ਇਸ ਤਰਾਂ ਰਹੇਗਾ ਪੰਜਾਬ ਦੇ ਆਉਣ ਵਾਲੇ ਦਿਨਾਂ ਦਾ ਮੌਸਮ, ਕਿਸਾਨ ਰੱਖਣ ਇਨ੍ਹਾਂ ਗੱਲਾਂ ਦਾ ਧਿਆਨ

ਪਿਛਲੇ ਹਫਤੇ ਪੂਰੇ ਸੂਬੇ ਵਿੱਚ ਪਏ ਚੰਗੇ ਮੀਹ ਤੋਂ ਬਾਅਦ ਲਗਾਤਾਰ ਮੌਸਮ ਸਾਫ ਬਣਿਆ ਹੋਇਆ ਹੈ ਅਤੇ ਇੱਕ ਵਾਰ ਫਿਰ ਗਰਮੀ ਵੱਧ ਗਈ ਹੈ। ਦਿਨਾਂ ਦਾ ਤਾਪਮਾਨ ਫਿਰ ਤੋਂ ਉੱਤੇ ਜਾਣ ਲੱਗਾ ਹੈ ਅਤੇ ਲੋਕਾਂ ਨੂੰ ਮੁੜ ਹੁੰਮਸ ਦਾ ਇਹਸਾਸ ਹੋ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਆਉਣ ਵਾਲੇ ਦਿਨਾਂ ਤੱਕ ਪੰਜਾਬ ਦਾ ਮੌਸਮ ਖੁਸ਼ਕ ਰਹੇਗਾ ਜਿਸ ਕਾਰਨ ਗਰਮੀ ਤੋਂ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ ਅਤੇ ਦਿਨ ਦੀ ਗਰਮੀ ਵਿੱਚ ਹੋਰ ਵਾਧਾ ਹੋਣ ਦੀ ਸੰਭਾਵਨਾ ਹੈ।

ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਉਣ ਵਾਲੇ 7 8 ਦਿਨ ਪੰਜਾਬ ਵਿੱਚ ਪਛੋਂ ਚਲਣ ਨਾਲ ਪੰਜਾਬ ਵਿੱਚ ਖੁਸ਼ਕੀ ਹੋਰ ਵਧੇਗੀ ਜਿਸ ਨਾਲ ਦਿਨ ਵਿੱਚ ਤਿੱਖੀ ਧੁੱਪ ਤੇ ਗਰਮੀ ਦੇਖਣ ਨੂੰ ਮਿਲੇਗੀ। ਹਾਲਾਂਕਿ ਰਾਤਾਂ ਹੋਰ ਠੰਡੀਆਂ ਹੋ ਜਾਣਗੀਆ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਮੌਸਮ ਵਿਭਾਗ ਦੇ ਕਹਿਣ ਅਨੁਸਾਰ ਆਉਣ ਵਾਲੇ ਦਿਨਾਂ ਦੌਰਾਨ ਪੰਜਾਬ ‘ਚ ਮੌਸਮ ਖ਼ੁਸ਼ਕ ਬਣੇ ਰਹਿਣ ਦੀ ਸੰਭਾਵਨਾ ਕਰਕੇ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਫਸਲ ਨੂੰ ਲੋੜ ਅਨੁਸਾਰ ਪਾਣੀ ਲਗਾਉਣ ਅਤੇ ਸਪਰੇਅ ਕਰਨ।

ਤਾਂ ਜੋ ਫਸਲ ਨੂੰ ਕਿਸੇ ਵੀ ਤਰਾਂ ਦਾ ਨੁਕਸਾਨ ਨਾ ਹੋਵੇ। ਮੌਸਮ ਵਿਭਾਗ ਦੇ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਨੀਮ ਪਹਾੜੀ ਇਲਾਕਿਆਂ, ਮੈਦਾਨੀ ਇਲਾਕਿਆਂ ਅਤੇ ਦੱਖਣ ਪੱਛਮੀ ਇਲਾਕਿਆਂ ਦਾ ਤਾਪਮਾਨ ਵੱਧ ਤੋਂ ਵੱਧ 31 ਤੋਂ 36 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ 24 ਤੋਂ 27 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ।

ਇਸੇ ਤਰ੍ਹਾਂ ਨੀਮ ਪਹਾੜੀ ਇਲਾਕਿਆਂ, ਮੈਦਾਨੀ ਇਲਾਕਿਆਂ ਤੇ ਦੱਖਣ ਪੱਛਮੀ ਇਲਾਕਿਆਂ ‘ਚ ਸਵੇਰ ਦੀ ਨਮੀ 80 ਫ਼ੀਸਦੀ ਤੋਂ 87 ਫ਼ੀਸਦੀ ਅਤੇ ਸ਼ਾਮ ਦੀ ਨਮੀ 53 ਤੋਂ 70 ਫ਼ੀਸਦੀ ਰਹਿਣ ਦੀ ਭਵਿੱਖ ਬਾਣੀ ਕੀਤੀ ਗਈ ਹੈ। ਮੌਸਮ ਵਿਭਾਗ ਨੇ ਜਾਣਕਾਰੀ ਦਿੰਦਿਆਂ ਇਹ ਵੀ ਸਪਸ਼ਟ ਕੀਤਾ ਹੈ ਕਿ ਆਉਣ ਵਾਲੇ ਕਈ ਦਿਨਾਂ ਤੱਕ ਸੂਬੇ ਵਿੱਚ ਕਿਸੇ ਵੀ ਤਰਾਂ ਦੀ ਮੌਸਮੀ ਕਾਰਵਾਈ ਹੋਣ ਦੀ ਉਮੀਦ ਬਹੁਤ ਘੱਟ ਹੈ ਜਿਸ ਕਾਰਨ ਬਾਰਿਸ਼ ਦੀ ਸੰਭਾਵਨਾ ਵੀ ਨਾ ਮਾਤਰ ਹੀ ਹੈ।