਚ ਬਾਲਣ ਦੇ ਤੌਰ ਤੇ ਤੂੜੀ ਦੇ ਇਸਤੇਮਾਲ ਉੱਤੇ ਮੈਂ ਪੂਰਨ ਤੌਰ ‘ਤੇ ਪਾਬੰਦੀ ਲਗਾਉਂਦਾ ਹਾਂ। ਇਹ ਹੁਕਮ ਤੁੰਰਤ ਲਾਗੂ ਹੋਵੇਗਾ ਅਤੇ ਮਿਤੀ 30.06.2022 ਤੱਕ ਲਾਗੂ ਰਹੇਗਾ।