ਜਾਣੋ ਗੁੱਲੀ ਡੰਡਾ, ਬਾਥੂ ਅਤੇ ਹੋਰ ਨਦੀਨਾਂ ਨੂੰ ਕੰਟਰੋਲ ਕਰਨ ਦਾ ਸਹੀ ਤਰੀਕਾ ਅਤੇ ਪੀਲੀ ਪਈ ਕਣਕ ਦਾ ਹੱਲ

ਸਾਰੇ ਕਿਸਾਨ ਵੀਰਾਂ ਨੇ ਕਣਕ ਬੀਜ ਲਈ ਹੈ ਅਤੇ ਇਨ੍ਹਾਂ ਦਿਨਾਂ ਵਿਚ ਗੁੱਲੀ ਡੰਡਾ ਸ਼ੁਰੂ ਹੋ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕਣਕ ਉੱਤੇ ਨਦੀਨਾਂ ਵਾਲੀ ਕਿਹੜੀ ਸਪਰੇਅ ਕੀਤੀ ਜਾਵੇ ਅਤੇ ਇਸਨੂੰ ਕਰਨ ਦਾ ਸਹੀ ਸਮਾਂ ਕਿਹੜਾ ਹੈ ਤਾਂ ਕਿ ਕਣਕ ਦਾ ਨੁਕਸਾਨ ਨਾ ਹੋਵੇ ਅਤੇ ਨਦੀਨਾਂ ਨੂੰ ਵੀ ਕੰਟਰੋਲ ਕੀਤਾ ਜਾ ਸਕੇ। ਕਿਉਂਕਿ ਇਸ ਵਾਰ ਗੁੱਲੀ ਡੰਡਾ ਕਾਫੀ ਭਿਆਨਕ ਰੂਪ ਧਾਰਨ ਕਰ ਚੁੱਕਿਆ ਹੈ।

ਨਾਲ ਹੀ ਤੁਹਾਨੂੰ ਦੱਸਾਂਗੇ ਕਿ ਕਣਕ ਦੀ ਚੰਗੀ ਗ੍ਰੋਥ ਲਈ ਕਿਹੜਾ ਪ੍ਰੋਡਕਟ ਵਰਤਿਆ ਜਾਵੇ ਅਤੇ ਕਣਕ ਦੇ ਪੀਲੀ ਪੈਣ ਦੇ ਕੀ ਕਾਰਨ ਹੋ ਸਕਦੇ ਹਨ। ਕਿਸਾਨ ਵੀਰੋ ਸਭਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਕਣਕ ਦੀ ਚੰਗੀ ਗ੍ਰੋਥ ਦੇ ਲਈ ਕੀ ਪਾਈਏ? ਧਿਆਨ ਰੱਖੋ ਕਿ ਹੈਪੀ ਸੀਡਰ ਵਾਲੀ ਕਣਕ ਨੂੰ ਸਿਰਫ ਪਾਣੀ ਲਾਉਣ ਤੋਂ ਪਹਿਲਾਂ ਹੀ ਯੂਰੀਆ ਦੇਣਾ ਹੈ। ਜਿਵੇਂ ਮੰਨ ਲਓ ਕਿ ਜੇਕਰ ਤੁਸੀਂ ਸ਼ਾਮ ਨੂੰ ਪਾਣੀ ਲਾਉਣਾ ਹੈ ਤਾਂ ਦੁਪਹਿਰੇ ਯੂਰੀਆ ਪਾ ਦਿਓ।

ਪਰ ਦੂਸਰੀ ਆਮ ਕਣਕ ਵਿਚ ਤੁਸੀਂ ਘੱਟੋ ਘੱਟ ਪਾਣੀ ਤੋਂ 6 ਦਿਨ ਪਹਿਲਾਂ ਯੂਰੀਆ ਦੇ ਸਕਦੇ ਹੋ। ਕਿਸਾਨ ਵੀਰ ਦੂਸਰੇ ਕਿਸਾਨਾਂ ਨੂੰ ਦੇਖਦੇ ਹੋਏ ਜਾਂ ਫਿਰ ਸੋਸ਼ਲ ਮੀਡੀਆ ਤੇ ਵੀਡੀਓ ਦੇਖਕੇ ਸਨਕੋਰ ਦਵਾਈ ਵਰਤ ਰਹੇ ਹਨ ਪਰ ਤੁਹਾਨੂੰ ਦੱਸ ਦੇਈਏ ਕਿ ਇਹ ਦਵਾਈ ਕਣਕ ਲਈ ਨਹੀਂ ਬਣੀ ਹੋਈ। ਇਹ ਸਿਰਫ ਆਲੂਆਂ ਲਈ ਹੁੰਦੀ ਹੈ ਅਤੇ ਕਣਕ ਉੱਤੇ ਇਸਦਾ ਇਸਤੇਮਾਲ ਕਰਨ ਨਾਲ ਨੁਕਸਾਨ ਹੋ ਸਕਦਾ ਹੈ।

ਸੋ ਇਸ ਦਵਾਈ ਨੂੰ ਕਰਨ ਉੱਤੇ ਨਾ ਵਰਤਿਆ ਜਾਵੇ, ਫਿਰ ਵੀ ਜੇਕਰ ਕਿਸਾਨ ਇਸ ਦਵਾਈ ਨੂੰ ਵਰਤਣਾ ਚਾਹੁੰਦੇ ਹਨ ਤਾਂ ਚੰਗੀ ਤਰਾਂ ਮਾਹਿਰਾਂ ਦੀ ਸਲਾਹ ਲੈਣ ਤੋਂ ਬਾਅਦ ਹੀ ਵਰਤਿਆ ਜਾਵੇ। ਹੁਣ ਗੱਲ ਕਰਦੇ ਹਾਂ ਕਿ ਕਣਕ ਕਿਹੜੀਆਂ ਚੀਜਾਂ ਦੀ ਘਾਟ ਕਾਰਨ ਪੀਲੀ ਪੈਂਦੀ ਹੈ। ਕਣਕ ਜਿਆਦਾਤਰ ਪਹਿਲੇ ਪਾਣੀ ਤੋਂ ਬਾਅਦ ਅਤੇ ਦੂਸਰੇ ਪਾਣੀ ਤੋਂ ਪਹਿਲਾਂ ਪੀਲੀ ਪੈਂਦੀ ਹੈ।

ਤੁਹਾਨੂੰ ਦੱਸ ਦੇਈਏ ਕਿ ਜਦੋਂ ਛੋਟੀ ਕਣਕ ਨੂੰ ਜਿਆਦਾ ਪਾਣੀ ਲਗਾ ਦਿੱਤਾ ਜਾਂਦਾ ਹੈ ਤਾਂ ਉਸ ਕਾਰਨ ਯੂਰੀਆ ਦੀ ਘਾਟ ਹੋ ਜਾਂਦੀ ਹੈ। ਇਸ ਲਈ ਹਮੇਸ਼ਾ ਧਿਆਨ ਰੱਖੋ ਕਿ ਪਹਿਲਾ ਪਾਣੀ ਹਮੇਸ਼ਾ ਸਹੀ ਸਮੇਂ ਉੱਤੇ ਅਤੇ ਹਲਕਾ ਲਗਾਓ। ਅਜਿਹਾ ਕਰਨ ਨਾਲ ਕਣਕ ਪੀਲੀ ਪੈਣ ਦੀ ਸਮੱਸਿਆ ਨਹੀਂ ਆਵੇਗੀ। ਕਣਕ ਦੀ ਸੰਭਾਲ ਸਬੰਧੀ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us unnatkheti@gmail.com